Visitor : Visitor
,

ਮਾਨਸਾ ਪੁਲਿਸ ਨੇ ਚੋਰੀ ਦੇ 2 ਮੁਕੱਦਮਿਆਂ ਵਿੱਚ 2 ਮੁਲਜ਼ਮਾਂ ਨੂੰ ਕੀਤਾ ਕਾਬੂ  

ਚੋਰੀਮਾਲ ਜੇਵਰਾਤ ਸੋਨਾ-ਚਾਂਦੀ, 2 ਮੋਟਰਸਾਈਕਲ, 3 ਮੋਬਾਇਲ ਫੋਨ, ਨਗਦੀ ਅਤੇ ਮਾਰੂ ਹਥਿਆਰ ਕਿਰਪਾਨ ਕੀਤੀ ਬਰਾਮਦ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 3 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਚੋੋਰੀ ਦੇ 2 ਮੁਕੱਦਮਿਆਂ ਵਿੱਚ ਮੁਲਜ਼ਮਾਂ ਨੂੰ ਚੋਰੀ ਦੇ ਮਾਲ ਸਮੇਤ ਗ੍ਰਿਫ਼ਤਾਰ ਕੀਤਾ ਹੈ ।   ਉਨ੍ਹਾਂ ਦੱਸਿਆ…

ਚੋਰੀਮਾਲ ਜੇਵਰਾਤ ਸੋਨਾ-ਚਾਂਦੀ, 2 ਮੋਟਰਸਾਈਕਲ, 3 ਮੋਬਾਇਲ ਫੋਨ, ਨਗਦੀ ਅਤੇ ਮਾਰੂ ਹਥਿਆਰ ਕਿਰਪਾਨ ਕੀਤੀ ਬਰਾਮਦ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 3 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਚੋੋਰੀ ਦੇ 2 ਮੁਕੱਦਮਿਆਂ ਵਿੱਚ ਮੁਲਜ਼ਮਾਂ ਨੂੰ ਚੋਰੀ ਦੇ ਮਾਲ ਸਮੇਤ ਗ੍ਰਿਫ਼ਤਾਰ ਕੀਤਾ ਹੈ ।  

ਉਨ੍ਹਾਂ ਦੱਸਿਆ ਕਿ ਮੁਕੱਦਮਾ ਨੰਬਰ 46 ਮਿਤੀ 2.07.2022 ਅ/ਧ 379, 411 ਹਿੰ:ਦੰ: ਥਾਣਾ ਸਦਰ ਬੁਢਲਾਡਾ ਦਰਜ਼ ਰਜਿਸਟਰ ਹੋਇਆ ਹੈ। ਐਸਆਈ ਬੂਟਾ ਸਿੰਘ ਮੁੱਖ ਅਫਸਰ ਥਾਣਾ ਸਦਰ ਬੁਢਲਾਡਾ ਦੀ ਨਿਗਰਾਨੀ ਹੇਠ ਸ:ਥ: ਪਵਿੱਤਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਲਜ਼ਮ ਜਸਵੰਤ ਸਿੰਘ ਪੁੱਤਰ ਜੀਵਾ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕੀਤਾ ਗਿਆ ਹੈ। ਜਿਸ ਪਾਸੋਂ ਚੋਰੀਮਾਲ 2 ਸੋਨੇ ਦੇ ਰਿੰਗ, 1 ਜੋੜਾ ਝਾਂਜਰਾ ਚਾਂਦੀ, 3 ਸਕਰੀਨ ਟੱਚ ਮੋਬਾਇਲ ਫੋਨ, ਨਗਦੀ 2800/- ਰੁਪਏ ਅਤੇ ਇੱਕ ਪਲਟੀਨਾ ਮੋਟਰਸਾਈਕਲ ਬਿਨਾ ਨੰਬਰੀ ਬਰਾਮਦ ਕਰਕੇ ਕਬਜ਼ੇ  ਵਿੱਚ ਲਏ ਗਏ ਹਨ। ਬਰਾਮਦ ਮਾਲ ਦੀ ਕੁੱਲ ਮਾਲੀਤੀ ਕਰੀਬ 1 ਲੱਖ 5 ਹਜ਼ਾਰ ਰੁਪਏ ਬਣਦੀ ਹੈ। ਇਹ ਮੁਲਜ਼ਮ ਚੋਰੀਆਂ ਕਰਨ ਦਾ ਆਦੀ ਹੈ, ਜਿਸਦਾ ਰਿਕਾਰਡ ਵਾਚਣ ਤੇ ਇਸਦੇ ਵਿਰੁੱਧ ਪਹਿਲਾਂ ਵੀ ਹਰਿਆਣਾ ਪ੍ਰਾਂਤ ਦੇ ਥਾਣਾ ਰਤੀਆ ਅਤੇ ਜਿਲ੍ਹਾ  ਮਾਨਸਾ ਦੇ ਥਾਣਾ ਭੀਖੀ, ਬੋਹਾ ਅਤੇ ਸਿਟੀ ਬੁਢਲਾਡਾ ਵਿਖੇ 7 ਮੁਕੱਦਮੇ ਦਰਜ਼ ਰਜਿਸਟਰ ਹਨ, ਜਿਹਨਾਂ ਵਿੱਚੋ 6 ਮੁਕੱਦਮੇ ਚੋਰੀਆਂ ਦੇ ਅਤੇ 1 ਮੁਕੱਦਮਾ ਸ਼ਰਾਬ ਦਾ ਦਰਜ਼ ਹੋਇਆ ਹੈ। ਇਸ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

ਇਸੇ ਤਰਾ ਚੋਰੀ ਦੇ ਮੁਕੱਦਮਾ ਨੰਬਰ 159 ਮਿਤੀ 1.7.2022 ਅ/ਧ 379, 411 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ ਮੁਲਜ਼ਮ ਅਮਨ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਕੋਟਦੁੱਨਾ ਥਾਣਾ ਧਨੌਲਾ (ਬਰਨਾਲਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਪਾਸੋਂ ਚੋਰੀ ਦਾ ਇੱਕ ਮੋਟਰਸਾਈਕਲ ਸਪਲੈਂਡਰ ਬਿਨਾ ਨੰਬਰੀ ਅਤੇ ਇੱਕ ਕਿਰਪਾਨ ਬਰਾਮਦ ਕੀਤੀ ਗਈ ਹੈ। ਮੁਕੱਦਮਾ ਵਿੱਚ ਇੱਕ ਮੁਲਜ਼ਮ ਪਾਲ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। 

Leave a Reply

Your email address will not be published. Required fields are marked *

Visitor : Visitor