Visitor : Visitor
,

ਦਰਦਨਾਕ ਹਾਦਸਾ: ਕਾਲਜ ‘ਚ ਦਾਖਲਾ ਕਰਵਾ ਕੇ ਵਾਪਸ ਆ ਰਹੇ ਨੌਜਵਾਨਾਂ ਦੀ ਪਲਟੀ ਕਾਰ, ਦੋ ਵਿਦਿਆਰਥੀਆਂ ਦੀ ਮੌਤ

ਸੰਜੀਵ ਜਿੰਦਲ  ( ਪ੍ਰਾਈਮ ਪੋਸਟ ਪੰਜਾਬ  ) ਤਲਵੰਡੀ ਸਾਬੋ, 31 ਜੁਲਾਈ 2022 : ਤਲਵੰਡੀ ਸਾਬੋ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਮੌੜ ਰੋਡ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਅਲਟੋ ਗੱਡੀ ਵਿੱਚ ਸਵਾਰ ਹੋ ਕੇ 2 ਕੁੜੀਆਂ ਸਣੇ…

ਸੰਜੀਵ ਜਿੰਦਲ  ( ਪ੍ਰਾਈਮ ਪੋਸਟ ਪੰਜਾਬ  )

ਤਲਵੰਡੀ ਸਾਬੋ, 31 ਜੁਲਾਈ 2022 : ਤਲਵੰਡੀ ਸਾਬੋ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਮੌੜ ਰੋਡ ’ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਅਲਟੋ ਗੱਡੀ ਵਿੱਚ ਸਵਾਰ ਹੋ ਕੇ 2 ਕੁੜੀਆਂ ਸਣੇ 4 ਨੌਜਵਾਨ ਵਿਦਿਆਰਥੀ ਤਲਵੰਡੀ ਸਾਬੋ ਵਿਖੇ ਇੱਕ ਨਿੱਜੀ ਨਰਸਿੰਗ ਕਾਲਜ ਵਿੱਚ ਲੜਕੀ ਨੂੰ ਦਾਖ਼ਲਾ ਦਿਵਾਉਣ ਲਈ ਪੁੱਛਗਿੱਛ ਕਰਨ ਪਹੁੰਚੇ ਸਨ।

Talwandi sabo car accident

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਤਲਵੰਡੀ ਸਾਬੋ ਤੋਂ ਵਾਪਸ ਟੋਹਾਣਾ ਹਰਿਆਣਾ ਨੂੰ ਜਾ ਰਹੇ ਸਨ। ਕਾਲਜ ਵਿੱਚੋਂ ਪੁੱਛਗਿੱਛ ਕਰ ਕੇ ਵਾਪਸ ਜਾਣ ਸਮੇਂ ਤਲਵੰਡੀ ਸਾਬੋ ਤੋਂ ਕਰੀਬ 3 ਕਿਲੋਮੀਟਰ ਮੌੜ ਰੋਡ ’ਤੇ ਉਨ੍ਹਾਂ ਦੀ ਗੱਡੀ ਅਚਾਨਕ ਪਲਟ ਗਈ, ਜਿਸ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਦੋ ਗਈ ਜਦਕਿ 4 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਹਾਦਸੇ ਵਿੱਚ ਦੋ ਨੋਜਵਾਨਾਂ ਰਾਹੁਲ ਵਾਸੀ ਟੋਹਾਣਾ ਅਤੇ ਜਗਤਾਰ ਸਿੰਘ ਮਕਰੋੜ ਸਾਹਿਬ ਸੰਗਰੂਰ ਦੀ ਮੌਤ ਹੋ ਗਈ, ਜਦੋ ਕਿ ਬਾਕੀ ਜਖਮੀ ਵਿਦਿਆਰਥੀਆਂ ਵਿੱਚ ਅਜੈ ਕੁਮਾਰ, ਸਚਿਨ, ਊਸ਼ਾ ਅਤੇ ਪੂਜਾ ਨੂੰ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆਂ ਹੈ । ਇਸ ਸਬੰਧੀ ਇੱਕ ਜਖਮੀ ਵਿਦਿਆਰਥੀ ਨੇ ਦੱਸਿਆਂ ਕਿ ਜਦੋਂ ਉਹ ਵਾਪਸ ਜਾ ਰਹੇ ਸਨ ਤਾਂ ਪਤਾ ਨਹੀ ਲੱਗਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਗੱਡੀ ਪਲਟ ਗਈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰੱਖ ਦਿੱਤਾ ਹੈ ਤੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Leave a Reply

Your email address will not be published. Required fields are marked *

Visitor : Visitor