ਸੰਜੀਵ ਜਿੰਦਲ
ਮਾਨਸਾ, 15 ਦਸੰਬਰ 2023 : ਮਾਨਸਾ ਦੇ ਬੁਢਲਾਡਾ ਵਿਖੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮਾਨਸਾ ਪੁਲਿਸ ਨੇ ਗੈਂਗਸਟਰ ਪੰਮਾ ਕੁਲਾਣਾ ਨੂੰ ਕਾਬੂ ਕਰ ਲਿਆ ਹੈ, ਹਾਲਾਂਕਿ ਉਸ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਸੀ ਅਤੇ ਜਵਾਬੀ ਗੋਲੀਬਾਰੀ ‘ਤੇ ਉਸ ਨੂੰ ਕਾਬੂ ਕਰ ਲਿਆ ਗਿਆ । ਇਸ ਦੌਰਾਨ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਬੁਢਲਾਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਧਾਰਾ 307 ਤਹਿਤ ਇਹ ਗੈਂਗਸਟਰ ਸੀ.ਆਈ.ਏ. ਸਟਾਫ਼ ਕੋਲ ਸੀ, ਉਸ ਕੋਲੋਂ ਅਸਲਾ ਬਰਾਮਦ ਕਰਨ ਲਈ ਉਸ ਨੂੰ ਬੁਢਲਾਡਾ ਲਿਆਂਦਾ ਗਿਆ ਸੀ। ਜਿਥੇ ਉਸ ਨੇ ਉਸੇ ਪਿਸਤੌਲ ਨਾਲ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿਤੀ, ਜੋ ਬਰਾਮਦ ਕੀਤੀ ਜਾਣੀ ਸੀ। ਪੁਲਿਸ ਨੇ ਜਵਾਬੀ ਕਾਰਵਾਈ ਵਿਚ ਉਸ ਦੇ ਪੈਰ ਉਤੇ ਗੋਲੀ ਚਲਾਈ। ਦੱਸ ਦੇਈਏ ਕਿ ਗੈਂਗਸਟਰ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਕੁਲਾਣਾ ਵਿਰੁਧ ਇਕ ਦਰਜਨ ਦੇ ਕਰੀਬ ਮਾਮਲੇ ਦਰਜ ਹਨ।

