ਰਾਜਨੀਤੀ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਵਿੱਚ ਨੌਜਵਾਨ ਅੱਗੇ ਆਉਣ -ਹਰਿੰਦਰ ਮਾਨਸ਼ਾਹੀਆ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 24 ਜੁਲਾਈ ( ਪ੍ਰਾਈਮ ਪੋਸਟ ਪੰਜਾਬ ) : ਰਾਜਨੀਤੀ ਵਿੱਚ ਆ ਰਿਹਾ ਨਿਘਾਰ ਅਤੇ ਰਾਜਨੀਤਕ ਲੋਕਾਂ ਵੱਲੋਂ ਧਰਮ ਦੀ ਆੜ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਅੱਜ ਦੇ ਦਿਨ ਇੱਕ ਚਿੰਤਾਂ ਦਾ ਵਿਸ਼ਾ ਹੈ ਇਸ ਗੱਲ ਦਾ ਪ੍ਰਗਟਾਵਾ ਉਘੇ ਸਮਾਜ ਸੇਵੀ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰਗਰਾਮ ਅਫਸਰ ਡਾ. ਸੰਦੀਪ ਘੰਡ ਨੇ ਪਿੰਡ ਖਿਆਲਾ ਕਲਾਂ ਦੇ ਵਿੱਚ ਬਲਵੰਤ ਖੇੜਾ ਬਜੁਰਗ ਸਮਾਜਵਾਦੀ ਆਗੂ ਦੀ ਪ੍ਰਰੇਨਾ ਅਤੇ ਅਗਵਾਈ ਹੇਠ ਬਣ ਰਹੀ ਡਾਕੂਮੈਟਰੀ ਫਿਲਮ ‘ ਉੜਕ ਸੱਚ ਕਹੀ’ ਦਾ ਮਹੂਰਤ ਕਰਿਦਆਂ ਕੀਤਾ।ਉਹਨਾਂ ਕਿਹਾ ਕਿ ਕਲਾ ਇੱਕ ਅਜਿਹਾ ਜਰੀਆ ਹੈ ਜਿਸ ਰਾਹੀਂ ਅਸੀ ਲੋਕਾਂ ਨੂੰ ਸਮਾਜ ਵਿੱਚ ਵਾਪਰ ਰਹੀਆਂ ਸਮਾਜਿਕ ਬੁਰਾਈਆਂ ਬਾਰੇ ਜਾਗਰੂਕ ਕਰ ਸਕਦੇ ਹਾਂ।
ਸਮਾਜਵਾਦੀ ਆਗੂ ਅਤੇ ਸੋਸ਼ਲਿਸਟ ਪਾਰਟੀ ਦੇ ਕੋਮੀ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਸ ਫਿਲਮ ਦੀ ਸੂਟਿੰਗ ਦਿੱਲੀ,ਚੰਡੀਗੜ ਅਤੇ ਪੰਜਾਬ ਦੇ ਹੋਰ ਹਿਸਿੱਆਂ ਵਿੱਚ ਕੀਤੀ ਗਈ ਹੈ ਅਤੇ ਹੁਣ ਆਖਰੀ ਪੜਾਅ ਇਸ ਨੂੰ ਖਿਆਲਾਂ ਕਲਾਂ ਦੇ ਗੁਰੂਦੁਆਰਾ ਬੇਰੀ ਸਾਹਿਬ ਵਿੱਚ ਅਤੇ ਇਸ ਦੇ ਆਸਪਾਸ ਫਿਲਮਾਆ ਗਿਆ ਹੈ ਅਤੇ ਜਲਦੀ ਹੀ ਇਸ ਨੂੰ ਵਿਸ਼ਵ ਪੱਧਰ ਤੇ ਇੱਕੋ ਸਮੇਂ ਰਲੀਜ ਕੀਤਾ ਜਾਵੇਗਾ।
ਮਾਨਸ਼ਾਹੀਆ ਨੇ ਦੱਸਿਆ ਕਿ ਇਸ ਡਾਕੂਮੇਟਰੀ ਫਿਲਮ ਵਿੱਚ ਸਾਫ ਸੁਥਰੇ ਰਜਨੀਤੀ ਲੋਕਾਂ ਦੇ ਵਿਚਾਰਾਂ ਨੂੰ ਵੀ ਲਿਆ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਰਾਜਨੀਤੀ ਵਿੱਚ ਆਈ ਗਿਰਾਵਟ ਨੂੰ ਦੂਰ ਕਰਨ ਵਿੱਚ ਨੌਜਵਾਨ ਆਪਣੀ ਚੰਗੀ ਭੂਮਿਕਾ ਅਦਾ ਕਰ ਸਕਦਾ ਹੈ।
ਫਿਲਮ ਨਿਰਦੇਸ਼ਕ ਤੇ ਕੈਮਰਾਮੈਨ ਕੁਲਦੀਪ ਪ੍ਰਮਾਰ ਦੀ ਨਿਰਦੇਸ਼ਨਾ ਅਤੇ ਦੇਖ-ਰੇਖ ਹੇਠ ਬਣ ਰਹੀ ਇਸ ਫਿਲਮ ਮਾਨਸਾ ਦੇ ਮਸ਼ਹੂਰ ਕਲਾਕਾਰ ਭੋਲਾ ਕੁਲਿਹਰੀ ਤੋ ਇਲਾਵਾ ਬਲਰਾਜ ਮਾਨ,ਮੈਡਮ ਧਰਮਿੰਦਰ ਮਾਨ,ਜਸਵੀਰ ਕੌਰ ਵਿਰਦੀ,ਕਮਲ,ਨਵਦੀਪ ਨਵੇ ਆਦਿ ਨੇ ਮੁੱਖ ਭੁਮਿਕਾ ਅਦਾ ਕੀਤੀ ਹੈ।ਇਸ ਤੋਂ ਇਲਾਵਾ ਅੱਜ ਫਿਲਮਾਏ ਗਏ ਸੀਨਾਂ ਵਿੱਚ ਖਿਆਲਾਂ ਕਲਾਂ ਦੇ ਲੋਕਾਂ ਨੇ ਵੀ ਭਾਗ ਲਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅੱਜ ਦੀ ਸੂਟਿੰਗ ਦੌਰਾਨ ਕਰਨਲ ਮਨਜਿੰਦਰ ਸਿੰਘ ਟੀਵਾਨਾ,ਮਾਸਟਰ ਗੁਰਦੇਵ ਸਿੰਘ,ਬਲਰਾਜ ਮਾਨ ਅਤੇ ਸਮੂਹ ਪ੍ਰਬੰਧਕੀ ਟੀਮ ਗੁਰੂਦੁਆਰਾ ਸ੍ਰੀ ਬੇਰੀ ਸਾਹਿਬ ਨੇ ਆਪਣੀਆ ਸੇਵਾਵਾਂ ਨਿਰਸਵਾਰਥ ਕੀਤੀ ਤੇ ਉਹਨਾ ਨੇ ਖੁਸ਼ੀ ਦਾ ਪ੍ਰਗਟਵਾ ਕਰਦਿਆ ਕਿਹਾ ਕਿ ਉਹਨੂੰ ਨੂੰ ਚੰਗਾ ਲੱਗਿਆ ਕਿ ਉੁਹ ਇਹ ਇਤਿਹਾਸਕ ਫਿਲਮ ਦਾ ਹਿੱਸਾ ਬਣੇ ਹਨ।