ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਸਬੰਧੀ ਸਮੂਹ ਤਿਆਰੀਆਂ ਮੁਕੰਮਲ : ਅਸ਼ੋਕ ਗਰਗ
ਸੰਜੀਵ ਜਿੰਦਲ
ਮਾਨਸਾ, 28 ਸਤੰਬਰ : ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਦੀ ਸੁਨਿਹਰੀ ਸਟੇਜ ਤੋਂ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਲੀਲਾ ਦਾ ਮੰਚਨ 30 ਸਤੰਬਰ 2024 ਤੋਂ ਸ਼ੁਰੂ ਹੋਵੇਗਾ, ਜਿਸ ਸਬੰਧੀ ਸਾਰੇ ਪ੍ਰਬੰਧ ਜਿ਼ਲ੍ਹਾ ਪ੍ਰਸਾਸ਼ਨ ਦੀਆਂ ਹਦਾਇਤਾਂ ਅਨੁਸਾਰ ਕਲੱਬ ਵੱਲੋਂ ਮੁਕੰਮਲ ਕਰ ਲਏ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ 30 ਸਤੰਬਰ ਨੂੰ ਪਹਿਲੇ ਦਿਨ ਸਰਵਣ ਕੁਮਾਰ ਜੀ ਦੇ ਸੁੰਦਰ—ਸੁੰਦਰ ਦ੍ਰਿਸ਼ ਲੋਕਾਂ ਸਾਹਮਣੇ ਪੇਸ਼ ਕੀਤੇ ਜਾਣਗੇ।ਇਸ ਤੋਂ ਇਲਾਵਾ 1 ਅਕਤੂਬਰ ਨੂੰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਜਨਮ, 2 ਅਕਤੂਬਰ ਨੂੰ ਸੀਤਾ ਜਨਮ, 3 ਅਕਤੂਬਰ ਨੂੰ ਸੀਤਾ ਸਵੰਬਰ, 4 ਅਕਤੂਬਰ ਨੂੰ ਰਾਮ ਬਨਵਾਸ, 5 ਅਕਤੂਬਰ ਨੂੰ ਕਿੰਕੋਲਾ, 6 ਅਕਤੂਬਰ ਨੂੰ ਭਰਤ ਮਿਲਾਪ, 7 ਅਕਤੂਬਰ ਨੂੰ ਸੀਤਾ ਹਰਨ, 8 ਅਕਤੂਬਰ ਨੂੰ ਬਾਲੀ ਵਧ, 10 ਅਕਤੂਬਰ ਨੂੰ ਲੰਕਾ ਦਹਿਣ, 11 ਅਕਤੂਬਰ ਨੂੰ ਲਛਮਣ ਸ਼ਕਤੀ ਅਤੇ 13 ਅਕਤੂਬਰ ਨੂੰ ਰਾਜ ਤਿਲਕ ਦੇ ਦ੍ਰਿਸ਼ ਲੋਕਾਂ ਸਨਮੁੱਖ ਪ੍ਰਸਤੁਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਛਟ ਅਤੇ 12 ਅਕਤੂਬਰ ਨੂੰ ਦੁਸ਼ਹਿਰਾ ਦਾ ਤਿਓਹਾਰ ਹੋਣ ਕਾਰਨ ਸੁਨਿਹਰੀ ਸਟੇਜ ਉਪਰ ਡਰਾਪ ਪੂਜਨ ਹੀ ਕੀਤਾ ਜਾਵੇਗਾ।
ਪ੍ਰਧਾਨ ਐਕਟਰ ਬਾਡੀ ਵਰੁਣ ਬਾਂਸਲ ਵੀਨੂੰ ਨੇ ਦੱਸਿਆ ਕਿ ਕਲੱਬ ਦੇ ਸਮੂਹ ਕਲਾਕਾਰਾਂ ਨੇ 1 ਮਹੀਨੇ ਦੀ ਅਣਥੱਕ ਮਿਹਨਤ ਦੌਰਾਨ ਆਪਣੇ—ਆਪਣੇ ਕਿਰਦਾਰਾਂ ਸਬੰਧੀ ਪੂਰਣ ਅਭਿਆਸ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੇ ਡਾਇਰੈਕਟਰਜ਼ ਪ੍ਰਵੀਨ ਟੋਨੀ ਸ਼ਰਮਾ, ਸੇਵਕ ਸੰਦਰ, ਵਿਨੋਦ ਪਠਾਨ, ਕੇ.ਸੀ. ਸ਼ਰਮਾ, ਮੁਕੇਸ਼ ਬਾਂਸਲ ਅਤੇ ਤਰਸੇਮ ਹੋਂਡਾ ਵੱਲੋਂ ਕਲੱਬ ਦੇ ਕਲਾਕਾਰਾਂ ਨੂੰ ਅਦਾਕਾਰੀ ਅਤੇ ਸੰਗੀਤ ਦੇ ਗੁਰ ਸਿਖਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਵਿੱਚ ਕੈਸ਼ੀਅਰ ਸੁਸ਼ੀਲ ਕੁਮਾਰ ਵਿੱਕੀ, ਸਾਬਕਾ ਪ੍ਰਧਾਨ ਸੁਰਿੰਦਰ ਨੰਗਲੀਆ, ਬਲਜੀਤ ਸ਼ਰਮਾ, ਅਰੁਣ ਅਰੋੜਾ, ਪੁਨੀਤ ਸ਼ਰਮਾ ਗੋਗੀ, ਵਿਸ਼ਾਲ ਸ਼ਰਮਾ, ਬੰਟੀ ਸ਼ਰਮਾ, ਵਿਪਨ ਕੁਮਾਰ ਅਰੋੜਾ, ਸੋਨੂੰ ਰੱਲਾ, ਮਨੋਜ ਅਰੋੜਾ, ਅਮਨ ਗੁਪਤਾ, ਰਾਜੀਵ ਕੁਮਾਰ ਮਾਨਾਂਵਾਲਾ, ਰਮੇਸ਼ ਬਚੀ, ਗੋਰਵ ਬਜਾਜ, ਨਵਜੋਤ ਬੱਬੀ, ਮੋਹਨ ਸੋਨੀ, ਜੀਵਨ ਜੁਗਨੀ, ਰਾਜੂ ਬਾਵਾ, ਗਗਨ, ਸ਼ੰਟੀ ਅਰੋੜਾ, ਅਮਨ ਤੋਂ ਇਲਾਵਾ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਸਹਿਯੋਗ ਰਿਹਾ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 30 ਸਤੰਬਰ ਤੋਂ 13 ਅਕਤੂਬਰ 2024 ਤੱਕ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਅਤੇ 12 ਅਕਤੂਬਰ ਨੂੰ ਨਵੀਂ ਅਨਾਜ ਮੰਡੀ ਵਿਖੇ ਮਨਾਏ ਜਾ ਰਹੇ ਦੁਸ਼ਹਿਰੇ ਦੇ ਤਿਓਹਾਰ ਵਿੱਚ ਜ਼ਰੂਰ ਸਿ਼ਰਕਤ ਕਰਨ ਅਤੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।