ਗੁਪਤ ਸੂਚਨਾ ਲਿਖਤੀ ਭੇਜਣ ਲਈ ਜ਼ਿਲ੍ਹੇ ਵਿੱਚ 65 ਕੰਪਲੇਟ ਬੌਕਸ ਵੀ ਕੀਤੇ ਸਥਾਪਤ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 7 ਅਪ੍ਰੈਲ 2022 ( ਪ੍ਰਾਈਮ ਪੋਸਟ ਪੰਜਾਬ ) : ਐਸ ਐਸ ਪੀ ਮਾਨਸਾ ਨੇ ਦੱਸਿਆ ਕਿ ਨਸ਼ਿਆ ਦੇ ਖਿਲਾਫ ਲੜਾਈ ਵਿੱਚ ਪਬਲਿਕ ਦੀ ਅਹਿਮ ਭੂਮਿਕਾ ਹੈ। ਇਸ ਲਈ ਆਮ ਪਬਲਿਕ ਨੂੰ ਆਪਣੇ ਆਪਣੇ ਇਲਾਕੇ ਵਿੱਚ ਜਾਂ ਕਿਤੇ ਵੀ ਹੋੋਰ ਇਲਾਕੇ ਸਬੰਧੀ ਨਸ਼ਿਆਂ ਦੀ ਵਰਤੋੋਂ, ਵਿੱਕਰੀ ਅਤੇ ਤਸੱਕਰੀ ਦੀ ਰੋੋਕਥਾਮ ਲਈ ਨਾਗਰਿਕਾਂ ਨੂੰ ਸਹੂਲਤ ਦੇਣ ਲਈ ਮਾਨਸਾ ਪੁਲਿਸ ਵੱਲੋੋਂ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ।
ਨਸ਼ਿਆਂ ਦੀ ਵਰਤੋੋਂ ਅਤੇ ਵਿੱਕਰੀ ਸਬੰਧੀ ਗੁਪਤ ਸੂਚਨਾ ਹਾਸਲ ਕਰਨ ਲਈ ਐਸਐਸਪੀ ਮਾਨਸਾ ਵੱਲੋੋਂ ਆਪਣਾ ਵਟਸਐਪ ਨੰਬਰ 9780005007 ਜਾਰੀ ਕੀਤਾ ਗਿਆ ਹੈ, ਜਿਸ ਤੇ ਪਬਲਿਕ ਵੱਲੋੋਂ ਨਸ਼ਿਆ ਪ੍ਰਤੀ ਗੁਪਤ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਵਟਸਐਪ ਨੰਬਰ ਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਨੂੰ ਗੁਪਤ ਰੱਖਿਆ ਜਾਵੇਗਾ।
ਇਸਦੇ ਨਾਲ ਹੀ ਜਿਲ੍ਹਾ ਮਾਨਸਾ ਅੰਦਰ ਵੱਖ ਵੱਖ ਪਬਲਿਕ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਮੇਨ ਬਜਾ਼ਰ ਜਾਂ ਥਾਣੇ ਦੇ ਬਾਹਰ ਗੁਪਤ ਸੂਚਨਾਂ ਦੇਣ ਲਈ 65 ਕੰਪਲੇਟ ਬੌੌਕਸ ਲਗਵਾਏ ਗਏ ਹਨ, ਜਿਹਨਾਂ ਨੂੰ ਰੈਗੂਲਰ ਚੈਕ ਕੀਤਾ ਜਾ ਰਿਹਾ ਹੈ। ਇਸਤੋੋਂ ਇਲਾਵਾ ਰੋੋਜਾਨਾਂ ਸ਼ਾਮ ਦੇ ਸਮੇਂ ਸਾਰੇ ਮੁੱਖ ਅਫਸਰਾਨ ਅਤੇ ਹਲਕਾ ਨਿਗਰਾਨ ਅਫਸਰਾਨ ਵੱਲੋੋਂ ਆਪਣੇ ਆਪਣੇ ਇਲਾਕਾ ਦੇ ਨਸ਼ਾ ਪ੍ਰਭਾਵਿਤ ਥਾਵਾਂ ਦੀ ਗਸ਼ਤ ਕੀਤੀ ਜਾ ਰਹੀ ਹੈ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਪਬਲਿਕ ਨਾਲ ਵੱਧ ਤੋੋਂ ਵੱਧ ਸਪੰਰਕ ਕਰਕੇ ਉਹਨਾਂ ਦੀਆ ਸਮੱਸਿਆਵਾਂ ਨੋੋਟ ਕੀਤੀਆ ਜਾਣ।
ਇਸਤੋੋਂ ਇਲਾਵਾ ਪੀਸੀਆਰ ਮੋੋਟਰਸਾਈਕਲਾਂ ਦੀ ਗਸ਼ਤ ਨੂੰ ਵੀ ਵਧਾਇਆ ਗਿਆ ਹੈ। ਇਸ ਕੰਮ ਨੂੰ ਮੋੋਨੀਟਰਿੰਗ ਕਰਨ ਲਈ ਇੱਕ ਇੰਸਪੈਕਟਰ ਅਤੇ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਪੀਸੀਆਰ ਟੀਮ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਵਾਰਾਗਰਦੀ ਕਰਨ ਵਾਲਿਆਂ, ਔੌਰਤਾਂ/ਬੱਚਿਆਂ ਨਾਲ ਛੇੜਛਾੜ ਕਰਨ ਵਾਲਿਆ ਅਤੇ ਲੁੱਟਾਂ/ਖੋੋਹਾਂ ਕਰਨ ਵਾਲਿਆ ਤੇ ਪੂਰੀ ਨਿਗਰਾਨੀ ਰੱਖੀ ਜਾਵੇ ਅਤੇ ਨਸ਼ਾ ਕਰਨ/ਵੇਚਣ ਵਾਲਿਆ ਤੇ ਕਾਨੂੰਨ ਅਨੁਸਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਬਲਿਕ ਨਾਲ ਸਪੰਰਕ ਕਰਕੇ ਉਹਨਾਂ ਦੀਆ ਸਮੱਸਿਆਵਾਂ ਅਤੇ ਸੁਝਾਅ ਨੋੋਟ ਕੀਤੇ ਜਾਣ।
ਨਸ਼ਿਆ ਦੀ ਰੋੋਕਥਾਮ ਲਈ ਨਾਰਕੋਟਿਕਸ ਸੈਲ ਅਤੇ ਆਬਕਾਰੀ ਸਟਾਫ ਵੱਖਰੇ ਵੱਖਰੇ ਬਣਾ ਕੇ ਇਹਨਾਂ ਦੀ ਨਫਰੀ ਵਧਾਈ ਗਈ ਹੈ ਅਤੇ ਗੈਰ^ਕਾਨੂੰਨੀ ਸ਼ਰਾਬ ਅਤੇ ਡਰੱਗਜ ਦੀ ਰੋੋਕਥਾਮ ਲਈ 2 ਡੀਐਸਪੀ ਰੈਂਕ ਦੇ ਪੁਲਿਸ ਅਫਸਰਾਂ ਨੂੰ ਨਾਰਕੋਟਿਕਸ ਸੈਲ ਅਤੇ ਆਬਕਾਰੀ ਸਟਾਫ ਵਿਖੇ ਤਾਇਨਾਤ ਕੀਤਾ ਗਿਆ ਹੈ।

