ਸੰਜੀਵ ਜਿੰਦਲ
ਮਾਨਸਾ, 13 ਅਪ੍ਰੈਲ 2025 : ਖਾਲਸਾ ਸਾਜਨਾ ਦਿਵਸ ਮੌਕੇ ਅੱਜ ਈਕੋ ਵ੍ਹੀਲਰ ਸਾਈਕਲ ਕਲੱਬ ਮਾਨਸਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਮਾਨਸਾ ਤੋਂ ਗੁਰਦੁਆਰਾ ਦਮਦਮਾ ਸਾਹਿਬ ਦੀ ਰਾਈਡ ਲਗਾਈ ਗਈ। ਈਕੋ ਵ੍ਹੀਲਰ ਸਾਈਕਲ ਕਲੱਬ ਦੇ ਲਗਭਗ 25 ਮੈਬਰਾਂ ਨੇ ਇਸ ਵਿੱਚ ਭਾਗ ਲਿਆ, ਕਿਉਂਕਿ ਅੱਜ ਵਿਸਾਖੀ ਦਾ ਸ਼ੁੱਭ ਦਿਹਾੜਾ ਸੀ।
ਇਸਦੇ ਨਾਲ ਬਠਿੰਡਾ ਸਾਈਕਲ ਕਲੱਬ ਦੇ 20 ਦੇ ਕਰੀਬ ਮੈਂਬਰ ਵੀ ਪ੍ਰੀਤ ਬਰਾੜ ਦੀ ਅਗਵਾਈ ਵਿੱਚ ਬਠਿੰਡਾ ਤੋਂ ਦਮਦਮਾ ਸਾਹਿਬ ਪਹੁੰਚੇ। ਇਸ ਤੋਂ ਇਲਾਵਾ ਅਬੋਹਰ ਸਾਈਕਲ ਕਲੱਬ ਤੋਂ ਵੀ ਪੰਜ ਮੈਂਬਰ ਦਮਦਮਾ ਸਾਹਿਬ ਵਿਸਾਖੀ ਮੇਲੇ ਤੇ ਦਰਸ਼ਨ ਕਰਨ ਅਬੋਹਰ ਤੋਂ ਤਲਵੰਡੀ ਸਾਬੋ ਪਹੁੰਚੇ। ਇੰਝ ਲੱਗ ਰਿਹਾ ਸੀ ਜਿਵੇਂ ਵਿਸਾਖੀ ਮੇਲੇ ਦੇ ਨਾਲ਼ ਨਾਲ਼ ਸਾਇਕਲਿੰਗ ਮੇਲਾ ਵੀ ਤਲਵੰਡੀ ਸਾਬੋ ਦੀ ਇਤਿਹਾਸਕ ਧਰਤੀ ਤੇ ਲੱਗਿਆ ਹੋਵੇ। ਮੇਲੇ ਤੇ ਆਈ ਪਬਲਿਕ ਇਨ੍ਹਾਂ ਸਾਈਕਲਿਸਟਾ ਨੂੰ ਖੜ੍ਹਕੇ ਦੇਖ ਰਹੀ ਸੀ। ਇਸ ਮੌਕੇ ਤੇ ਮਾਨਸਾ, ਬਠਿੰਡਾ ਤੇ ਅਬੋਹਰ ਗਰੁੱਪਾਂ ਦੇ ਸਾਈਕਲਿਸਟਾਂ ਨੇ ਇੱਕ ਸਾਂਝੀ ਗਰੁੱਪ ਫੋਟੋ ਖੰਡਾ ਚੌਂਕ ਤਲਵੰਡੀ ਸਾਬੋ ਵਿਖੇ ਖਿੱਚਵਾਈ, ਜਿਹੜੀ ਯਾਦਗਾਰੀ ਹੋ ਨਿੱਬੜੀ।

ਇਸ ਮੋਕੇ ਤੇ ਬੋਲਦਿਆਂ ਈਕੋ ਵ੍ਹੀਲਰ ਸਾਈਕਲ ਕਲੱਬ ਮਾਨਸਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸਾਇਕਲਿੰਗ ਦੇ ਨਾਲ ਇਤਿਹਾਸਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਨਾਲ ਜਿਥੇ ਬਹੁਤ ਹੀ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ, ਉਥੇ ਸਾਰੇ ਹੀ ਸਾਈਕਲਿਸਟ ਸਿਹਤ ਪੱਖੋਂ ਵੀ ਤੰਦਰੁਸਤ ਰਹਿੰਦੇ ਹਨ।
ਇਸ ਮੌਕੇ ਬਠਿੰਡਾ ਸਾਈਕਲ ਕਲੱਬ ਦੇ ਪ੍ਰਧਾਨ ਪ੍ਰੀਤ ਬਰਾੜ ਨੇ ਕਿਹਾ ਕਿ ਸਾਇਕਲਿੰਗ ਭਾਈਚਾਰੇ ਨੂੰ ਵਿਸਾਖੀ ਦੇ ਮੌਕੇ ਤੇ ਮਿਲ ਕੇ ਬਹੁਤ ਆਨੰਦ ਆਇਆ। ਉਨਾਂ ਇਹ ਵੀ ਕਿਹਾ ਕਿ ਸਾਇਕਲਿੰਗ ਸਿਹਤ ਤੇ ਵਾਤਾਵਰਨ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੀ ਹੈ।
ਅੱਜ ਦੀ ਇਸ ਰਾਈਡ ਮੌਕੇ ਈਕੋ ਵ੍ਹੀਲਰ ਸਾਈਕਲ ਕਲੱਬ ਦੇ ਸ਼ਵੀ ਚਾਹਲ, ਲੋਕ ਰਾਮ, ਜਰਨੈਲ ਸਿੰਘ, ਨਿਰਮਲ ਧਾਲੀਵਾਲ, ਸੁਨੀਲ ਕੁਮਾਰ, ਅੰਕੁਸ਼ ਕੁਮਾਰ,ਸੋਨੀ ਭੁੱਲਰ, ਨਿਪੁੰਨ ਸ਼ਰਮਾ, ਮਹਿਤਾਬ ਚਾਹਲ, ਕੁੰਵਰ ਜਟਾਣਾ, ਹਰਮਨਜੀਤ ਨਰੂਲਾ, ਬੌਬੀ ਪਰਮਾਰ, ਆਲਮ ਰਾਣਾ, ਰੌਕੀ ਸ਼ਰਮਾ, ਅਵਤਾਰ ਸਿੰਘ ਰਾਗੀ, ਦਵਿੰਦਰ ਸਿੰਘ,ਜਸਵਿੰਦਰ ਕੌਰ ਜਟਾਣਾ ਆਦਿ ਨੇ 70 ਕਿਲੋਮੀਟਰ ਤੋਂ ਵੱਧ ਦੀ ਰਾਈਡ ਲਗਾਈ।