Visitor : Visitor
,

ਬਠਿੰਡਾ ‘ਚ ਦਰਦਨਾਕ ਹਾਦਸਾ, ਆਵਾਰਾ ਪਸ਼ੂ ਨੇ ਲਈ ਮੋਟਰਸਾਈਕਲ ਚਾਲਕ ਨੌਜਵਾਨ ਦੀ ਜਾਨ

ਸੰਜੀਵ ਜਿੰਦਲ , ( ਪ੍ਰਾਈਮ ਪੋਸਟ ਪੰਜਾਬ  ) ਬਠਿੰਡਾ : ਬਠਿੰਡਾ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਇਸ ਕਦਰ ਵਧ ਗਈ ਹੈ ਕਿ ਹਰ ਦਿਨ ਸੜਕ ਹਾਦਸੇ ਹੋ ਰਹੇ ਹਨ । ਇਸੇ ਤਰ੍ਹਾਂ ਹੋਟਲ ਸਟੈਲਾ ਦੇ ਨਜ਼ਦੀਕ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ…

ਸੰਜੀਵ ਜਿੰਦਲ , ( ਪ੍ਰਾਈਮ ਪੋਸਟ ਪੰਜਾਬ  )

ਬਠਿੰਡਾ : ਬਠਿੰਡਾ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਇਸ ਕਦਰ ਵਧ ਗਈ ਹੈ ਕਿ ਹਰ ਦਿਨ ਸੜਕ ਹਾਦਸੇ ਹੋ ਰਹੇ ਹਨ । ਇਸੇ ਤਰ੍ਹਾਂ ਹੋਟਲ ਸਟੈਲਾ ਦੇ ਨਜ਼ਦੀਕ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ।

ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਬੀਤੀ ਰਾਤ ਹੋਟਲ ਸਟੈਲਾ ਦੇ ਨਜ਼ਦੀਕ ਇਕ ਮੋਟਰਸਾਈਕਲ ਸਵਾਰ ਆਪਣੇ ਘਰ ਤੋਂ ਪ੍ਰਾਈਵੇਟ ਹਸਪਤਾਲ ਵਿੱਚ ਡਿਊਟੀ ਤੇ ਜਾ ਰਿਹਾ ਸੀ ਕਿ ਅਚਾਨਕ ਅੱਗੇ ਆਵਾਰਾ ਪਸ਼ੂ (ਸਾਨ੍ਹ) ਦੇ ਆਉਣ ਕਰਕੇ ਜ਼ਬਰਦਸਤ ਟੱਕਰ ਹੋ ਗਈ, ਜਿਸ ਕਰਕੇ ਉਕਤ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਸੁਖਦੀਪ ਸਿੰਘ ਸਿੱਧੂ ਪੁੱਤਰ ਹਰਪਾਲ ਸਿੰਘ ਵਾਸੀ ਹਜੂਰਾ ਕਪੂਰਾ ਕਲੋਨੀ ਬਠਿੰਡਾ ਦੇ ਤੌਰ ‘ਤੇ ਹੋਈ ਹੈ।
ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਮ੍ਰਿਤਕ ਸੁਖਦੀਪ ਸਿੰਘ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੇ 6 ਮਹੀਨੇ ਦੀ ਇੱਕ ਬੱਚੀ ਹੈ ।ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਜਾਨ ਚਲੀ ਗਈ।
ਸੋਨੂੰ ਮਹੇਸ਼ਵਰੀ ਨੇ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਨਾ ਹੋਣ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਮੌਤ ਲਈ ਨਗਰ ਨਿਗਮ ਪ੍ਰਸ਼ਾਸਨ ਅਤੇ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਦੱਸਣਯੋਗ ਹੈ ਕਿ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਪ੍ਰਤੀ ਨਿਗਮ ਅਤੇ ਸਰਕਾਰ ਦੀ ਨਕਾਰਾ ਕਾਰਗੁਜ਼ਾਰੀ ਦੀਆਂ ਸੁਰਖੀਆਂ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ ਪਰ ਨਿਗਮ ਅਤੇ ਸਰਕਾਰ ਦੀ ਕਾਰਗੁਜ਼ਾਰੀ  ਕਿਤੇ ਵੀ ਨਜ਼ਰ ਨਹੀਂ ਆ ਰਹੀ, ਜਿਸ ਕਰਕੇ ਅਵਾਰਾ ਪਸ਼ੂਆਂ ਨਾਲ ਵਾਪਰ ਰਹੇ ਹਾਦਸਿਆਂ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ ।

Leave a Reply

Your email address will not be published. Required fields are marked *

Visitor : Visitor