ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 28 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਜਿਲ੍ਹੇ ਦੇ ਲੋੜਵੰਦ ਅਤੇ ਯੋਗ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਲਈ 30 ਅਪ੍ਰੈਲ 2022 ਨੂੰ ਸਵੇਰੇ 10 ਤੋਂ 12 ਵਜੇ ਤੱਕ ਬਲਾਕ ਪੱਧਰ ’ਤੇ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਵਿਕਾਸ ਪੰਚਾਇਤ ਦਫ਼ਤਰ ਮਾਨਸਾ ਵਿਖੇ ਪਿੰਡ ਨੰਗਲਕਲਾਂ, ਘਰਾਂਗਣਾ, ਭੈਣੀ ਬਾਘਾ, ਮਾਨਸਾ ਕੈਂਚੀਆਂ, ਠੁਠਿਆਵਾਲੀ, ਜਵਾਹਰਕੇ, ਦੂਲੋਵਾਲ, ਖੋਖਰ ਕਲਾਂ, ਭਾਈ ਦੇਸਾ ਅਤੇ ਮੂਸਾ ਦੇ ਵਸਨੀਕ ਕੈਂਪ ਦਾ ਲਾਭ ਲੈ ਸਕਦੇ ਹਨ। ਇਸੇ ਤਰਾਂ ਬੀ.ਡੀ.ਪੀ.ਓ ਦਫ਼ਤਰ ਭੀਖੀ ਵਿਖੇ ਪਿੰਡ ਸਮਾਉ, ਬੀਰ ਖੁਰਦ, ਹੀਰੋਕਲਾਂ, ਜੱਸੜਵਾਲਾ, ਹਮੀਰਗੜ ਢੈਪਈ, ਕੋਟੜਾ, ਅਤਲਾਕਲਾਂ, ਭੁਪਾਲ, ਕਿਸ਼ਨਗੜ ਫਰਵਾਹੀ, ਭੁਪਾਲ ਖੁਰਦ ਦੇ ਵਸਨੀਕਾਂ ਲਈ ਕੈਂਪ ਲਗਾਇਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸਰਦੂਲਗੜ ਦੇ ਪਿੰਡ ਸਰਦੂਲੇਵਾਲਾ, ਟਿੱਬੀ ਹਰੀ ਸਿੰਘ ਵਾਲਾ, ਫੂਸਮੰਡੀ, ਮੀਰਪੁਰ ਕਲਾਂ, ਮੀਰਪੁਰ ਖੁਰਦ, ਹੀਰਕੇ, ਕੁਸ਼ਲਾ, ਝੰਡਾਕਲਾਂ, ਨਾਹਰਾਂ, ਮਾਨਖੇੜਾ, ਫੂਸ ਮੰਡੀ ਢਾਈ ਦੇ ਵਸਨੀਕ ਬੀ.ਡੀ.ਪੀ.ਓਜ਼ ਦਫ਼ਤਰ ਸਰਦੂਲਗੜ ਵਿਖੇ ਲੱਗਣ ਵਾਲੇ ਕੈਂਪ ’ਚ ਪਹੰੁਚ ਕਰ ਸਕਦੇ ਹਨ। ਬਲਾਕ ਝੁਨੀਰ, ਖਿਆਲੀ ਚਹਿਲਾਂਵਾਲੀ, ਕੋਰਵਾਲਾ, ਚਚੋਹਰ, ਲਲਿਆਂਵਾਲੀ, ਦਾਨੇਵਾਲਾ, ਨੰਦਗੜ, ਦਲੇਲਵਾਲਾ, ਭੰਮੇ ਖੁਰਦ, ਸਾਹਨੇਵਾਲੀ ਦੇ ਵਸਨੀਕ ਬੀ.ਡੀ.ਪੀ.ਓਜ਼ ਦਫ਼ਤਰ ਝੁਨੀਰ ਵਿਖੇ ਅਤੇ ਪਿੰਡ ਅਹਿਮਦਪੁਰ, ਬਰੇ, ਹਸਨਪੁਰ, ਗੁਰਨੇ ਕਲਾਂ, ਗੁਰਨੇ ਖੁਰਦ, ਕਲੀਪੁਰ, ਕੁਲਾਣਾ, ਰਾਮਪੁਰਾ ਮੰਡੇਰ, ਦਰੀਆਪੁਰ, ਟਾਹਲੀਆਂ ਦੇ ਵਸਨੀਕਾਂ ਬੀ.ਡੀ.ਪੀ.ਓਜ਼ ਦਫ਼ਤਰ ਬੁਢਲਾਡਾ ਵਿਖੇ ਕੈਂਪ ’ਚ ਪਹੰੁਚ ਕਰਕੇ ਬੁਢਾਪਾ ਪੈਨਸ਼ਨ ਅਤੇ ਰਾਜ ਸਰਕਾਰ ਦੀਆਂ ਹੋਰ ਵਿੱਤੀ ਸਹਾਇਤਾ ਯੋਜਨਾਵਾਂ ਲਈ ਫਾਰਮ ਭਰ ਸਕਦੇ ਹਨ।ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਫਾਰਮ ਭਰਨਾ ਲਈ ਵੋਟਰ ਕਾਰਡ, ਅਧਾਰ ਕਾਰਡ, ਬੈਂਕ ਖਾਤਾ ਅਤੇ ਇੱਕ ਫੋਟੋ ਨਾਲ ਲੈ ਕੇ ਆਵੇ। ਅਪੰਗ ਪੈਨਸ਼ਨ ਲਈ ਯੂ.ਡੀ.ਆਈ.ਡੀ. ਕਾਰਡ ਨਾਲ ਲੈ ਕੇ ਆਉਣਾ ਲਾਜਮੀ ਹੋਵੇਗਾ।

