Visitor : Visitor

ਲਾਰੈਂਸ ਬਿਸ਼ਨੋਈ ਵੱਲੋਂ ਸਨਸਨੀਖੇਜ਼ ਖੁਲਾਸਾ ! ਗਾਇਕ ਸਿੱਧੂ ਮੂਸੇਵਾਲਾ ਉੱਤੇ ਕਰਨਾ ਸੀ RPG ਦੇ ਨਾਲ ਅਟੈਕ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਪੁੱਤਰ ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਵਿਚਾਲੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਨੇ ਖੁਦ ਰਿਮਾਂਡ ਦੌਰਾਨ ਦਿੱਲੀ ਪੁਲਿਸ ਨੂੰ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਆਏ ਦਿਨ ਵੱਡੇ ਖੁਲਾਸੇ ਹੋ ਰਹੇ ਹਨ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਪੁੱਤਰ ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਵਿਚਾਲੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਨੇ ਖੁਦ ਰਿਮਾਂਡ ਦੌਰਾਨ ਦਿੱਲੀ ਪੁਲਿਸ ਨੂੰ ਵੱਡੀ ਜਾਣਕਾਰੀ ਦਿੱਤੀ। ਉਸਨੇ ਖੁਲਾਸਾ ਕਰ ਦੱਸਿਆ ਹੈ ਕਿ ਪੰਜਾਬ ਦੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਵਿੱਚ ਵਰਤੀ ਜਾਣ ਵਾਲੀ ਆਰਪੀਜੀ ਦਾ ਅਸਲ ਇਸਤੇਮਾਲ ਸਿੱਧੂ ਮੂਸੇਵਾਲਾ ‘ਤੇ ਕੀਤਾ ਜਾਣਾ ਸੀ। ਇਹ ਆਰਪੀਜੀ ਪ੍ਰਦਾਨ ਕਰਨ ਵਾਲੇ ਲਾਰੈਂਸ ਦੇ ਪਾਕਿਸਤਾਨੀ ਸਾਥੀ ਹਰਵਿੰਦਰ ਸਿੰਘ ਰਿੰਦਾ ਨੇ ਆਖਰੀ ਸਮੇਂ ‘ਤੇ ਬਦਲਾਅ ਕਰ ਦਿੱਤਾ।

ਕਾਂਗਰਸ ਰੈਲੀ ‘ਚ ਮਾਰਨ ਦੀ ਸੀ ਸਾਜ਼ਿਸ਼

ਦਰਅਸਲ, ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਸਿੱਧੂ ਉੱਪਰ ਇਹ ਹਮਲਾ ਉਸ ਸਮੇਂ ਕੀਤਾ ਜਾਏ, ਜਦੋਂ ਉਹ ਚੋਣਾਂ ਦੌਰਾਨ ਕਿਸੇ ਜਨਤਕ ਥਾਂ ‘ਤੇ ਹੋਵੇ ਜਾਂ ਕਿਸੇ ਰੈਲੀ ਨੂੰ ਸੰਬੋਧਨ ਕਰ ਰਿਹਾ ਹੋਵੇ। ਪਰ ਇਸ ਦੌਰਾਨ ਸਿੱਧੂ ਦੇ ਨਾਲ ਹੋਰ ਲੋਕਾਂ ਨੂੰ ਵੀ ਜਾਨ ਦਾ ਖਤਰਾ ਸੀ। ਜ਼ਿਆਦਾ ਲੋਕਾਂ ਦੀ ਮੌਤ ਦੇ ਡਰ ਕਾਰਨ ਫੈਸਲਾ ਬਦਲਿਆ, ਲਾਰੈਂਸ ਇਸਦੀ ਪੂਰੀ ਤਿਆਰੀ ਵਿੱਚ ਸੀ, ਪਰ ਫਿਰ ਧਿਆਨ ਆਇਆ ਕਿ ਇਸ ਕਦਮ ਨਾਲ ਕਈ ਹੋਰ ਜ਼ਿੰਦਗੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਕਾਰਨ ਅਖੀਰ ਵਿੱਚ ਇਹ ਫੈਸਲਾ ਬਦਲ ਦਿੱਤਾ ਗਿਆ। 

ਜਿਸ ਤੋਂ ਬਾਅਦ ਇਸ ਨੂੰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਚਲਾਉਣ ਦਾ ਵਿਚਾਰ ਬਣਾਇਆ ਗਿਆ। ਜਿਸ ਨੂੰ ਲੰਡਾ ਦੀ ਮਦਦ ਨਾਲ ਅਕਤੂਬਰ 2022 ਵਿੱਚ ਪੂਰਾ ਕੀਤਾ ਗਿਆ।

ਸਾਜ਼ਿਸ਼ ‘ਚ ਸ਼ਾਮਿਲ ਸੀ ਇਹ ਵੱਡੇ ਨਾਮ 

RPG ਨੂੰ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੀ ਮਦਦ ਨਾਲ ਸਰਹੱਦ ਪਾਰ ਭਾਰਤ ਲਿਆਂਦਾ ਗਿਆ ਸੀ। ਇਸ ਪੂਰੇ ਕੰਮ ਲਈ ਸਮੱਗਲਰਾਂ ਦੀ ਮਦਦ ਲਈ ਗਈ ਸੀ। ਰਿੰਦਾ ਨੇ ਕਥਿਤ ਤੌਰ ‘ਤੇ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਲਾਰੈਂਸ ਗੈਂਗ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਸੀ। ਅੱਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਸਥਿਤ ਭਗੌੜੇ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਰਿੰਦਾ ਨਾਲ ਮਿਲੀਭੁਗਤ ਕੀਤੀ ਸੀ। ਰਿੰਦਾ ਤੋਂ ਬਾਅਦ ਲੰਡਾ ਦੂਜੇ ਨੰਬਰ ਦਾ ਕਮਾਂਡ ਅਧਿਕਾਰੀ ਵੀ ਸੀ।

ਰਿੰਦਾ ਨੂੰ ਪਹਿਲਾਂ ਪੰਜਾਬ ਦੇ ਨਵਾਂਸ਼ਹਿਰ ‘ਚ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਦੇ ਦਫ਼ਤਰ ‘ਤੇ ਹੋਏ ਗ੍ਰਨੇਡ ਹਮਲੇ ਨਾਲ ਜੁੜਿਆ ਹੋਇਆ ਸੀ। ਇਸ ਸਾਲ ਦੀ ਸ਼ੁਰੂਆਤ ‘ਚ ਹਰਿਆਣਾ ਦੇ ਕਰਨਾਲ ‘ਚ ਪਾਕਿਸਤਾਨ ਨਾਲ ਜੁੜੇ 4 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ, 9 ਮਈ, 2022 ਨੂੰ ਮੋਹਾਲੀ ਵਿੱਚ ਆਰਪੀਜੀ ਹਮਲਾ ਆਈਐਸਆਈ ਅਤੇ ਸਥਾਨਕ ਗੈਂਗਸਟਰਾਂ ਦੇ ਸਹਿਯੋਗ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੁਆਰਾ ਰਚੀ ਗਈ ਇੱਕ ਸਾਜ਼ਿਸ਼ ਹੋਣ ਦਾ ਖੁਲਾਸਾ ਹੋਇਆ ਸੀ।

ਹਮਲਾਵਰਾਂ ਦੀ ਪਛਾਣ ਹਰਿਆਣਾ ਦੇ ਸੁਰਖਪੁਰ ਪਿੰਡ ਦੇ ਦੀਪਕ ਅਤੇ ਇੱਕ ਨਾਬਾਲਗ ਸਾਥੀ ਵਜੋਂ ਹੋਈ, ਜਿਨ੍ਹਾਂ ਨੂੰ ਘਟਨਾ ਤੋਂ ਪੰਜ ਮਹੀਨੇ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਫੜਿਆ। ਜਿਸ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਇਸ ਘਟਨਾ ਵਿੱਚ ਰਿੰਦਾ ਵੀ ਸ਼ਾਮਲ ਸੀ।

ਕਾਬਿਲੇਗੌਰ ਹੈ ਕਿ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਅਨੁਸਾਰ ਇਸ ਮਾਮਲੇ ਵਿੱਚ ਹੁਣ ਤੱਕ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਦੋ ਮੁਲਜ਼ਮ ਮੁਕਾਬਲੇ ਵਿੱਚ ਮਾਰੇ ਗਏ ਸਨ ਅਤੇ 5 ਨੂੰ ਭਾਰਤ ਤੋਂ ਬਾਹਰੋਂ ਲਿਆਂਦਾ ਜਾਣਾ ਹੈ। ਇਸ ਦੇ ਲਈ ਸੂਬਾ ਸਰਕਾਰ ਕੇਂਦਰ ਅਤੇ ਹੋਰ ਏਜੰਸੀਆਂ ਦੇ ਸੰਪਰਕ ਵਿੱਚ ਹੈ। ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਲਾਰੈਂਸ ਗੈਂਗ ਦਾ ਗੋਲਡੀ ਬਰਾੜ ਹੈ।

Leave a Reply

Your email address will not be published. Required fields are marked *

Visitor : Visitor