ਕਰੀਬ 3 ਲੱਖ ਰੁਪਏ ਦੀ ਕੀਮਤ ਦੇ ਚੋੋਰੀ ਕੀਤੇ 141 ਸੂਟਾਂ ਨੂੰ ਕੀਤਾ ਬਰਾਮਦ
ਰੋਹਿਨ ਜਿੰਦਲ / ਸੰਜੀਵ ਜਿੰਦਲ
ਮਾਨਸਾ , 7 ਅਪ੍ਰੈਲ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 03,04.4.2022 ਦੀ ਦਰਮਿਆਨੀ ਰਾਤ ਨੂੰ ਥਾਣਾ ਸਰਦੂਲਗੜ ਦੇ ਪਿੰਡ ਮੀਰਪੁਰ ਕਲਾਂ ਵਿਖੇ ਕੱਪੜੇ ਦੀ ਦੁਕਾਨ ਵਿੱਚੋੋ ਕੱਪੜਾ ਚੋੋਰੀ ਹੋੋਣ ਦੇ ਦਰਜ਼ ਹੋਏ ਮੁਕੱਦਮੇ ਵਿੱਚ ਇੱਕ ਮੁਲਜ਼ਮ ਜਸਵੀਰ ਕੌੌਰ ਪਤਨੀ ਲਛਮਣ ਸਿੰਘ ਵਾਸੀ ਮੀਰਪੁਰ ਕਲਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਜਿਸ ਪਾਸੋਂ ਚੋਰੀ ਕੀਤੇ 100 ਲੇਡੀਜ਼ ਸੂਟ ਅਤੇ 41 ਜੈਟਸ ਸੂਟ ਜਿਹਨਾਂ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ, ਬਰਾਮਦ ਕੀਤੇ ਗਏ ਹਨ ਅਤੇ ਚੋੋਰੀ ਦੀ ਵਾਰਦਾਤ ਵਿੱਚ ਵਰਤੀ ਸਵਿੱਫਟ ਕਾਰ ਨੰਬਰੀ ਐਚਆਰ12ਡਬਲਯੂ 2678 ਨੂੰ ਵੀ ਬਰਾਮਦ ਕਰਵਾ ਕੇ ਕਬਜ਼ੇ ਵਿੱਚ ਗਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਸ ਮੁਦੱਈ ਰਾਮਪਾਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮੀਰਪੁਰ ਕਲਾਂ ਨੇ ਬਿਆਨ ਲਿਖਾਇਆ ਕਿ ਉਸਨੇ ਆਪਣੇ ਘਰ ਵਿੱਚ ਕੱਪੜੇ ਦੀ ਦੁਕਾਨ ਖੋਲੀ ਹੋੋਈ ਹੈ। ਮਿਤੀ 3, 4.04.2022 ਦੀ ਦਰਮਿਆਨੀ ਰਾਤ ਨੂੰ ਮੁਲਜ਼ਮਾਂ ਨੇ ਕੂਲਰ ਲਗਾਉਣ ਵਾਲੇ ਮੋੋਰੇ ਵਿੱਚੋੋ ਦੀ ਦੁਕਾਨ ਅੰਦਰ ਦਾਖਲ ਹੋ ਕੇ 141 ਸੂਟ (100 ਲੇਡੀਜ 41 ਜੈਟਸ) ਚੋੋਰੀ ਕਰਕੇ ਲੈ ਗਏ। ਮੁਦੱਈ ਦੇ ਬਿਆਨ ਪਰ ਸਤਨਾਮ ਸਿੰਘ ਪੁੱਤਰ ਅਮਰੀਕ ਸਿੰਘ, ਜਸਵੀਰ ਕੌੌਰ ਪਤਨੀ ਲਛਮਣ ਸਿੰਘ ਵਾਸੀਅਨ ਮੀਰਪੁਰ ਕਲਾਂ ਵਗੈਰਾ ਵਿਰੁੱਧ ਮੁਕੱਦਮਾ ਨੰਬਰ 58 ਮਿਤੀ 04.04.2022 ਅ/ਧ 457,380 ਹਿੰ:ਦੰ: ਥਾਣਾ ਸਰਦੂਲਗੜ੍ਹ ਦਰਜ਼ ਰਜਿਸਟਰ ਕੀਤਾ ਗਿਆ। ਇੰਸਪੈਕਟਰ ਬੇਅੰਤ ਕੌੌਰ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਦੀ ਅਗਵਾਈ ਹੇਠ ਸ:ਥ: ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮੇ ਦੀ ਤਫਤੀਸ ਅਮਲ ਵਿੱਚ ਲਿਆ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕਰਨ ਉਪਰੰਤ ਰੇਡ ਕਰਕੇ ਇੱਕ ਮੁਲਜ਼ਮ ਜਸਵੀਰ ਕੌੌਰ ਪਤਨੀ ਲਛਮਣ ਸਿੰਘ ਵਾਸੀ ਮੀਰਪੁਰ ਕਲਾਂ ਨੂੰ ਗ੍ਰਿਫਤਾਰ ਕੀਤਾ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਸਦੀ ਪੁੱਛਗਿੱਛ ਉਪਰੰਤ ਉਸਦੀ ਨਿਸ਼ਾਨਦੇਹੀ ਤੇ ਚੋਰੀ ਕੀਤਾ ਕੱਪੜਾ 100 ਲੇਡੀਜ਼ ਸੂਟ ਅਤੇ 41 ਜੈਟਸ ਸੂਟਾਂ ਨੂੰ ਬਰਾਮਦ ਕਰਾਇਆ ਗਿਆ ਅਤੇ ਵਾਰਦਾਤ ਵਿੱਚ ਵਰਤੀ ਸਵਿੱਫਟ ਕਾਰ ਨੰ: ਐਚਆਰ12ਡਬਲਯੂ- 2678 ਨੂੰ ਵੀ ਬਰਾਮਦ ਕਰਵਾ ਕੇ ਕਬਜ਼ੇ ਵਿੱਚ ਲਿਆ ਗਿਆ। ਮੁਲਜ਼ਮ ਸਤਨਾਮ ਸਿੰਘ ਵਗੈਰਾ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ, ਜਿਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਇਹਨਾਂ ਵੱਲੋੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਸਬੰਧੀ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾਵੇਗੀ ।

