ਸੰਜੀਵ ਜਿੰਦਲ
ਮਾਨਸਾ, 15 ਜੂਨ 2023 : ਵੋਮੈਨ ਵਿੰਗ ਵਲੋਂ ਵਾਈਸ ਆਫ ਮਾਨਸਾ ਦੇ ਸਹਿਯੋਗ ਨਾਲ ਸਬਜ਼ੀ ਮੰਡੀ ,ਰੇਲਵੇ ਫਾਟਕ ਨੇੜੇ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਡਾ. ਗੁਰਪ੍ਰੀਤ ਕੌਰ ਵਹਿਣ ਦੀ ਅਗਵਾਈ ਵਿੱਚ ਲੋਕਾਂ ਨੂੰ ਕੱਪੜੇ ਤੋਂ ਬਣੇ ਥੈਲੇ ਵੰਡੇ ਗਏ ਅਤੇ ਨਾਲ ਹੀ ਲੋਕਾਂ ਨੂੰ ਕਿਹਾ ਗਿਆ ਕਿ ਤੁਸੀ ਪਲਾਸਟਿਕ ਦੇ ਲਿਫਾਫੇ ਦੀ ਜਗ੍ਹਾ ਇਨ੍ਹਾਂ ਕੱਪੜੇ ਤੋਂ ਬਣੇ ਥੈਲੇ ਦੀ ਵਰਤੋਂ ਕਰੋ ਤਾਂ ਕਿ ਅਸੀਂ ਭਿਆਨਕ ਬਿਮਾਰੀਆਂ ਤੋਂ ਬਚਾਅ ਕਰ ਸਕੀਏ ।
ਵਾਈਸ ਆਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ,ਇਸ ਸਾਲ ਦੇ ਵਾਤਾਵਰਨ ਦਿਵਸ ਦੇ ਥੀਮ ਬੀਟ ਦਾ ਪਲਾਸਟਿਕ ਪੋਲੂਸ਼ਨ ਨੂੰ ਮੁੱਖ ਰੱਖਦਿਆਂ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ, ਲੋਕਾਂ ਨੂੰ ਜਾਗਰੂਕ ਕਰਨ ਲਈ ਮਹਿਮ ਜਾਰੀ ਰਹੇਗੀ। ਇਸ ਕਰਕੇ ਸਾਨੂੰ ਪਲਾਸਟਿਕ ਦੀ ਵਰਤੋਂ ਬਿਲਕੁਲ ਬੰਦ ਕਰਨੀ ਚਾਹੀਦੀ ਹੈ ।ਉਨ੍ਹਾਂ ਰੇੜ੍ਹੀ ਵਾਲਿਆਂ ਦੁਕਾਨਦਾਰਾਂ ਨੂੰ ਵੀ ਕਿਹਾ ਕਿ ਤੁਸੀ ਲੋਕਾਂ ਨੂੰ ਕਹੋ ਕਿ ਕੱਪੜੇ ਦੇ ਥੈਲੇ ਲੈਕੇ ਆਓ, ਇਸ ਨਾਲ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਘੱਟ ਜਾਵੇਗੀ ,ਤੁਹਾਡਾ ਵੀ ਹਰ ਰੋਜ਼ ਸੌ ਰੁਪਏ ਦਾ ਫਾਇਦਾ ਹੋਵੇਗਾ ਤੁਹਾਡੇ ਤੋ ਕੋਈ ਪਲਾਸਟਿਕ ਦਾ ਲਿਫ਼ਾਫ਼ਾ ਨਹੀ ਮੰਗੇਗਾ ।
ਉਨ੍ਹਾਂ ਕਿਹਾ ਕਿ ਪ੍ਰਤੀ ਸਾਲ, ਲੱਗਭਗ 50 ਹਜ਼ਾਰ ਪਲਾਸਟਿਕ ਦੇ ਕਣ ਕਿਸੇ ਨਾ ਕਿਸੇ ਰੂਪ ਵਿੱਚ ਹਰ ਵਿਅਕਤੀ ਦੇ ਅੰਦਰ ਚਲੇ ਜਾਂਦੇ ਹਨ, ਜੋ ਕੀ ਕੈਂਸਰ ਆਦਿ ਕਈ ਬੀਮਾਰੀਆਂ ਦਾ ਕਾਰਨ ਬਣਦੇ ਹਨ। ਸੀਵਰੇਜ਼ ,ਨਹਿਰਾਂ ਆਦਿ ਨੂੰ ਚੋਕ ਕਰਕੇ ਪਲਾਸਟਿਕ ਸਾਡੇ ਈਕੋ ਸਿਸਟਮ ਨਾਲ ਖਿਲਵਾੜ ਵੀ ਕਰਦਾ ਹੈ।ਇਸ ਮੌਕੇ ਤੇ ਬੋਲਦਿਆਂ
ਵਿਸ਼ਵਦੀਪ ਬਰਾੜ ਨੇ ਕਿਹਾ ਕਿ ਸਾਨੂੰ ਪੜ੍ਹੇ ਲਿਖੇ ਹੋਣ ਦਾ ਤਾਂ ਹੀ ਫਾਇਦਾ ਹੈ ਜੇਕਰ ਅਸੀਂ ਲੋਕਾਂ ਨੂੰ ਪਲਾਸਟਿਕ ਬੰਦ ਕਰਨ ਲਈ ਪ੍ਰੇਰਿਤ ਕਰੀਏ। ਕੱਪੜੇ ਦੇ ਥੈਲੇ ਵੰਡ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਪੂਰਾ ਸਾਲ ਜਾਰੀ ਰੱਖੀ ਜਾਵੇਗੀ।

ਇਸ ਮੌਕੇ ਤੇ ਵੂਮੈਨ ਵਿੰਗ ਵੱਲੋਂ ਵੀਨਾ ਅੱਗਰਵਾਲ, ਮਨਪ੍ਰੀਤ ਵਾਲੀਆ ,ਜਸਵੰਤ ਕੌਰ, ਸ਼ਰਨਜੀਤ ਕੌਰ, ਮੰਜੂ ਬਾਲਾ ,ਮਨਜੀਤ ਕੌਰ ,ਇੰਦਰਜੀਤ ਕੌਰ ਤੇ ਹਰਮਨਦੀਪ ਹਾਜ਼ਰ ਸਨ। ਵਾਈਸ ਆਫ ਮਾਨਸਾ ਵੱਲੋ ਦਰਸ਼ਨ ਪਾਲ ,ਬਿੱਕਰ ਮਘਾਣੀਆਂ , ਨਰਿੰਦਰ ਗੁਪਤਾ, ਨਰੇਸ਼ ਬਿਰਲਾ, ਰਾਮ ਕ੍ਰਿਸ਼ਨ ਚੁੱਘ, ਕ੍ਰਿਸ਼ਨ ਕੁਮਾਰ , ਵਿਨੋਦ ਕੁਮਾਰ, ਇੰਦਰਜੀਤ ਸਿੰਘ, ਕਿਰਤੀ ਸ਼ਾਮਿਲ ਹੋਏ।