Visitor : Visitor

ਮੁਫ਼ਤ ਬਿਜਲੀ ਦੇ ਐਲਾਨ ਤੇ ਖਹਿਰਾ ਨੇ ਸੀਐਮ ਭਗਵੰਤ ਮਾਨ ਤੋਂ ਪੁੱਛਿਆ ਸਵਾਲ,  ਪਹਿਲੀ ਜੁਲਾਈ ਤੱਕ ਦਾ ਇੰਤਜਾਰ ਕਿਉਂ ? 

ਬਿਊਰੋ, ਪ੍ਰਾਈਮ ਪੋਸਟ ਪੰਜਾਬ   ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 1 ਜੁਲਾਈ ਤੋਂ 300 ਯੂਨਿਟ ਫ੍ਰੀ ਬਿਜਲੀ ਦਿੱਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਤੁਰੰਤ ਬਾਅਦ ਵਿਰੋਧੀਆਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਐਲਾਨ ਦੇ ਤੁਰੰਤ ਬਾਅਦ ਆਮ ਆਦਮੀ ਪਾਰਟੀ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ…

ਬਿਊਰੋ, ਪ੍ਰਾਈਮ ਪੋਸਟ ਪੰਜਾਬ  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 1 ਜੁਲਾਈ ਤੋਂ 300 ਯੂਨਿਟ ਫ੍ਰੀ ਬਿਜਲੀ ਦਿੱਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਤੁਰੰਤ ਬਾਅਦ ਵਿਰੋਧੀਆਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਐਲਾਨ ਦੇ ਤੁਰੰਤ ਬਾਅਦ ਆਮ ਆਦਮੀ ਪਾਰਟੀ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ CM ਮਾਨ ‘ਤੇ ਹਮਲਾ ਬੋਲਿਆ ਹੈ।

ਖਹਿਰਾ ਨੇ ਆਪਣੇ ਸਵਾਲ ਆਪਣੇ ਟਵਿਟਰ ਅਕਾਊਂਟ ‘ਤੇ ਪੋਸਟ ਕੀਤੇ ਹਨ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸੂਬੇ ਦੇ ਮੁਖੀਆ ਨੇ 300 ਯੂਨਿਟ ਮੁਫਤ ਪਹਿਲੀ ਅਪ੍ਰੈਲ ਤੋਂ ਹੀ ਲਾਗੂ ਕਿਉਂ ਨਹੀਂ ਕੀਤੀ?… ਜੁਲਾਈ ਤੋਂ ਇਸ ਦੀ ਸ਼ੁਰੂਆਤ ਕਿਉਂ ?………. ਕੀ ਖਜ਼ਾਨਾ ਖਾਲੀ ਹੈ, ਪੈਸੇ ਦੇ ਪ੍ਰਬੰਧ ਦਾ ਕੋਈ ਈਸ਼ੂ ਹੈ ?…. ਉਨ੍ਹਾਂ ਐਲਾਨ ‘ਤੇ ਸਵਾਲ ਖੜ੍ਹਾ ਕੀਤਾ ਕਿ 300 ਯੂਨਿਟ ਤਾਂ ਸਰਕਾਰ ਨੇ ਮੁਫਤ ਕਰ ਦਿੱਤੇ ਹਨ ਪਰ ਜੇਕਰ 301 ਯੂਨਿਟ ਖਰਚ ਹੋ ਜਾਂਦੇ ਹਨ ਤਾਂ ਕੀ ਬਿੱਲ ਪੂਰਾ ਆਏਗਾ ਜਾਂ ਫਿਰ 300 ਯੂਨਿਟ ਘਟਾਉਣ ਦੇ ਬਾਅਦ ਬਿੱਲ ਆਏਗਾ। ਉਨ੍ਹਾਂ ਕਿਹਾ ਕਿ CM ਮਾਨ ਸਪੱਸ਼ਟ ਕਰਨ ਕਿ 301 ਯੂਨਿਟ ਖਰਚ ਹੋਣ ‘ਤੇ ਕੀ ਬਿੱਲ ਪੂਰਾ ਆਏਗਾ।

ਖਹਿਰਾ ਨੇ ਸੂਬੇ ਵਿਚ ਫ੍ਰੀ ਬਿਜਲੀ ‘ਤੇ ਚੱਲ ਰਹੇ ਖੇਤਾਂ ਦੇ ਟਿਊਬਵੈੱਲਾਂ ਨੂੰ ਲੈ ਕੇ ਸਵਾਲ ਕੀਤੇ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਤੋਂ ਪੁੱਛਿਆ ਹੈ ਕਿ ਆਖਿਰ ਵਿਚ ਉਹ ਇਹ ਵੀ ਦੱਸ ਦੇਣ ਕਿ ਸੂਬੇ ਵਿਚ ਟਿਊਬਵੈਲਾਂ ‘ਤੇ ਸਬਸਿਡੀ ਜਾਰੀ ਰਹੇਗੀ ਜਾਂ ਫਿਰ ਇਸ ਨੂੰ ਖਤਮ ਕਰਨਦੀ ਕੋਈ ਯੋਜਨਾ ਬਣਾਈ ਜਾ ਰਹੀ ਹੈ।

ਗੌਰਤਲਬ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਲਈ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। 1 ਜੁਲਾਈ ਤੋਂ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਮਿਲੇਗੀ। ‘ਆਪ’ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਸੀਐਮ ਮਾਨ ਨੇ ਇਸ ਦਾ ਐਲਾਨ ਕੀਤਾ।

Leave a Reply

Your email address will not be published. Required fields are marked *

Visitor : Visitor