Visitor : Visitor

ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ : ਚੌਹਾਨ/ ਉੱਡਤ 

3 ਅਕਤੂਬਰ ਨੂੰ ਮਾਨਸਾ ਕਚਹਿਰੀਆ ਵਿੱਚ ਕਾਲੇ ਝੰਡਿਆਂ ਨਾਲ ਕੀਤਾ ਜਾਵੇਗਾ ਪ੍ਰਦਰਸ਼ਨ ਸੰਜੀਵ ਜਿੰਦਲ ( Prime Post Punjab) ਮਾਨਸਾ, 1 ਅਕਤੂਬਰ 2023 :  ਦੁਨੀਆਂ ਦੀ ਸਭ ਤੋ ਵੱਡੀ ਜਮਹੂਰੀਅਤ ਵਿੱਚ ਫਿਰਕਾਪ੍ਰਸਤ ਤੇ ਫਾਸੀਵਾਦੀ ਮੋਦੀ ਸਰਕਾਰ ਨੇ ਸਾਜਿਸ਼ੀ ਢੰਗ ਨਾਲ ਕੀਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦਵਾਉਣ ਤੇ ਪੀੜਤਾ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ…

3 ਅਕਤੂਬਰ ਨੂੰ ਮਾਨਸਾ ਕਚਹਿਰੀਆ ਵਿੱਚ ਕਾਲੇ ਝੰਡਿਆਂ ਨਾਲ ਕੀਤਾ ਜਾਵੇਗਾ ਪ੍ਰਦਰਸ਼ਨ

ਸੰਜੀਵ ਜਿੰਦਲ ( Prime Post Punjab)

ਮਾਨਸਾ, 1 ਅਕਤੂਬਰ 2023 :  ਦੁਨੀਆਂ ਦੀ ਸਭ ਤੋ ਵੱਡੀ ਜਮਹੂਰੀਅਤ ਵਿੱਚ ਫਿਰਕਾਪ੍ਰਸਤ ਤੇ ਫਾਸੀਵਾਦੀ ਮੋਦੀ ਸਰਕਾਰ ਨੇ ਸਾਜਿਸ਼ੀ ਢੰਗ ਨਾਲ ਕੀਤੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦਵਾਉਣ ਤੇ ਪੀੜਤਾ ਨੂੰ ਇਨਸਾਫ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੀ 3 ਅਕਤੂਬਰ ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾ ਤੇ ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਸੱਦੇ ਤੇ ਪੂਰੇ ਦੇਸ਼ ਵਿਚ ਮੋਦੀ ਹਕੂਮਤ ਦੇ ਖਿਲਾਫ ਕਾਲੇ ਝੰਡਿਆ ਨਾਲ ਪ੍ਰਦਰਸਨ ਕੀਤੇ ਜਾਣਗੇ ।

ਇਨ੍ਹਾਂ ਪ੍ਰਗਟਾਵਾ ਕਰਦਿਆ  ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਕ੍ਰਿਸਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਹਕੂਮਤ ਨੇ ਅਜੇ ਤੱਕ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਕੇਦਰੀ ਮੰਤਰੀ ਟੈਨੀ ਮਿਸ਼ਰਾ ਨੂੰ ਮੰਤਰੀ ਮੰਡਲ ਤੋ ਬਰਖਾਸਤ ਤੱਕ ਨਹੀ ਕੀਤੀ ਤੇ ਉਲਟਾ ਸਾਂਤਮਈ ਪ੍ਰਦਰਸਨ ਕਰ ਰਹੇ ਕਿਸਾਨਾ ਤੇ ਝੂਠੇ ਪੁਲਿਸ ਕੇਸ ਬਣਾ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ।  

ਆਗੂਆਂ ਨੇ ਕਿਹਾ ਕਿ 3 ਅਕਤੂਬਰ ਦਿਨ ਮੰਗਲਵਾਰ ਨੂੰ ਜਿਲ੍ਹਾ ਕਚਹਿਰੀਆਂ ਮਾਨਸਾ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋ ਕੀਤੇ ਜਾ ਰਹੇ ਪ੍ਰਦਰਸਨ ਵਿੱਚ ਪੰਜਾਬ ਖੇਤ ਮਜਦੂਰ ਸਭਾ ਤੇ ਏਟਕ ਵੱਲੋ ਭਰਵੀ ਸਮੂਲੀਅਤ ਕੀਤੀ ਜਾਵੇਗੀ ।

ਇਸ ਮੌਕੇ ਉਨ੍ਹਾ ਨਾਲ ਹੋਰਨਾ ਤੋ ਇਲਾਵਾ ਨਰੇਸ ਬੁਰਜਹਰੀ , ਸਾਥੀ ਕਰਨੈਲ ਭੀਖੀ , ਸੀਤਾਰਾਮ ਗੋਬਿੰਦਪੁਰਾ , ਰਤਨ ਭੋਲਾ , ਸੁਖਦੇਵ ਪੰਧੇਰ , ਸਾਧੂ ਸਿੰਘ ਰਾਮਾਨੰਦੀ , ਕਾਲਾ ਖਾਂ ਭੰਮੇ , ਕੇਵਲ ਸਿੰਘ ਸਮਾਉ , ਗੁਰਪਿਆਰ ਸਿੰਘ ਫੱਤਾ , ਬੂਟਾ ਸਿੰਘ ਖੀਵਾ , ਸੰਕਰ ਜਟਾਣਾਂ , ਨਿਰਮਲ ਸਿੰਘ ਬੱਪੀਆਣਾ , ਗੁਰਜਿੰਦਰ ਸਿੰਘ ਜੋਗਾ , ਦੇਸਰਾਜ ਕੋਟਧਰਮੂ , ਸੁਖਦੇਵ ਸਿੰਘ ਮਾਨਸਾ , ਬੂਟਾ ਸਿੰਘ ਬਾਜੇਵਾਲਾ ਆਦਿ ਆਗੂ ਵੀ ਹਾਜਰ ਸਨ ।

Leave a Reply

Your email address will not be published. Required fields are marked *

Visitor : Visitor