Visitor : Visitor
,

23 ਸਾਲਾ ਮੁਟਿਆਰ ਨੇ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਤਪਾ ਮੰਡੀ  : ਪੰਜਾਬ ਅੰਦਰ ਖੁਦਕੁਸ਼ੀ ਦੀਆਂ ਘਟਨਾਵਾਂ ਰੋਜ਼ ਪੜ੍ਹਨ ਅਤੇ ਸੁਣਨ ਨੂੰ ਮਿਲ ਰਹੀਆਂ ਹਨ । ਬੀਤੀ ਰਾਤ  ਇਕ ਕੁੜੀ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੜੀ ਕੋਲੋਂ ਮਿਲੇ ਆਧਾਰ ਕਾਰਡ ਮੁਤਾਬਕ ਉਸ ਦੀ ਪਛਾਣ 23 ਸਾਲ ਦੀ ਅਰਸ਼ਪ੍ਰੀਤ ਕੌਰ ਧਾਲੀਵਾਲ ਪੁੱਤਰੀ ਜਗਦੇਵ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਤਪਾ ਮੰਡੀ  : ਪੰਜਾਬ ਅੰਦਰ ਖੁਦਕੁਸ਼ੀ ਦੀਆਂ ਘਟਨਾਵਾਂ ਰੋਜ਼ ਪੜ੍ਹਨ ਅਤੇ ਸੁਣਨ ਨੂੰ ਮਿਲ ਰਹੀਆਂ ਹਨ । ਬੀਤੀ ਰਾਤ  ਇਕ ਕੁੜੀ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਕੁੜੀ ਕੋਲੋਂ ਮਿਲੇ ਆਧਾਰ ਕਾਰਡ ਮੁਤਾਬਕ ਉਸ ਦੀ ਪਛਾਣ 23 ਸਾਲ ਦੀ ਅਰਸ਼ਪ੍ਰੀਤ ਕੌਰ ਧਾਲੀਵਾਲ ਪੁੱਤਰੀ ਜਗਦੇਵ ਸਿੰਘ, ਵਾਰਡ ਨੰ 12 ਖੱਟਰ ਪੱਤੀ, ਤਪਾ ਮੰਡੀ ਵਜੋਂ ਹੋਈ ਹੈ ਜਿਸ ਦੀ ਪਿਛਲੇ ਦਿਨੀਂ ਸ਼ਾਮ ਸਵਾ 7 ਵਜੇ ਦੇ ਕਰੀਬ ਭਾਖੜਾ ਨਹਿਰ ਦੇ ਪਸਿਆਨਾ ਪੁਲ ਕੋਲ ਪੁੱਜ ਕੇ ਨਹਿਰ ’ਚ ਛਾਲ ਮਾਰਨ ਦੀ ਸੂਚਨਾ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਗਈ। ਪੁਲਿਸ ਸੂਤਰਾਂ ਅਨੁਸਾਰ ਕੁੜੀ ਦੁਪਹਿਰ ਤੋਂ ਹੀ ਭਾਖੜਾ ਨਹਿਰ ਕੋਲ ਘੁੰਮ ਰਹੀ ਸੀ ਤਾਂ ਮੌਕੇ ’ਤੇ ਪ੍ਰਬੰਧਕਾਂ ਦੇ ਪੁੱਛਣ ’ਤੇ ਕੁੜੀ ਨੇ ਦੱਸਿਆ ਕਿ ਉਹ ਅਜੂਬਾ ਹੋਟਲ ’ਚ ਘੁੰਮਣ ਆਈ ਹੈ ਪਰ ਉਸ ਨੇ ਜਦੋਂ ਭਾਖੜਾ ’ਚ ਛਾਲ ਮਾਰੀ ਤਾਂ ਜਿਸ ਨੂੰ ਨਹਿਰ ਕਿਨਾਰੇ ਬੈਠੇ ਗੋਤਾਖੋਰਾਂ ਨੇ ਜਦੋਂ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਲੜਕੀ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਅਜੇ ਕੋਈ ਵੀ ਪੁਖਤਾ ਸਬੂਤ ਸਾਹਮਣੇ ਨਹੀਂ ਆਏ ਹਨ ਅਤੇ ਮਾਮਲਾ ਸ਼ੱਕੀ ਜਾਪ ਰਿਹਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆ ਸਕੇਗਾ। 

Leave a Reply

Your email address will not be published. Required fields are marked *

Visitor : Visitor