ਬਿਊਰੋ, ਪ੍ਰਾਈਮ ਪੋਸਟ ਪੰਜਾਬ
ਬਠਿੰਡਾ, 15 ਦਸੰਬਰ 2023 : ਵਿਆਹ ਤੋਂ ਦੋ ਦਿਨ ਬਾਅਦ ਹੀ ਪਟਵਾਰੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਇਹ ਹਾਦਸਾ ਬਠਿੰਡਾ-ਮੁਕਤਸਰ ਰੋਡ ‘ਤੇ ਸਥਿਤ ਪਿੰਡ ਭਿਸੀਆਣਾ ‘ਚ ਵੀਰਵਾਰ ਸ਼ਾਮ ਨੂੰ ਵਾਪਰਿਆ। ਮ੍ਰਿਤਕ ਨੌਜਵਾਨ ਸਨਮਦੀਪ ਸਿੰਘ ਮੁਕਤਸਰ ਜ਼ਿਲ੍ਹੇ ਦੇ ਪਿੰਡ ਕੋਟਭਾਈ ਦਾ ਰਹਿਣ ਵਾਲਾ ਸੀ। ਵਿਆਹ ਲਈ ਕਿਰਾਏ ‘ਤੇ ਲਈ ਗਈ ਸ਼ੇਰਵਾਨੀ ਵਾਪਸ ਕਰਨ ਲਈ ਉਹ ਬਠਿੰਡਾ ਆਇਆ ਸੀ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਨੁਸਾਰ ਮਾਲ ਵਿਭਾਗ ਦਾ ਪਟਵਾਰੀ ਸਨਮਦੀਪ ਸਿੰਘ ਸਵਿਫਟ ਡਿਜ਼ਾਇਰ ਕਾਰ ਵਿੱਚ ਬਠਿੰਡਾ ਆਇਆ ਸੀ। ਉਹ ਇੱਥੇ ਸ਼ੇਰਵਾਨੀ ਮੋੜ ਕੇ ਘਰ ਪਰਤ ਰਿਹਾ ਸੀ। ਜਦੋਂ ਉਸਦੀ ਕਾਰ ਭਿਸੀਆਣਾ ਨੇੜੇ ਪਹੁੰਚੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਅੰਦਰ ਬੈਠੇ ਸਨਮਦੀਪ ਦੀ ਮੌਤ ਹੋ ਗਈ। ਸਨਮਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ ‘ਚ ਚੀਕ-ਚਿਹਾੜਾ ਮੱਚ ਗਿਆ। ਲਾੜੀ 2 ਦਿਨਾਂ ਵਿੱਚ ਵਿਧਵਾ ਹੋ ਗਈ।ਅਜੇ ਸਨਮਦੀਪ ਦੇ ਘਰੋਂ ਵਿਆਹ ਦੇ ਟੈਂਟ ਤੱਕ ਵੀ ਨਹੀਂ ਉਤਰੇ ਸਨ। ਸਨਮਦੀਪ ਦੇ ਪਿਤਾ ਪੰਜਾਬ ਮਾਲ ਵਿਭਾਗ ਵਿੱਚ ਪਟਵਾਰੀ ਸਨ। ਉਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੀ ਥਾਂ ਸਨਮਦੀਪ ਨੂੰ ਪਟਵਾਰੀ ਦੀ ਨੌਕਰੀ ਮਿਲੀ ਹੋਈ ਸੀ।