Visitor : Visitor

‘ਤੇਰੀ ਸੁਪਾਰੀ ਲੈ ਲਈ ਏ’- ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਨੂੰ ਧਮਕੀ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਨਾਂ ‘ਤੇ ਕਈ ਸਿਆਸੀ ਆਗੂਆਂ, ਵਪਾਰੀਆਂ ਨੂੰ ਧਮਕੀ ਭਰੇ ਫੋਨ ਆਏ। ਇਕ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਹਾਲਾਂਕਿ ਇਨ੍ਹਾਂ ਵਿੱਚੋਂ 90 ਫੀਸਦੀ ਤੋਂ ਵੱਧ ਕਾਲਾਂ ਫਰਜ਼ੀ ਨਿਕਲੀਆਂ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਹੁਣ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਨੂੰ ਕੈਨੇਡਾ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਨਾਂ ‘ਤੇ ਕਈ ਸਿਆਸੀ ਆਗੂਆਂ, ਵਪਾਰੀਆਂ ਨੂੰ ਧਮਕੀ ਭਰੇ ਫੋਨ ਆਏ। ਇਕ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਹਾਲਾਂਕਿ ਇਨ੍ਹਾਂ ਵਿੱਚੋਂ 90 ਫੀਸਦੀ ਤੋਂ ਵੱਧ ਕਾਲਾਂ ਫਰਜ਼ੀ ਨਿਕਲੀਆਂ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਹੁਣ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ ਨੂੰ ਕੈਨੇਡਾ ਵਿੱਚ ਬੈਠੇ ਗੈਂਗਸਟਰ ਦੇ ਨਾਂ ‘ਤੇ ਧਮਕੀ ਭਰਿਆ ਫੋਨ ਆਇਆ।

Punjab Police Inspected threaten

ਮੋਹਾਲੀ ਦੇ ਪੁਲਿਸ ਇੰਸਪੈਕਟਰ ਨੂੰ ਗੋਲਡੀ ਬਰਾੜ ਦੇ ਗੈਂਗ ਦਾ ਗੁਰਗਾ ਦੱਸ ਕੇ ਫੋਨ ਆਇਆ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਕਾਲ ਦੀ ਆਡੀਉ ਰਿਕਾਰਡਿੰਗ ਵੀ ਸਾਹਮਣੇ ਆਈ ਹੈ, ਜਿਸ ਵਿੱਚ ਧਮਕੀ ਦੇਣ ਵਾਲਾ ਕਹਿ ਰਿਹਾ ਹੈ ਕਿ ਤੇਰੀ ਸੁਪਾਰੀ ਲੈ ਲਈ ਗਈ ਹੈ। 4 ਦਾ ਕੰਮ ਪਹਿਲਾਂ ਹੋ ਗਿਆ ਹੈ ਹੁਣ ਤੇਰਾ ਵੀ ਹੋ ਜਾਵੇਗਾ।

ਮਿਲੀ ਜਾਣਕਾਰੀ ਮੁਤਾਬਕ ਇਸ ਪੁਲਿਸ ਇੰਸਪੈਕਟਰ ਨੂੰ ਵ੍ਹਟਸਅਪ ‘ਤੇ ਕਾਲਾਂ ਆਈਆਂ ਹਨ, ਜਿਨ੍ਹਾਂ ਵਿੱਚ ਬੰਦਾ ਆਪਣੇ ਆਪ ਨੂੰ ਵਿਕਰਮ ਸਿੰਘ ਦੱਸ ਰਿਹਾ। ਇਹ ਬੰਦਾ ਹਿੰਦੀ ਬੋਲ ਰਿਹਾ ਹੈ ਤੇ ਇੰਸਪੈਕਟਰ ਨੂੰ ਧਮਕੀ ਦਿੰਦਾ ਹੈ।

ਇਸ ‘ਤੇ ਇੰਸਪੈਕਟਰ ਨੇ ਕਿਹਾ ਕਿ ‘ਜਦੋਂ ਮਰੀਜ਼ ਆ ਜਾ, ਮੈਂ ਤਾਂ ਕਫ਼ਨ ਬੰਨ੍ਹ ਕੇ ਹੀ ਰਹਿੰਦਾ ਹਾਂ’, ਜਿਸ ਦੇ ਜਵਾਬ ਵਿੱਚ ਗੈਂਗਸਟਰ ਕਹਿੰਦਾ ਹੈ ਕਿ ਕੋਈ ਨਾ ਫ਼ਿਰ ਤੈਨੂੰ ਕਫ਼ਨ ਪਹਿਨਾ ਵੀ ਦੇਵਾਂਗੇ। ਪੁਲਿਸ ਇਸ ਕਾਲ ਦੇ ਸਹੀ ਹੋਣ ਜਾਂ ਫ਼ਰਜ਼ੀ ਹੋਣ ਬਾਰੇ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

Visitor : Visitor