Visitor : Visitor
,

9 ਘੰਟਿਆਂ ਮਗਰੋਂ ਰਿਤਿਕ ਨੂੰ ਕੱਢਿਆ ਗਿਆ ਬਾਹਰ, ਜ਼ਿੰਦਗੀ ਦੀ ਜੰਗ ਹਾਰਿਆ ਮਾਸੂਮ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਦੀਵਾਲਾ ਏਰੀਆ ਦੇ ਬੈਰਮਪੁਰ ਚੰਬੋਵਾਲ ਪਿੰਡ ਵਿੱਚ 100 ਫੁਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਬੱਚੇ ਨੂੰ ਫੌਜ ਤੇ NDRF ਨੇ ਬਾਹਰ ਕੱਢ ਲਿਆ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਹ ਘਟਨਾ ਉਸ ਵੇਲੇ ਹੋਈ ਜਦੋਂ ਖੇਤਾਂ ਵਿੱਚ ਖੇਡ ਰਹੇ ਬੱਚੇ ਰਿਤਿਕ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਦੀਵਾਲਾ ਏਰੀਆ ਦੇ ਬੈਰਮਪੁਰ ਚੰਬੋਵਾਲ ਪਿੰਡ ਵਿੱਚ 100 ਫੁਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਬੱਚੇ ਨੂੰ ਫੌਜ ਤੇ NDRF ਨੇ ਬਾਹਰ ਕੱਢ ਲਿਆ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਘਟਨਾ ਉਸ ਵੇਲੇ ਹੋਈ ਜਦੋਂ ਖੇਤਾਂ ਵਿੱਚ ਖੇਡ ਰਹੇ ਬੱਚੇ ਰਿਤਿਕ ਪਿੱਛੇ ਇੱਕ ਕੁੱਤਾ ਪੈ ਗਿਆ ਸੀ। ਕੁੱਤੇ ਤੋਂ ਬਚਣ ਲਈ ਛੇ ਸਾਲ ਦਾ ਰਿਤਿਕ ਦੌੜਦੇ ਹੋਏ ਖੇਤਾਂ ਵਿੱਚ ਸਥਿਤ ਬੋਰਵੈੱਲ ਦੇ ਢਾਈ ਫੁੱਟ ਉੱਚੇ ਪਾਈਪ ‘ਤੇ ਚੜ੍ਹ ਗਿਆ।
ਦੱਸਿਆ ਜਾ ਰਿਹਾ ਹੈ ਕਿ ਜਿਸ ਤਕਨੀਕ ਨਾਲ ਫਤਿਹਵੀਰ ਨੂੰ ਬਾਹਰ ਕੱਢਿਆ ਗਿਆ ਸੀ। ਸਿਹਤ ਵਿਭਾਗ ਦੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

ਰਿਤਿਕ ਨੂੰ ਕੱਢਣ ਲਈ ਸੁਰੰਗ ਖੋਦਣ ਲਈ ਜੇਸੀਬੀ ਮਸ਼ੀਨ ਦੀ ਵਰਤੋਂ ਕੀਤੀ ਗਈ ਸੀ। ਉਸ ਨੂੰ ਕਲਿੱਪ ਰਾਹੀਂ ਕੱਢਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਹ ਵਾਰ-ਵਾਰ ਬੋਰਵੈੱਲ ਵਿੱਚ ਡਿੱਗ ਰਿਹਾ ਸੀ। ਮਸ਼ੀਨ ਡੇਢ ਘੰਟੇ ਵਿੱਚ ਸਿਰਫ 15 ਫੁੱਟ ਦੀ ਖੁਦਾਈ ਹੀ ਕਰ ਸਕੀ। ਅਜਿਹਾ ਦੱਸਿਆ ਜਾ ਰਿਹਾ ਸੀ ਕਿ ਬੱਚਾ ਬੋਰਵੈੱਲ ਵਿੱਚ 95 ਫੁੱਟ ਦੀ ਡੂੰਘਾਈ ਵਿੱਚ ਫਸਿਆ ਸੀ।
ਘਟਨਾ ਵਾਲੀ ਥਾਂ ‘ਤੇ ਮੈਡੀਕਲ ਟੀਮ ਵੀ ਪਹੁੰਚ ਗਈ ਸੀ। ਅਧਿਕਾਰੀਆਂ ਮੁਤਾਬਕ ਬੱਚੇ ਦੀ ਸਥਿਤੀ ਦੀ ਨਿਗਰਾਨੀ ਲਈ ਬੋਰਵੈੱਲ ਵਿੱਚ ਕੈਮਰਾ ਵੀ ਪਾਈ ਗਈ ਸੀ। ਪਾਈਪ ਰਾਹੀਂ ਅੰਦਰ ਆਕਸੀਜਨ ਵੀ ਪਹੁੰਚਾਈ ਗਈ ਸੀ।

Leave a Reply

Your email address will not be published. Required fields are marked *

Visitor : Visitor