Visitor : Visitor
,

ਦੋ ਨੂੰਹਾਂ ਨੇ ਸੱਸ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਥਾਣਾ ਸਦਰ ਪੱਟੀ ਅਧੀਨ ਆਉਂਦੇ ਪਿੰਡ ਤੂਤ ‘ਚ ਨੂੰਹਾਂ ਵੱਲੋਂ ਆਪਣੀ ਸੱਸ ਦੀ ਬੜੀ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।ਕੁੱਟਮਾਰ ਐਨੀ ਜ਼ਿਆਦਾ ਕੀਤੀ ਗਈ ਕਿ ਸੱਸ ਦੀ ਇਸ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵਾਂ ਨੂੰਹਾਂ ਨੂੰ ਗਿਰਫਤਾਰ ਕਰਕੇ  ਮਾਮਲਾ ਦਰਜ ਕਰ ਲਿਆ ਗਿਆ ਹੈ। ਬਲਕਾਰ ਸਿੰਘ ਪੁੱਤਰ ਕੈਲ ਸਿੰਘ ਤੂਤ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਥਾਣਾ ਸਦਰ ਪੱਟੀ ਅਧੀਨ ਆਉਂਦੇ ਪਿੰਡ ਤੂਤ ‘ਚ ਨੂੰਹਾਂ ਵੱਲੋਂ ਆਪਣੀ ਸੱਸ ਦੀ ਬੜੀ ਹੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।ਕੁੱਟਮਾਰ ਐਨੀ ਜ਼ਿਆਦਾ ਕੀਤੀ ਗਈ ਕਿ ਸੱਸ ਦੀ ਇਸ ਨਾਲ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਦੋਵਾਂ ਨੂੰਹਾਂ ਨੂੰ ਗਿਰਫਤਾਰ ਕਰਕੇ  ਮਾਮਲਾ ਦਰਜ ਕਰ ਲਿਆ ਗਿਆ ਹੈ। ਬਲਕਾਰ ਸਿੰਘ ਪੁੱਤਰ ਕੈਲ ਸਿੰਘ ਤੂਤ ਨਿਵਾਸੀ ਨੇ ਕਿਹਾ ਕਿ ਖਾਣਾ ਖਾ ਕੇ ਉਸਦੀ ਪਤਨੀ ਹਵੇਲੀ ਵਿਚ ਟਹਿਲਣ ਚਲੀ ਗਈ।ਜਦੋਂ ਕਾਫੀ ਦੇਰ ਤੱਕ ਉਹ ਘਰ ਨਹੀਂ ਆਈ ਤਾਂ ਉਹ ਤੇ ਉਸ ਦਾ ਪੁੱਤਰ ਉਸਦੀ ਲੱਭਣ ਲਈ ਗਏ, ਤਾਂ ਉਹ ਉਨ੍ਹਾਂ ਨੂੰ ਜ਼ਖਮੀ ਹਾਲਤ ‘ਚ ਮਿਲੀ।

ਉਸਨੇ ਦੱਸਿਆ ਕਿ ਉਨ੍ਹਾਂ ਦੀਆਂ ਨੂੰਹਾਂ ਦਾ ਚਾਲ ਚਲਣ ਠੀਕ ਨਹੀਂ ਸੀ ਤੇ ਮੇਰੀ ਘਰਵਾਲੀ  ਉਨ੍ਹਾਂ ਨੂੰ ਰੋਕਦੀ ਸੀ।ਜਿਸ ਕਾਰਨ ਅਕਸਰ ਹੀ ਝਗੜਾ ਰਹਿੰਦਾ ਸੀ। ਉਨ੍ਹਾਂ ਦੋਵਾਂ ਨੇ ਮਿਲ ਕੇ ਮੇਰੀ ਪਤਨੀ ਕੁਲਵੰਤ ਕੌਰ ਦੀ ਹਵੇਲੀ ‘ਚ ਕੁੱਟਮਾਰ ਕੀਤੀ ਤੇ ਉਸਨੂੰ ਹਵੇਲੀ ‘ਚ ਅੱਧਮਰੀ ਹਾਲਤ ‘ਚ ਛੱਡ ਦਿੱਤਾ। ਜਦੋਂ ਉਸ ਦੇ ਇਲਾਜ ਲਈ ਹਸਪਤਾਲ ਲਿਆ ਗਿਆ ਤਾਂ ਉਸਦੀ ਮੌਤ ਹੋ ਗਈ। ਪੁਲਿਸ ਨੇ ਦੋਹਾਂ ਦੋਸ਼ਣਾ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l

Leave a Reply

Your email address will not be published. Required fields are marked *

Visitor : Visitor