Visitor : Visitor
,

ਮਾਨਸਾ ਪੁਲਿਸ ਨੇ ਬਲਾਤਕਾਰ ਦੇ ਮੁਕੱਦਮੇ ਵਿੱਚ ਪੈੈਰੋਲ ਜੰਪਰ ਨੂੰ ਕੀਤਾ ਕਾਬੂ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 3 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ ਪੀਓਜ਼ / ਪੈਰੋੋਲ ਜੰਪਰਾਂ ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਮੁਹਿੰਮ ਤਹਿਤ ਮੁਕੱਦਮਾ ਨੰਬਰ 119 ਮਿਤੀ 13.7.2018 ਅ/ਧ 363, 366-ਏ, 376,120-ਬੀ  ਹਿੰ:ਦੰ: ਅਤੇ 3,4 ਪਾਕਸੋ ਐਕਟ ਥਾਣਾ ਸਦਰ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 3 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਪੁਲੀਸ ਵੱਲੋਂ ਪੀਓਜ਼ / ਪੈਰੋੋਲ ਜੰਪਰਾਂ ਨੂੰ ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋੋਈ ਹੈ। ਇਸੇ ਮੁਹਿੰਮ ਤਹਿਤ ਮੁਕੱਦਮਾ ਨੰਬਰ 119 ਮਿਤੀ 13.7.2018 ਅ/ਧ 363, 366-ਏ, 376,120-ਬੀ  ਹਿੰ:ਦੰ: ਅਤੇ 3,4 ਪਾਕਸੋ ਐਕਟ ਥਾਣਾ ਸਦਰ ਮਾਨਸਾ ਦਾ ਕੈਦੀ ਲੱਖਾ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਭੀਖੀ ਜੋੋ ਜਿਲ੍ਹਾ  ਜੇਲ੍ਹ ਮਾਨਸਾ ਵਿਖੇ ਸਜਾ ਕੱਟ ਰਿਹਾ ਸੀ। ਇਹ ਕੈਦੀ ਮਿਤੀ 25.03.2022 ਤੋੋਂ ਮਿਤੀ 21.05.2022 ਤੱਕ 8 ਹਫਤਿਆਂ ਦੀ ਪੈਰੋਲ (ਛੁੱਟੀ) ਪਰ ਆਇਆ ਸੀ ਪਰ ਇਹ ਛੁੱਟੀ ਕੱਟਣ ਤੋੋਂ ਬਾਅਦ ਮਿਤੀ 21.05.2022 ਨੂੰ ਜਿਲ੍ਹਾ  ਜੇਲ੍ਹ ਮਾਨਸਾ ਵਿਖੇ ਹਾਜ਼ਰ ਨਹੀ ਹੋੋਇਆ ਅਤੇ ਪੈਰੋੋਲ ਜੰਪਰ ਬਣ ਗਿਆ। ਸ:ਥ: ਸੁਰੇਸ਼ ਕੁਮਾਰ ਪੀਓ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਨੂੰ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਸਦਰ ਮਾਨਸਾ ਦੇ ਹਵਾਲੇ ਕੀਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor