ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 7 ਅਗਸਤ 2022 : ਮਾਨਸਾ ਦੇ ਜੰਮਪਲ ਜੋਸ਼ਨੂਰ ਢੀਡਸਾ ਨੂੰ ਭਾਰਤ ਦੀ ਸੀਨੀਅਰ ਵਾਲੀਵਾਲ ਟੀਮ ਵਿੱਚ ਚੁਣਿਆ ਗਿਆ ਹੈ । ਜੋ 7 – 14 ਅਗਸਤ ਤੱਕ ਹੋਣ ਵਾਲੇ ਏਸੀਆਂ ਕੱਪ ਵਿੱਚ ਖੇਡਣ ਲਈ ਥਾਈਲੈਂਡ ਰਵਾਨਾ ਹੋ ਗਿਆ ਹੈ। ਪਿਤਾ ਸੁਖਵਿੰਦਰ ਸਿਘ ਅਤੇ ਮਾਤਾ ਰਣਜੀਤ ਕੌਰ ਦੇ ਸਪੁੱਤਰ ਦੀ ਇਹ ਉਪਲਬਧੀ ਸਿਰਫ਼ ਜਿਲ੍ਹੇ ਲਈ ਹੀ ਨਹੀਂ ਸਗੋਂ ਸਾਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਪੂਰੀ ਟੀਮ ਵਿੱਚ ਪੰਜਾਬ ਦਾ ਇਹ ਇੱਕਲੌਤਾ ਖਿਡਾਰੀ ਹੈ।

ਜਿਕਰਯੋਗ ਗੱਲ ਇਹ ਹੈ ਕਿ ਇਹ ਖਿਡਾਰੀ ਪਿਛਲੇ ਤਿੰਨ ਮਹੀਨੇ ਤੋਂ ਊੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਟੀਮ ਦੇ ਕੈਂਪ ਵਿੱਚ ਟਰੇਨਿੰਗ ਕਰ ਰਿਹਾ ਸੀ ਪਰ ਸੀਨੀਅਰ ਟੀਮ ਦੇ ਕੋਚ G. E. Shridharn (ਅਰਜੁਨਾ ਅਤੇ ਦਰੌਣਚਾਰਿਆ ਐਵਾਰਡੀ ) ਦੀ ਪਾਰਖੀ ਅੱਖ ਨੇ ਇਸ ਦੀ ਖੇਡ ਤੋਂ ਪਰਭਾਵਿਤ ਹੋਕੇ ਇਸ ਨੂੰ ਸੀਨੀਅਰ ਵਾਲੀਵਾਲ ਟੀਮ ਲਈ ਚੁਣਿਆ। ਪੋਲੋ ਗਰਾਊਂਡ ਪਟਿਆਲਾ ਦੇ ਵਾਲੀਵਾਲ ਕੋਚ ਚਮਨ ਸਿਘ ਰਾਊ ਦੇ ਇਸ 6 ਫੁੱਟ 8 ਇੰਚ ਕੱਦ ਵਾਲੇ ਲਾਡਲੇ ਤੇ ਮਿਹਨਤੀ ਸ਼ਗਿਰਦ ਨੇ ਪਿਛਲੇ ਸਾਲ ਵੀ ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਭਾਰਤੀ ਟੀਮ ਨਾਲ ਭਾਗ ਲਿਆ ਸੀ।

