Visitor : Visitor
,

ਮਾਨਸਾ ਪੁਲਿਸ ਨੇ ਚੋੋਰੀ ਦੇ ਮੁਕੱਦਮੇ ਨੂੰ ਸੁਲਝਾ ਕੇ ਮੁਲਜ਼ਮ ਕੀਤੇ ਗ੍ਰਿਫਤਾਰ

15 ਲੱਖ 20 ਹਜ਼ਾਰ ਰੁਪਏ ਨਗਦੀ ਸਮੇਤ ਅਤੇ ਵਰਤਿਆ ਮੋੋਟਰਸਾਈਕਲ ਵੀ ਕੀਤਾ ਬਰਾਮਦ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 23 ਮਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ  ਕਿ ਮਿਤੀ 20, 21.5.2022 ਦੀ ਦਰਮਿਆਨੀ ਰਾਤ ਨੂੰ ਥਾਣਾ ਭੀਖੀ ਦੇ ਪਿੰਡ ਹੀਰੋੋ ਕਲਾਂ ਵਿਖੇ ਆੜ੍ਹਤ ਦੀ ਦੁਕਾਨ ਵਿੱਚੋੋ 15 ਲੱਖ 20 ਹਜ਼ਾਰ ਰੁਪਏ ਦੀ ਚੋੋਰੀ…

15 ਲੱਖ 20 ਹਜ਼ਾਰ ਰੁਪਏ ਨਗਦੀ ਸਮੇਤ ਅਤੇ ਵਰਤਿਆ ਮੋੋਟਰਸਾਈਕਲ ਵੀ ਕੀਤਾ ਬਰਾਮਦ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 23 ਮਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ  ਕਿ ਮਿਤੀ 20, 21.5.2022 ਦੀ ਦਰਮਿਆਨੀ ਰਾਤ ਨੂੰ ਥਾਣਾ ਭੀਖੀ ਦੇ ਪਿੰਡ ਹੀਰੋੋ ਕਲਾਂ ਵਿਖੇ ਆੜ੍ਹਤ ਦੀ ਦੁਕਾਨ ਵਿੱਚੋੋ 15 ਲੱਖ 20 ਹਜ਼ਾਰ ਰੁਪਏ ਦੀ ਚੋੋਰੀ ਹੋੋਣ ਸਬੰਧੀ ਦਰਜ਼ ਹੋੋਏ ਮੁਕੱਦਮਾ ਨੂੰ  3 ਘੰਟਿਆ ਵਿੱਚ ਸੁਲਝਾ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜ਼ਮਾਂ ਪਾਸੋਂ ਚੋੋਰੀਮਾਲ ਬਰਾਮਦ ਕਰਵਾਇਆ ਗਿਆ ਹੈ ਅਤੇ ਵਾਰਦਾਤ ਸਮੇਂ ਵਰਤੇ ਮੋੋਟਰਸਾਈਕਲ ਨੂੰ ਵੀ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਦੱਈ  ਕੁਲਦੀਪ ਕੁਮਾਰ ਉਰਫ ਜੋੋਨੀ ਪੁੱਤਰ ਵਿਜੇ ਕੁਮਾਰ ਵਾਸੀ ਚੀਮਾਂ ਮੰਡੀ (ਜਿਲ੍ਹਾ ਸੰਗਰੂਰ) ਨੇ ਮਿਤੀ 21.5.2022 ਨੂੰ ਥਾਣਾ ਭੀਖੀ ਦੀ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਸਦੀ ਪਿੰਡ ਹੀਰੋ ਕਲਾਂ ਵਿਖੇ ਆੜ੍ਹਤ, ਖਾਦ ਤੇ ਕੀੜੇ ਮਾਰ ਦਵਾਈਆਂ ਅਤੇ ਇਲੈਕਟਰੋਨਿਕਸ ਆਦਿ ਦੀ ਦੁਕਾਨ ਹੈ। ਮਿਤੀ 20,21.5.2022 ਦੀ ਦਰਮਿਆਨੀ ਰਾਤ ਨੂੰ ਮੁਲਜ਼ਮਾਂ ਵੱਲੋੋਂ ਉਸਦੀ ਦੁਕਾਨ ਅੰਦਰ ਦਾਖਲ ਹੋ ਕੇ ਲਾਕਰ ਤੋੋੜ ਕੇ 15 ਲੱਖ 20 ਹਜ਼ਾਰ ਰੁਪਏ ਦੀ ਨਗਦੀ ਚੋੋਰੀ ਕਰਕੇ ਲੈ ਗਏ। ਮਦੱਈ ਦੇ ਬਿਆਨ ਪਰ ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 86 ਮਿਤੀ 21.05.2022 ਅ/ਧ 457,380 ਹਿੰ:ਦੰ: ਥਾਣਾ ਭੀਖੀ ਦਰਜ਼ ਰਜਿਸਟਰ ਕੀਤਾ ਗਿਆ।  ਸੰਜੀਵ ਗੋੋਇਲ ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ) ਮਾਨਸਾ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਭੀਖੀ ਅਤੇ ਸ:ਥ: ਮੇਵਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋੋਏ ਮੁਕੱਦਮੇ  ਦੀ ਤਫਤੀਸ਼ ਅਮਲ ਵਿੱਚ ਲਿਆ ਕੇ  ਵੱਖ ਵੱਖ ਥਾਵਾਂ ਤੇ ਰੇਡ ਕੀਤੇ ਗਏ ਤੇ  ਮੁਲਜ਼ਮਾਂ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਸਿਮਰਜੀਤ ਸਿੰਘ ਪੁੱਤਰ ਰਘਵੀਰ ਸਿੰਘ ਅਤੇ ਧਰਮ ਸਿੰਘ ਉਰਫ ਵਿੱਕੀ ਪੁੱਤਰ ਮੰਗਤ ਸਿੰਘ ਵਾਸੀਅਨ ਹੀਰੋੋ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋੋਂ ਚੋਰੀਮਾਲ 15 ਲੱਖ 20 ਹਜ਼ਾਰ ਰੁਪਏ ਦੀ ਨਗਦੀ ਅਤੇ ਵਾਰਦਾਤ ਵਿੱਚ ਵਰਤਿਆ ਮੋੋਟਰਸਾਈਕਲ ਮਾਰਕਾ ਪਲਟੀਨਾ ਨੰਬਰੀ ਪੀਬੀ31ਐਨ-8859 ਬਰਾਮਦ ਕਰਕੇ ਕਬਜ਼ੇ  ਵਿੱਚ ਲਿਆ ਗਿਆ ਹੈ।  ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੁਖਵਿੰਦਰ ਸਿੰਘ ਜੋ ਮੁਦਈ ਦੀ ਦੁਕਾਨ ਤੇ ਮੁਲਾਜਮ ਲੱਗਿਆ ਹੋੋਇਆ ਸੀ ਅਤੇ ਸਿਮਰਜੀਤ ਸਿੰਘ ਜੋੋ ਵੀ ਦੁਕਾਨ ਤੋੋਂ ਕਰੀਬ 1 ਮਹੀਨਾ ਪਹਿਲਾਂ ਹਟ ਗਿਆ ਸੀ, ਨੇ ਧਰਮ ਸਿੰਘ ਨੂੰ ਨਾਲ ਰਲਾ ਕੇ ਚੋੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਨ੍ਹਾਂ ਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ  ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ  ।

Leave a Reply

Your email address will not be published. Required fields are marked *

Visitor : Visitor