ਸੰਜੀਵ ਜਿੰਦਲ
ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ, ਜਿਸ ਦੀ ਖ਼ਬਰ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਪੋਸਟ ਕਰ ਕੇ ਦਿੱਤੀ ਸੀ।

ਸੰਨੀ ਨੇ ਲਿਖਿਆ ਸੀ ਕਿ ਜੇਕਰ ਉਸ ਦੀ ਪੋਸਟ ‘ਤੇ ਇਕ ਲੱਖ ਕੁਮੈਂਟ ਆ ਜਾਣ ਤਾਂ ਉਹ ਗੀਤ ਦਾ ਪੋਸਟਰ ਰਿਲੀਜ਼ ਕਰ ਦੇਣਗੇ। ਹੁਣ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ ‘ਤੇ ਗੀਤ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ, ਜਿਸ ‘ਚ ਸਿੱਧੂ ਤੇ ਸੰਨੀ ਦੋਵੇਂ ਦਿਖਾਈ ਦੇ ਰਹੇ ਹਨ। ਗੀਤ ਦਾ ਨਾਂ ‘410’ ਹੈ, ਜੋ ਕਿ 10 ਅਪ੍ਰੈਲ (4/10) ਨੂੰ ਰਿਲੀਜ਼ ਹੋਵੇਗਾ।