ਸ਼ੋ੍ਮਣੀ ਦਲ ਪੰਜਾਬ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਅਰੋੜਾ ਨੇ ਕੀਤਾ ਸੱਤਵੀਂ ਨਾਈਟ ਦਾ ਉਦਘਾਟਨ
ਸੰਜੀਵ ਕੁਮਾਰ ਕੈਟ ਬਿਲਡਰਜ਼ ਬਲੂ ਹੈਵਨ ਕਲੋਨੀ ਮਾਨਸਾ ਨੇ ਕੀਤੀ ਝੰਡਾ ਪੂਜਨ ਦੀ ਰਸਮ ਅਦਾ
ਸ਼੍ਰੀ ਰਾਮ ਜੀ ਅਤੇ ਭਰਤ ਜੀ ਦੇ ਮਿਲਾਪ ਦੇ ਦ੍ਰਿਸ਼ ਨੂੰ ਦੇਖ ਦਰਸ਼ਕ ਹੋਏ ਭਾਵੁਕ
ਸੰਜੀਵ ਜਿੰਦਲ
ਮਾਨਸਾ, 27 ਸਤੰਬਰ : ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸੁਨਿਹਰੀ ਸਟੇਜ਼ ਤੋਂ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਸੱਤਵੀਂ ਨਾਈਟ ਦਾ ੳੇੁਦਘਾਟਨ ਕੌਮੀ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਪੰਜਾਬ ਪ੍ਰੇਮ ਅਰੋੜਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਅਤੇ ਝੰਡਾ ਪੂਜਨ ਦੀ ਰਸਮ ਸੰਜੀਵ ਕੁਮਾਰ ਕੈਟ ਬਿਲਡਰਜ਼ ਬਲੂ ਹੈਵਨ ਕਲੋਨੀ ਮਾਨਸਾ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੀ ਰਮਾਇਣ ਜੀ ਤੋਂ ਸਾਨੂੰ ਬਹੁਤ ਸਿੱਖਿਆਵਾਂ ਮਿਲਦੀਆਂ ਹਨ ਅਤੇ ਸਾਨੂੰ ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ।ਉਨ੍ਹਾਂ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਲਈ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਮੈਨੇਜਿੰਗ ਕਮੇਟੀ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।

ਇਸ ਮੌਕੇ ਕਲੱਬ ਦੇ ਸੀਨੀਅਰ ਵਾਇਸ ਪ੍ਰਧਾਨ ਪ੍ਰੇਮ ਕੁਮਾਰ, ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਸ਼ੁਸੀਲ ਕੁਮਾਰ ਵਿੱਕੀ, ਜਨਰਲ ਸਕੱਤਰ-ਕਮ-ਸਟੇਜ ਸਕੱਤਰ ਬਲਜੀਤ ਸ਼ਰਮਾ, ਸਟੇਜ ਸਕੱਤਰ ਅਰੁਣ ਅਰੋੜਾ, ਰਮੇਸ਼ ਵਰਮਾ, ਬਨਵਾਰੀ ਲਾਲ ਬਜਾਜ, ਨਵਜੋਤ ਬੱਬੀ, ਪੰਡਿਤ ਪੁਨੀਤ ਸ਼ਰਮਾ ਗੋਗੀ, ਬਿਲਡਿੰਗ ਇੰਚਾਰਜ ਵਰੁਣ ਬਾਂਸਲ ਵੀਣੂ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਬੀਬਾ ਬਜਾਜ, ਜਗਨਨਾਥ ਕੋਕਲਾ, ਮਨੋਜ ਕੁਮਾਰ, ਸਮਰ ਸ਼ਰਮਾ, ਰਾਜੂ ਬਾਵਾ, ਜੀਵਨ, ਸੰਦੀਸ਼, ਦੀਪਕ ਦੀਪੂ, ਇੰਦਰਜੀਤ, ਮੋਹਿਤ, ਅਸ਼ੋਕ ਟੀਟਾ, ਕੇਵਲ ਅਜਨਬੀ, ਮਨਜੀਤ ਬਬੀ, ਆਰਿਅਨ ਸ਼ਰਮਾ, ਧਰੁਵ ਰੱਲਾ, ਮੋਹਨ ਸੋਨੀ, ਜਸ਼ਨ, ਗੋਰਵ ਬਜਾਰ, ਯੋਗੇਸ਼ ਕੁਮਾਰ, ਆਰਿਸ਼ ਗਰਗ ਮੌਜੂਦ ਸਨ।

ਇਸ ਤੋਂ ਪਹਿਲਾਂ ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋੋਕ ਗਰਗ, ਪ੍ਰਧਾਨ ਪ੍ਰਵੀਨ ਗੋਇਲ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਕਲੱਬ ਦੀ ਮਨੇਜਮੇੈਂਟ ਵੱਲੋਂ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿਨ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਪੂਰੀ ਲਗਨ ਅਤੇ ਸ਼ਰਧਾ ਨਾਲ ਪਿਛਲੇ ਕਈ ਸਾਲਾਂ ਤੋਂ ਰਾਮਲੀਲਾ ਜੀ ਦਾ ਮੰਚਨ ਕੀਤਾ ਜਾਂਦਾ ਹੈ ਅਤੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਮੰਚਨ ਦੌਰਾਨ ਕੋਈ ਵੀ ਮਰਿਆਦਾ ਭੰਗ ਨਾ ਹੋਵੇ।ਉਨ੍ਹਾਂ ਸ਼੍ਰੀ ਰਾਮ ਚੰਦਰ ਜੀ ਦੀ ਲੀਲਾ ਦੇਖਣ ਆਉਣ ਵਾਲੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ।
ਕਲੱਬ ਦੇ ਡਾਇਰੈਕਟਰ ਪ੍ਰਵੀਨ ਸ਼ਰਮਾ ਟੋਨੀ, ਵਿਨੋਦ ਪਠਾਨ, ਮੁਕੇਸ਼ ਬਾਂਸਲ, ਕੇਸੀ ਸ਼ਰਮਾ ਅਤੇ ਤਰਸੇਮ ਹੋਂਡਾ ਨੇ ਦੱਸਿਆ ਕਿ ਭਰਤ ਮਿਲਾਪ ਦੀ ਨਾਈਟ ਦਾ ਆਰਭ ਪ੍ਰਭੂ ਸ਼੍ਰੀ ਰਾਮ, ਮਾਤਾ ਸੀਤਾ ਜੀ ਅਤੇ ਲਕਸ਼ਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ। ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਭਰਤ ਅਤੇ ਸਤਰੂਘਨ ਆਪਣੇ ਨਾਨਕੇ ਤੋਂ ਵਾਪਸ ਅਯੁੱਧਿਆ ਪਰਤਦੇ ਹਨ, ਉਨ੍ਹਾਂ ਨੂੰ ਸ਼ਹਿਰ ਦੇ ਬਜਾਰ ਸੁਨੇ-ਸੁਨੇ ਲੱਗਦੇ ਹਨ।ਭਰਤ ਤੇ ਸਤਰੂਘਨ ਦਾ ਮਹਿਲ ਵਿੱਚ ਜਾਣਾ, ਉਹਨਾਂ ਨੂੰ ਆਪਣੇ ਪਿਤਾ ਜੀ ਦੀ ਮੌਤ ਬਾਰੇ ਪਤਾ ਲੱਗਣਾ ਤੇ ਇਹ ਵੀ ਪਤਾ ਲੱਗਣਾ ਕਿ ਰਾਮ ਜੀ ਉਸ ਦੀ ਮਾਤਾ ਕੈਕਈ ਦੇ ਕਹਿਣ ਤੇ ਆਪਣੇ ਪਿਤਾ ਜੀ ਦੇ ਵਚਨਾਂ ਕਰਕੇ ਵਣ ਨੁੂ ਗਏ ਸਨ ਤਾਂ ਉਹ ਸਾਰਿਆਂ ਨੂੰ ਲੈ ਕੇ ਰਾਮ ਨੂੰ ਵਾਪਸ ਲੈ ਕੇ ਆਉਣ ਲਈ ਜਾਂਦੇ ਹਨ, ਚਿੱਤਰਕੂਟ ਵਿਖੇ ਭਗਵਾਨ ਸ਼੍ਰੀ ਰਾਮ ਤੇ ਭਰਤ ਜੀ ਦਾ ਮਿਲਾਪ ਅਤੇ ਭਰਤ ਜੀ ਦਾ ਰਾਮ ਨੂੰ ਅਯੁੱਧਿਆ ਪਰਤਣ ਲਈ ਬੇਨਤੀ ਕਰਨਾ ਤੇ ਰਾਮ ਜੀ ਦਾ ਕਹਿਣਾ ਕਿ ਜੋ ਪਿਤਾ ਜੀ ਦਾ ਵਚਨ ਹੈ, ਉਸ ਨੂੰ ਪੁੂਰਾ ਕਰਕੇ ਹੀ ਅਯੁੱਧਿਆ ਵਾਪਸ ਆਵਾਂਗੇ ਤਾਂ ਭਰਤ ਦਾ ਖੜਾਵਾ ਲੈ ਕੇ ਅਯੁੱਧਿਆ ਵਾਪਸ ਆ ਜਾਣਾ ਦ੍ਰਿਸ਼ ਦੇਖਣ ਯੋਗ ਸਨ।ਇਨ੍ਹਾਂ ਦ੍ਰਿਸ਼ਾਂ ਨੇ ਭਾਵੁਕ ਮਾਹੌਲ ਪੈਦਾ ਕਰ ਕੇ ਦਰਸ਼ਕਾਂ ਦੀਆਂ ਅੱਖਰਾਂ ਵਿੱਚ ਅੱਥਰੂ ਲਿਆ ਦਿੱਤੇ।
ਐਕਟਰ ਬਾਡੀ ਦੇ ਪ੍ਰਧਾਨ ਸੋਨੂੰ ਰੱਲਾ ਨੇ ਦੱਸਿਆ ਕਿ ਭਗਵਾਨ ਰਾਮ ਦੀ ਭੂਮਿਕਾ ਵਿੱਚ ਡਾ ਵਿਕਾਸ ਸ਼ਰਮਾ, ਮਾਤਾ ਸੀਤਾ ਜੁਨੇਦ, ਲਕਸ਼ਮਣ ਸੋਨੂੰ ਰੱਲਾ, ਭਰਤ ਵਿਪਨ ਅਰੋੜਾ ਅਤੇ ਸਤਰੂਘਨ ਗਗਨ ਜਿੰਦਲ, ਗੁਰੂ ਵਸ਼ਿਸ਼ਟ ਮਨੋਜ ਅਰੋੜਾ, ਕੁਸੱਲਿਆ ਦੀ ਭੂਮਿਕਾ ਸੰਟੀ ਅਰੋੜਾ, ਕੈਕਈ ਰਾਜਿੰਦਰ ਕਾਲੀਆ, ਸੁਮਿੱਤਰਾ ਤਰਸੇਮ ਹੋਂਡਾ ਅਤੇ ਮੰਤਰੀ ਬੰਟੀ ਨੇ ਆਪਣੇ ਰੋਲ ਬਾਖੂਬੀ ਨਿਭਾਏ।