Visitor : Visitor
,

ਮਾਨਸਾ ਪੁਲਿਸ ਨੇ ਕੀਤਾ ਰਾਹਗੀਰਾਂ ਤੋਂ  ਮੋਬਾਇਲ ਫੋਨ ਖੋਹਣ ਵਾਲੇ ਗਿਰੋਹਾਂ ਦਾ ਪਰਦਾਫਾਸ਼  

7 ਮੁਲਜ਼ਮਾਂ ਨੂੰ ਕਾਬੂ ਕਰਕੇ 13 ਮੋਬਾਇਲ ਫੋਨ ਇਕ ਬੈਟਰੀ ਤੇ ਵਾਰਦਾਤ ਵਿੱਚ ਵਰਤੇ ਵਹੀਕਲ ਕੀਤੇ ਬਰਾਮਦ   ਸੰਜੀਵ ਜਿੰਦਲ / ਰੋਹਿਨ ਜਿੰਦਲ ਮਾਨਸਾ, 16 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ  ਪਿਛਲੇ ਦਿਨਾਂ ਵਿੱਚ ਮਾਨਸਾ ਜਾਂ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਰਾਹਗੀਰਾਂ ਤੋਂ ਮੋਬਾਇਲ ਫੋਨ ਖੋਹਣ ਦੀਆਂ  ਵਾਰਦਾਤਾਂ…

7 ਮੁਲਜ਼ਮਾਂ ਨੂੰ ਕਾਬੂ ਕਰਕੇ 13 ਮੋਬਾਇਲ ਫੋਨ ਇਕ ਬੈਟਰੀ ਤੇ ਵਾਰਦਾਤ ਵਿੱਚ ਵਰਤੇ ਵਹੀਕਲ ਕੀਤੇ ਬਰਾਮਦ  

ਸੰਜੀਵ ਜਿੰਦਲ / ਰੋਹਿਨ ਜਿੰਦਲ

ਮਾਨਸਾ, 16 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ  ਪਿਛਲੇ ਦਿਨਾਂ ਵਿੱਚ ਮਾਨਸਾ ਜਾਂ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਰਾਹਗੀਰਾਂ ਤੋਂ ਮੋਬਾਇਲ ਫੋਨ ਖੋਹਣ ਦੀਆਂ  ਵਾਰਦਾਤਾਂ ਕਾਫੀ ਹੋਈਆਂ ਸਨ ਜਿਨ੍ਹਾਂ ਨੂੰ ਟਰੇਸ ਕਰਦਿਆ 3 ਮੁਕੱਦਮਿਆਂ ਵਿੱਚ 7 ਮੁਲਜ਼ਮਾਂ ਬਲਵਿੰਦਰ ਸਿੰਘ ਉਰਫ ਗਗਨਦੀਪ ਉਰਫ ਗੱਗੂ ਪੁੱਤਰ ਨਸ਼ੀਬ ਸਿੰਘ ਵਾਸੀ ਮਾਨਸਾ, ਮੰਦਰ ਸਿੰਘ ਉਰਫ ਕਾਲੂ ਪੁੱਤਰ ਸੇਵਕ ਸਿੰਘ ਵਾਸੀ ਬੁਰਜ ਹਰੀਕੇ, ਸੁਖਚੈਨ ਸਿੰਘ ਉਰਫ ਸੁੱਖਾ ਪੁੱਤਰ ਗੁਰਮੀਤ ਸਿੰਘ ਵਾਸੀ ਮਾਨਸਾ ਅਤੇ 2 ਨਾਬਾਲਗ ਮੁਲਜ਼ਮਾਂ ਘਨੱਈਆ ਪੁੱਤਰ ਰਾਜੂ ਵਾਸੀ ਯੂਪੀ ਹਾਲ ਮਾਨਸਾ, ਹਰਨਰੇਸ਼ ਉਰਫ ਕਾਲੂ ਪੁੱਤਰ ਨਰਿੰਦਰ ਸਿੰਘ ਵਾਸੀ ਮਾਨਸਾ ਅਤੇ 2 ਹੋੋਰ ਮੁਲਜ਼ਮਾਂ ਅਜੇ ਕੁਮਾਰ ਉਰਫ ਨੇਪਾਲੀ ਪੁੱਤਰ ਬਲਵੀਰ ਸਿੰਘ ਅਤੇ ਲਖਵਿੰਦਰ ਸਿੰਘ ਉਰਫ ਭਾਰਤ ਪੁੱਤਰ ਬਲਤੇਜ ਸਿੰਘ ਵਾਸੀਅਨ ਮਾਨਸਾ ਨੂੰ ਕਾਬੂ ਕੀਤਾ ਗਿਆ ਹੈ। ਜਿਹਨਾਂ ਪਾਸੋੋਂ 13 ਮੋੋਬਾਇਲ ਫੋੋਨ, 1 ਬੈਟਰੀ ਅਤੇ ਵਾਰਦਾਤਾਂ ਵਿੱਚ ਵਰਤਿਆ ਇੱਕ ਮੋਟਰਸਾਈਕਲ ਪਲਟੀਨਾ ਨੰ: ਪੀਬੀ31ਯੂ-9441, ਇੱਕ ਸਕੂਟਰੀ ਮਾਰਕਾ ਹੀਰੋ ਨੰ: ਪੀਬੀ 31 ਡਬਲਯੂ-7712 ਅਤੇ ਇੱਕ ਮੋੋਟਰਸਾਈਕਲ ਮਾਰਕਾ ਪੀਬੀ 31ਕੇ-1970 ਨੂੰ ਵੀ ਬਰਾਮਦ ਕਰਕੇ ਕਬਜ਼ੇ  ਵਿੱਚ ਲਿਆ ਗਿਆ ਹੈ।

ਇਸ ਸਬੰਧੀ ਗੋੋਬਿੰਦਰ ਸਿੰਘ, ਪੀਪੀਐਸ ਉਪ ਕਪਤਾਨ ਪੁਲਿਸ (ਸ:ਡ) ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਪਾਸ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 71 ਮਿਤੀ 15.04.2022 ਅ/ਧ 379-ਬੀ, 379, 411 ਹਿੰ:ਦੰ: ਥਾਣਾ ਸਿਟੀ-2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਐਸਆਈ ਹਰਭਜਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਸਰਕਾਰੀ ਨਹਿਰੂ ਕਾਲਜ ਮਾਨਸਾ ਦੀ ਬੈਕਸਾਈਡ ਨਾਕਾਬੰਦੀ ਕਰਕੇ ਉਕਤ ਤਿੰਨੇ ਮੁਲਜ਼ਮਾਂ ਬਲਵਿੰਦਰ ਸਿੰਘ, ਮੰਦਰ ਸਿੰਘ, ਸੁਖਚੈਨ ਸਿੰਘ ਨੂੰ ਕਾਬੂ ਕੀਤਾ ਗਿਆ। ਜਿਹਨਾਂ ਪਾਸੋੋਂ 9 ਮੋੋਬਾਇਲ ਫੋੋਨਾਂ ਦੀ ਬਰਾਮਦਗੀ ਕੀਤੀ ਗਈ ਹੈ। ਜਿਹਨਾਂ ਪਾਸੋੋਂ ਵਾਰਦਾਤ ਵਿੱਚ ਵਰਤੇ ਵਹੀਕਲ ਇੱਕ ਮੋੋਟਰਸਾਈਕਲ ਅਤੇ 1 ਸਕੂਟਰੀ ਨੂੰ ਵੀ ਬਰਾਮਦ ਕਰਕੇ ਕਬਜ਼ੇ  ਵਿੱਚ ਲਿਆ ਗਿਆ ਹੈ। ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਮੋੋਬਾਇਲ ਫੋੋਨ ਖੋੋਹ ਦੀ ਇੱਕ ਹੋੋਰ ਵਾਰਦਾਤ ਨੂੰ ਟਰੇਸ ਕਰਦੇ ਹੋੋਏ ਮੁਦੱਈ ਜਾਬਿੰਦਖਾਨ ਪੁੱਤਰ ਆਬਿਦਖਾਨ ਵਾਸੀ ਮਾਨਸਾ ਵੱਲੋੋਂ ਦਰਜ਼ ਕਰਵਾਏ ਮੁਕੱਦਮਾ ਨੰਬਰ 73 ਮਿਤੀ 16.04.2022 ਅ/ਧ 379-ਬੀ, 34 ਹਿੰ:ਦੰ: ਥਾਣਾ ਸਿਟੀ-2 ਮਾਨਸਾ ਵਿੱਚ ਦੋੋ ਨਾਬਾਲਗ ਮੁਲਜ਼ਮਾਂ ਘਨੱਈਆ ਪੁੱਤਰ ਰਾਜੂ ਵਾਸੀ ਯੂਪੀ  ਹਾਲ ਮਾਨਸਾ ਅਤੇ ਹਰਨਰੇਸ਼ ਉਰਫ ਕਾਲੂ ਪੁੱਤਰ ਨਰਿੰਦਰ ਸਿੰਘ ਵਾਸੀ ਮਾਨਸਾ ਨੂੰ ਫੜ ਕੇ ਉਹਨਾਂ ਪਾਸੋੋਂ ਖੋਹ ਕੀਤਾ ਮੋੋਬਾਇਲ ਫੋੋਨ ਮਾਰਕਾ ਵੀਵੋੋ ਕੰਪਨੀ ਬਰਾਮਦ ਕੀਤਾ ਗਿਆ ਹੈ, ਜਿਹਨਾਂ ਪਾਸੋੋਂ ਵਾਰਦਾਤ ਵਿੱਚ ਵਰਤਿਆ ਮੋੋਟਰਸਾਈਕਲ ਮਾਰਕਾ ਪੀਬੀ 31ਕੇ-1970 ਨੂੰ ਵੀ ਕਬਜ਼ੇ  ਵਿੱਚ ਲਿਆ ਗਿਆ ਹੈ। ਇਹਨਾਂ ਦੋੋਵਾਂ ਨਾਬਾਲਗ ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਬਾਲ ਸੁਧਾਰ ਘਰ ਫਰੀਦਕੋੋਟ ਭੇਜਿਆ ਜਾ ਰਿਹਾ ਹੈ।

ਇਸੇ ਤਰ੍ਹਾਂ  ਥਾਣਾ ਸਿਟੀ-1 ਮਾਨਸਾ ਦੇ ਸ:ਥ: ਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਮੋੋਬਾਇਲ ਫੋੋਨ ਖੋਹਣ ਵਾਲੇ ਦੋੋ ਮੁਲਜ਼ਮਾਂ ਅਜੇ ਕੁਮਾਰ ਉਰਫ ਨੇਪਾਲੀ ਪੁੱਤਰ ਬਲਵੀਰ ਸਿੰਘ ਅਤੇ ਲਖਵਿੰਦਰ ਸਿੰਘ ਉਰਫ ਭਾਰਤ ਪੁੱਤਰ ਬਲਤੇਜ ਸਿੰਘ ਵਾਸੀਅਨ ਮਾਨਸਾ ਨੂੰ ਮੁਕੱਦਮਾ ਨੰਬਰ 74 ਮਿਤੀ 15.04.2022 ਅ/ਧ 379-ਬੀ, 379, 411 ਹਿੰ:ਦੰ: ਥਾਣਾ ਸਿਟੀ-1 ਮਾਨਸਾ ਵਿੱਚ ਗ੍ਰਿਫਤਾਰ ਕਰਕੇ ਉਹਨਾ ਪਾਸੋੋਂ 3 ਕੀ-ਪੈਡ ਮੋੋਬਾਇਲ ਫੋੋਨ ਅਤੇ 1 ਬੈਂਟਰੀ ਮਾਰਕਾ ਅਮਰਾਓ ਬਰਾਮਦ ਕੀਤੀ ਗਈ ਹੈ। ਮੁਲਜ਼ਮ ਬਲਵਿੰਦਰ ਸਿੰਘ ਅਤੇ ਨਾਬਾਲਗ ਘਨੱਈਆ ਵਿਰੁੱਧ ਪਹਿਲਾਂ ਵੀ ਮੋਬਾਇਲ ਫੋਨ ਖੋੋਹਣ ਦੇ ਅਤੇ ਮੁਲਜ਼ਮ ਮੰਦਰ ਸਿੰਘ ਵਿਰੁੱਧ ਲੜਾਈ-ਝਗੜੇ ਦਾ ਮੁਕੱਦਮਾ ਦਰਜ਼ ਰਜਿਸਟਰ ਹੈ ।  ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ  ।

Leave a Reply

Your email address will not be published. Required fields are marked *

Visitor : Visitor