Visitor : Visitor

ਜਿੰਨੇ ਮਰਜ਼ੀ ਪਰਚੇ ਦਰਜ ਕਰ ਲਓ, ਮਕਸਦ ਤੋਂ ਕੋਈ ਨਹੀਂ ਹਟਾ ਸਕਦਾ : ਅੰਮ੍ਰਿਤਪਾਲ ਸਿੰਘ

ਕਿਹਾ,  ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਅਜ਼ਾਦ ਦੇਸ਼ ਖਾਲਿਸਤਾਨ ਲੈਣ ਤੋਂ ਨਹੀਂ ਰੋਕ ਸਕਦੀ ਬਿਊਰੋ, ਪ੍ਰਾਈਮ ਪੋਸਟ ਪੰਜਾਬ  ਵਾਰਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਏ।  ਇਸ ਮੌਕੇ ਉਨ੍ਹਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਲਈ ਸ਼ਹੀਦੀ ਦੇਣੀ ਪੈਂਦੀ ਹੈ, ਬਿਨਾਂ ਸ਼ਹੀਦੀ ਤੋਂ…

ਕਿਹਾ,  ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਅਜ਼ਾਦ ਦੇਸ਼ ਖਾਲਿਸਤਾਨ ਲੈਣ ਤੋਂ ਨਹੀਂ ਰੋਕ ਸਕਦੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਵਾਰਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਏ।  ਇਸ ਮੌਕੇ ਉਨ੍ਹਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਲਈ ਸ਼ਹੀਦੀ ਦੇਣੀ ਪੈਂਦੀ ਹੈ, ਬਿਨਾਂ ਸ਼ਹੀਦੀ ਤੋਂ ਆਜ਼ਾਦੀ ਨਹੀਂ ਮਿਲਦੀ ਹੈ। ਅਸੀਂ ਆਪਣਾ ਰਾਜ ਲੈਣਾ ਹੈ, ਦੁਨੀਆ ਦੀ ਕੋਈ ਤਾਕਤ ਸਾਨੂੰ ਆਜ਼ਾਦ ਦੇਸ਼ ਖਾਲਿਸਤਾਨ ਲੈਣ ਤੋਂ ਨਹੀਂ ਰੋਕ ਸਕਦੀ, ਅੱਜ ਨਹੀਂ ਤਾਂ ਕੱਲ੍ਹ ਸਾਡਾ ਰਾਜ ਆਵੇਗਾ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਕੌਮ ਨੂੰ ਪਿੱਠ ਨਹੀਂ ਵਿਖਾ ਸਕਦਾ ਹਾਂ। ਛੇਤੀ ਉਹ ਸਮਾਂ ਆਵੇਗਾ ਅਤੇ ਮੈਂ ਸ਼ਹੀਦੀ ਦੇਣ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਓ, ਕੋਈ ਹਕੂਮਤ ਮੈਨੂੰ ਡਰਾ ਨਹੀਂ ਸਕਦੀ ਹੈ।

ਅੰਮ੍ਰਿਤਪਾਲ ਸਿੰਘ ਨੇ ਅੱਗੇ ਕਿਹਾ ਕਿ ਮੈਂ ਜਵਾਨੀ ਵਿੱਚ ਸ਼ਹੀਦ ਹੋਣਾ ਚਾਹੁੰਦਾ ਹਾਂ। ਮੈਂ ਬੁੱਢਾ ਹੋ ਕੇ ਹਸਪਤਾਲ ਵਿੱਚ ਨਹੀਂ ਮਰਨਾ ਚਾਹੁੰਦਾ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀ ਹੈ। ਮੈਂ ਕੋਈ ਜਾਇਦਾਦ ਨਹੀਂ ਬਣਵਾਂਗਾ। ਜੋ ਕੁਝ ਵੀ ਮੇਰੇ ਕੋਲ ਹੈ, ਉਹ ਸਭ ਕੌਮ ਦਾ ਹੈ। ਦੀਪ ਸਿੱਧੂ ਦੇ ਕਹਿਣ ਉਤੇ ਹੀ ਮੈਂ ਕੇਸ  ਰੱਖੇ ਸਨ। ਜਦੋਂ ਮੈਂ ਪੰਜਾਬ ਆਇਆ ਤਾਂ ਏਅਰਪੋਰਟ ਉਤੇ ਮੇਰੇ ਤੋਂ ਏਜੰਸੀਆਂ ਨੇ ਕਰੀਬ ਪੰਜ ਘੰਟੇ ਪੁਛਗਿੱਛ ਕੀਤੀ ਸੀ। ਉਹ ਪੁੱਛਦੇ ਸਨ ਕਿ ਮੈਂ ਕੀ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਦੱਸਿਆ ਸੀ ਕਿ ਮੈਂ ਰਾਜ ਕਰਨ ਦਾ ਇਛੁਕ ਨਹੀਂ ਹਾਂ। ਸਾਰੇ ਸਿੱਖ ਸੰਗਠਨ ਇੱਕ ਹੋਣ, ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ।

ਅੰਮ੍ਰਿਤਪਾਲ ਨੇ ਅੱਗੇ ਕਿਹਾ ਕਿ ਨੌਜਵਾਨ ਨਸ਼ੇ ਛੱਡ ਕੇ ਗੁਰੂ ਵਾਲੇ ਬਣਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਬਾਰੇ ਕਿਹਾ ਕਿ ਜੇਕਰ ਕਿਸੇ ਵਿਚ ਹਿੰਮਤ ਹੈ ਤਾਂ ਮੈਨੂੰ ਮਕਸਦ ਤੋਂ ਹਟਾ ਕੇ ਵਿਖਾਵੇ। ਜਿੰਨਾਂ ਦੇ ਨਾਂ ਦੇ ਨਾਲ ਸਿੰਘ ਲੱਗਦਾ  ਹੈ, ਦੇਸ਼ ਦੀ ਸਰਕਾਰ ਸਾਡੇ ਸਾਰਿਆਂ ਤੋਂ ਨਫਰਤ ਕਰਦੀ ਹੈ।

ਅੰਮ੍ਰਿਤਪਾਲ ਨੇ ਅੱਗੇ ਕਿਹਾ ਕਿ ਮੈਂ ਕਦੇ ਵੀ ਬਾਬਾ ਠਾਕੁਰ ਸਿੰਘ ਦੇ ਖਿਲਾਫ ਕੁਝ ਨਹੀਂ ਕਿਹਾ ਹੈ। ਕਲ ਸਾਡੇ ਸਾਥੀ ਦੀ ਗ੍ਰਿਫਤਾਰੀ ਹੋਈ ਹੈ। ਪ੍ਰਸ਼ਾਸਨ ਤੋਂ ਦੋ ਦਿਨਾਂ ਦਾ ਸਮਾਂ ਮੰਗਿਆ ਹੈ। ਅਸੀਂ ਬੁਧਵਾਰ ਨੂੰ ਇੱਕਠੇ ਹੋਵਾਂਗੇ ਅਤੇ ਇਸ ਬਾਰੇ ਮਿਲ ਕੇ ਚਰਚਾ ਕਰਨ ਤੋਂ ਬਾਅਦ ਫੈਸਲਾ ਲਿਆ ਜਾਵੇਗਾ।

ਦੱਸ ਦਈਏ ਕਿ ਪਿੰਡ ਰੋਡੇ ਵਿਖੇ ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਵੀ ਸ਼ਿਰਕਤ ਕੀਤੀ। ਅੱਜ 100 ਤੋਂ ਵੱਧ ਲੋਕ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ।

Leave a Reply

Your email address will not be published. Required fields are marked *

Visitor : Visitor