ਕਾਂਗਰਸੀ ਆਗੂ ਤੇ ਵਰਕਰਾਂ ਚ ਭਾਰੀ ਉਤਸ਼ਾਹ ਤੇ ਸੂਬੇ ਭਰ ਦੀਆਂ ਨਜਰਾਂ ਰੈਲੀ ਤੇ ਟਿਕੀਆਂ
ਕਰਨਪ੍ਰੀਤ ਕਰਨ / ਬਿਊਰੋ/ ਪ੍ਰਾਈਮ ਪੋਸਟ ਪੰਜਾਬ
ਬਰਨਾਲਾ 27 ਫਰਵਰੀ : ਸ਼ਹਿਰਾਂ ਦੇ ਵਾਰਡਾਂ ਤੇ ਪਿੰਡਾਂ ਚ ਰੈਲੀ ਦੀਆਂ ਤਿਆਰੀਆਂ ਚ ਜੁਟੇ ਕਾਂਗਰਸ ਮਹਿਲਾ ਵਿੰਗ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ, ਕਾਂਗਰਸ ਆਗੂ ਗੁਰਮੇਲ ਸਿੰਘ ਮੋੜ, ਐਸ.ਸੀ. ਵਿਭਾਗ ਜ਼ਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੇਅਰੀ ਵਾਲਾ,ਨਰਿੰਦਰ ਸ਼ਰਮਾ ਬਲਦੇਵ ਸਿੰਘ ਭੁੱਚਰ, ਜਗਤਾਰ ਸਿੰਘ ਪੱਖੋਕੇ, ਗੁਰਕੀਮਤ ਸਿੰਘ ਸਿੱਧੂ, ਬਲਰਾਜ ਸਿੰਘ, ਜਸਵੀਰ ਸਿੰਘ ਜੱਸੀ, ਰਵੀ ਆਦਿਵਾਲ ਕੁਲਦੀਪ ਸਿੰਘ ਮਾਹਮਦਪੁਰੀਆ, ਮਨਜੀਤ ਸਿੰਘ ਸਾਬਕਾ ਮੁਲਾਜਿਮ ਸਮੇਤ ਵੱਡੀ ਗਿਣਤੀ ਚ ਜੁੜੇ ਕਾਂਗਰਸੀਆਂ ਨੇ ਮੀਡਿਆ ਨਾਲ ਗੱਲ ਕਰਦਿਆਂ ਕਿਹਾ ਕਿ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਆਗੂ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਦੀ 28 ਫਰਵਰੀ ਨੂੰ ਬਰਨਾਲਾ ਆਮਦ ਅੰਦਰ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਤੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਇਸ ਰੈਲੀ ਦਾ ਵਿਸਾਲ ਇਕੱਠ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ 2027 ਵਿੱਚ ਸੁਫੜਾ ਸਾਫ ਕਾਂਗਰਸ ਪਾਰਟੀ ਦੀ 2027 ਦੀ ਜਿੱਤ ਦਾ ਮੁੱਢ ਬੰਨ੍ਹੇਗੀ |ਕਾਂਗਰਸੀ ਆਗੂ ਤੇ ਵਰਕਰਾਂ ਚ ਭਾਰੀ ਉਤਸ਼ਾਹ ਤੇ ਸੂਬੇ ਭਰ ਦੀਆਂ ਨਜਰਾਂ ਰੈਲੀ ਤੇ ਟਿਕੀਆਂ ਕਿਓਂਕਿ ਕਾਂਗਰਸ ਪਾਰਟੀ ਆਮ ਲੋਕਾਂ ਦੀ ਆਸ਼ ਤੇ ਵਿਸ਼ਵਾਸ ਸਦਕਾ ਇਹ ਰੈਲੀ ਮਨਰੇਗਾ ਬਚਾਓ ਮੁਹਿੰਮ ਦੇ ਤਹਿਤ ਕਰਵਾਈ ਜਾ ਰਹੀ ਹੈ, ਜਿਸ ਨੂੰ ਕਾਂਗਰਸ ਪਾਰਟੀ ਵੱਲੋਂ ਗਰੀਬਾਂ ਅਤੇ ਮਜ਼ਦੂਰ ਵਰਗ ਦੇ ਹੱਕਾਂ ਦੀ ਰੱਖਿਆ ਲਈ ਇੱਕ ਵੱਡੀ ਜੰਗ ਵਜੋਂ ਦੇਖਿਆ ਜਾ ਰਿਹਾ ਹੈ।
ਮਨਰੇਗਾ ਨੂੰ ਕਮਜ਼ੋਰ ਕਰਨ ਅਤੇ ਇਸ ਨੂੰ ਬਦਲਵੇਂ ਰੂਪ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਮਜ਼ਦੂਰ ਵਰਗ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ।ਉਨਾ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਮਨਰੇਗਾ ਨੂੰ ਨਵੇਂ ਨਾਂਅ ਹੇਠ ਲਿਆ ਕੇ ਮਜ਼ਦੂਰਾਂ ਦੇ ਹੱਕਾਂ ਨੂੰ ਘਟਾਉਣ ਦੀ ਯੋਜਨਾ ਬਣਾ ਰਹੀ ਹੈ,ਦਾ ਨਕਾਰਾਤਮਕ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਤੋਂ ਮਜ਼ਦੂਰਾਂ, ਕਿਸਾਨਾਂ ਅਤੇ ਪਿੱਛੜੇ ਵਰਗਾਂ ਦੀ ਆਵਾਜ਼ ਬਣੀ ਹੈ ਅਤੇ ਅੱਗੇ ਵੀ ਬਣੀ ਰਹੇਗੀ। ਉਨ੍ਹਾਂ ਨੇ ਕਿਹਾ ਕਿ “ਮਨਰੇਗਾ ਬਚਾਓ ਸੰਗਰਾਮ”ਦੀ ਸ਼ੁਰੂਆਤ ਬਰਨਾਲਾ ਦੀ ਧਰਤੀ ਤੋਂ ਹੋ ਕੇ ਪੂਰੇ ਪੰਜਾਬ ਵਿੱਚ ਇੱਕ ਵੱਡੀ ਲਹਿਰ ਦਾ ਰੂਪ ਧਾਰੇਗੀ। ਜੇਕਰ ਲੋਕ ਸਮੇਂ ਸਿਰ ਇਕੱਠੇ ਨਾ ਹੋਏ ਤਾਂ ਬਦਲਵੇਂ ਰੂਪ ਯੋਜਨਾਵਾਂ ਵਾਲੀਆਂ ਰਾਹੀਂ ਗਰੀਬਾਂ ਦੇ ਹੱਕ ਖੋਹ ਲਏ ਜਾਣਗੇ ਅਖੀਰ ਵਿੱਚ ਆਗੂਆ ਨੇ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ 28 ਫਰਵਰੀ ਨੂੰ ਸਵੇਰੇ 10 ਵਜੇ ਆਪਣੇ-ਆਪਣੇ ਕਾਫ਼ਲਿਆਂ ਸਮੇਤ ਬਰਨਾਲਾ ਪੁੱਜ ਕੇ ਇਸ ਇਤਿਹਾਸਕ ਰੈਲੀ ਦਾ ਹਿੱਸਾ ਬਣਨ ਅਤੇ ਮਜ਼ਦੂਰ ਵਰਗ ਦੀ ਆਵਾਜ਼ ਨੂੰ ਮਜ਼ਬੂਤ ਕਰਨ।ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ, ਆਮ ਲੋਕ ਅਤੇ ਕਾਂਗਰਸ ਪਾਰਟੀ ਦੇ ਵਰਕਰ ਪਹੁੰਚ ਕੇ ਰਾਹੁਲ ਗਾਂਧੀ ਦੇ ਵਿਚਾਰ ਸੁਣਨਗੇ ਅਤੇ ਕਾਂਗਰਸ ਪਾਰਟੀ ਨੂੰ ਹਮਾਇਤ ਕਰਨਗੇ।

