
ਬਿਊਰੋ ਪ੍ਰਾਈਮ ਪੋਸਟ ਪੰਜਾਬ
ਸਾਬਕਾ ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਗਲਾ ਦੇ ਭ੍ਰਿਸ਼ਟਾਚਾਰ ਕੇਸ ਦੀਆਂ ਪਰਤਾਂ ਮੁੜ ਖੁੱਲ੍ਹਣਗੀਆਂ ਕਿਉਂਕਿ ਮੋਹਾਲੀ ‘ਚ ਦਰਜ ਇੱਕ ਹੋਰ ਪਰਚੇ ‘ਚ ਵਿਜੇ ਸਿੰਗਲਾ ਕੇਸ ਦਾ ਜ਼ਿਕਰ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੇ ਸਿੰਗਲਾ ਦੀ ਕਥਿਤ ਆਡੀਓ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੂਤਰਾਂ ਅਨੁਸਾਰ FSL ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਸਨ
ਸੂਤਰਾਂ ਅਨੁਸਾਰ FSL ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਨੇ ਆਡੀਓ ਬ੍ਰਾਂਚ ਦੀ ਮਹਿਲਾ ਅਫ਼ਸਰ ਤੋਂ ਅਧਿਕਾਰਿਤ ਮੋਹਰ ਮੰਗੀ ਸੀ ਅਤੇ ਮੋਹਰ ਨਾ ਦੇਣ ‘ਤੇ ਅਸ਼ਵਨੀ ਕਾਲੀਆ ਨੇ ਉਕਤ ਮਹਿਲਾ ਅਫ਼ਸਰ ਨੂੰ ਜਾਤੀ ਸੂਚਕ ਸ਼ਬਦ ਬੋਲੇ ਸੀ। ਸੂਤਰਾਂ ਮੁਤਾਬਕ ਇਸੇ ਮਹਿਲਾ ਅਧਿਕਾਰੀ ਨੇ ਹੀ ਵਿਜੇ ਸਿੰਗਲਾ ਆਡੀਓ ਦੇ ਮੈਚ ਹੋਣ ਦੀ ਰਿਪੋਰਟ ਭੇਜੀ ਸੀ।
ਸੂਤਰਾਂ ਅਨੁਸਾਰ FSL ਦੇ ਸਾਬਕਾ ਡਾਇਰੈਕਟਰ ਅਸ਼ਵਨੀ ਕਾਲੀਆ ਨੇ ਅਸਲੀ ਰਿਪੋਰਟ ਬਦਲੀ ਸੀ ? ਹੁਣ ਇਸ ਮਾਮਲੇ ਦੀ ਜਾਂਚ ਪੁਲਿਸ ਕਰੇਗੀ। ਅਸ਼ਵਨੀ ਕਾਲੀਆ ‘ਤੇ SC/ST ਐਕਟ ਲੱਗਿਆ ਹੈ ਅਤੇ ਪੁਲੀਸ ਜਲਦ ਹੀ ਗ੍ਰਿਫ਼ਤਾਰੀ ਕਰ ਸਕਦੀ ਹੈ। ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ। ਭ੍ਰਿਸ਼ਟਾਚਾਰ ਮਾਮਲੇ ‘ਚ ਸਾਬਕਾ ਮੰਤਰੀ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ।
ਦੱਸ ਦੇਈਏ ਕਿ 1 ਪ੍ਰਤੀਸ਼ਤ ਕਮਿਸ਼ਨ ਮੰਗਣ ਦੇ ਦੋਸ਼ ’ਚ ਨਾਮਜ਼ਦ ਕੀਤੇ ਗਏ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਤੇ ਉਨ੍ਹਾਂ ਦੇ ਓ. ਐੱਸ. ਡੀ. ਪ੍ਰਦੀਪ ਕੁਮਾਰ ਖ਼ਿਲਾਫ਼ ਥਾਣਾ ਫੇਜ਼-8 ਮੋਹਾਲੀ ਵਿਖੇ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ-7 ਤੇ 8 ਤਹਿਤ ਦਰਜ ਮਾਮਲੇ ’ਚ ਮੋਹਾਲੀ ਪੁਲਸ ਨੇ ਪਿਛਲੇ ਮਹੀਨੇ ਸਿੰਗਲਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਜਿਸ ਤੋਂ ਬਾਅਦ ਮੋਹਾਲੀ ਦੀ ਅਦਾਲਤ ’ਚ ਮਾਮਲਾ ਰੱਦ ਕਰਨ ਸਬੰਧੀ ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਗਈ।