Visitor : Visitor
,

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਪੀਏ ਦੀ ਸੜਕ ਹਾਦਸੇ ‘ਚ ਮੌਤ

ਬਿਊਰੋ, ਪ੍ਰਾਈਮ ਪੋਸਟ  ਪੰਜਾਬ  ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਪੀਏ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ।  ਪੀਏ ਭੁਪਿੰਦਰ ਸਿੰਘ ਬਰਾੜ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਹ ਜਾਣਕਾਰੀ ਖੁਦ ਰਾਜਾ ਵੜਿੰਗ ਨੇ ਆਪਣੀ ਫੇਸਬੁਕ ‘ਤੇ ਸਾਂਝੀ ਕੀਤੀ ਹੈ। ਰਾਜਾ ਵੜਿੰਗ  ਨੇ ਪੋਸਟ ‘ਚ ਲਿਖਿਆ ਕਿ ‘ਭੁਪਿੰਦਰ ਸਿੰਘ ਬਰਾੜ ਦੀ…

ਬਿਊਰੋ, ਪ੍ਰਾਈਮ ਪੋਸਟ  ਪੰਜਾਬ 

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਪੀਏ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ।  ਪੀਏ ਭੁਪਿੰਦਰ ਸਿੰਘ ਬਰਾੜ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਹ ਜਾਣਕਾਰੀ ਖੁਦ ਰਾਜਾ ਵੜਿੰਗ ਨੇ ਆਪਣੀ ਫੇਸਬੁਕ ‘ਤੇ ਸਾਂਝੀ ਕੀਤੀ ਹੈ।

ਰਾਜਾ ਵੜਿੰਗ  ਨੇ ਪੋਸਟ ‘ਚ ਲਿਖਿਆ ਕਿ ‘ਭੁਪਿੰਦਰ ਸਿੰਘ ਬਰਾੜ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੀ ਖ਼ਬਰ ਸੁਣ ਕੇ ਬਹੁਤ ਗਹਿਰਾ ਸਦਮਾ ਲੱਗਾ। ਮੇਰੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਹੈ ਤੇ ਮੈਂ ਪਰਿਵਾਰ ਨਾਲ ਹਮੇਸ਼ਾ ਖੜ੍ਹਾ ਰਹਾਂਗਾ।

ਹਾਦਸਾ ਫਾਜ਼ਿਲਕਾ-ਅਬੋਹਰ ਹਾਈਵੇ ‘ਤੇ ਵਾਪਰਿਆ ਜਿਥੇ ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਭਿਆਨਕ ਟੱਕਰ ਹੋਈ ਤੇ ਭੁਪਿੰਦਰ ਸਿੰਘ ਬਰਾੜ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Visitor : Visitor