ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮਾਨਸਾ , 25 ਦਸੰਬਰ 2022 : ਸੂਬਾ ਸਰਕਾਰ ਦੀਆ ਹਦਾਇਤਾਂ ਦਾ ਪਾਲਣ ਕਰਦੇ ਹੋਏ ਮਾਨਸਾ ਦੇ ਪਿੰਡ ਮੋਹਰ ਸਿੰਘ ਵਾਲਾ ਦੀ ਗ੍ਰਾਮ ਪੰਚਾਇਤ ਵੱਲੋਂ ਸਾਲਾਨਾ ਗ੍ਰਾਮ ਇਜ਼ਲਾਸ ਸਰਪੰਚ ਗੁਰਮੇਲ ਕੌਰ ਦੀ ਪ੍ਰਧਾਨਗੀ ਹੇਠ ਪੰਚਾਇਤ ਘਰ ਵਿੱਚ ਕਰਵਾਇਆ ਗਿਆ।ਜਿਸ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਦਫ਼ਤਰ ਭੀਖੀ ਦੇ ਪੰਚਾਇਤ ਅਫ਼ਸਰ ਬਘੇਲ ਸਿੰਘ ਅਤੇ ਸਕੱਤਰ ਪ੍ਰੀਤਪਾਲ ਸਿੰਘ ਨੇ ਹਿੱਸਾ ਲਿਆ। ਇਸ ਮੌਕੇ ਪੰਚਾਇਤ ਵੱਲੋਂ ਆਪਣੀਆਂ ਸਾਲਾਨਾ ਉਪਲੱਬਧੀਆਂ, ਖਰਚ ਅਤੇ ਜਰੂਰਤ ਪਿੰਡ ਵਾਸੀਆ ਅੱਗੇ ਰੱਖੀ ਗਈ । ਸਰਪੰਚ ਗੁਰਮੇਲ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਲਈ ਚਹੁ-ਤਰਫ਼ਾ ਯਤਨ ਕੀਤੇ ਗਏ ਹਨ।ਇਸ ਦੌਰਾਨ ਗੰਦੇ ਪਾਣੀ ਦੇ ਨਿਕਾਸ, ਗਲੀਆ ਦੀ ਸ਼ਾਫ-ਸਫ਼ਾਈ ਤੇ ਨਿਰਮਾਣ ਤੋਂ ਇਲਾਵਾ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਜਿੱਥੇ ਰੁੱਖ ਲਗਾਏ ਹਨ ਉੱਥੇ ਇੱਕ ਸੁੰਦਰ ਪਾਰਕ ਦਾ ਵੀ ਨਿਰਮਾਣ ਕਰਵਾਇਆ ਹੈ।
ਉਨ੍ਹਾ ਕਿਹਾ ਕਿ ਨਗਰ ਨਿਵਾਸੀਆ ਦੀਆਂ ਜਰੂਰਤਾ ਨੂੰ ਦੇਖਦੇ ਹੋਏ ਸਰਕਾਰ ਪਿੰਡ ਦੀ ਡਿਸ਼ਪੈਂਸਰੀ, ਪਸ਼ੂ ਹਸਪਤਾਲ, ਸਰਕਾਰੀ ਸਕੂਲ ਦੀ ਨਵੀ ਇਮਾਰਤ ਤੋਂ ਇਲਾਵਾ ਖੇਡ ਗਰਾਊਡ ਲਈ ਵਿਸ਼ੇਸ ਗ੍ਰਾਂਟ ਮੁਹਾਈਆ ਕਰਵਾਵੇ ਤਾ ਜੋ ਲੋਕਾ ਦੇ ਜੀਵਨ ਪੱਧਰ ਵਿੱਚ ਹੋਰ ਸੁਧਾਰ ਕੀਤਾ ਜਾ ਸਕੇ।
ਇਸ ਮੌਕੇ ਪੰਚ ਸੁਖਵਿੰਦਰ ਸਿੰਘ, ਪੰਚ ਕੁਲਵਿੰਦਰ ਕੌਰ, ਪੰਚ ਕੁਲਦੀਪ ਕੌਰ, ਪੰਚ ਹਰਬੰਸ ਸਿੰਘ, ਹਾਕਮ ਸਿੰਘ ਮੈਬਰ, ਸਮਾਜ਼ਸੇਵੀ ਗੁਰਇਕਬਾਲ ਸਿੰਘ ਬਾਲੀ, ਕਲੱਬ ਪ੍ਰਧਾਨ ਬਹਾਦਰ ਖਾਂ, ਬਲਾਕ ਸੰਮਤੀ ਮੈਬਰ ਕੁੰਦਨ ਸਿੰਘ, ਬੰਤ ਸਿੰਘ ਧਾਲੀਵਾਲ, ਕਾਕਾ ਸਿੰਘ ਕੂੰਨਰ, ਬੰਤ ਧੀਲਓ, ਬਲਵੀਰ ਸਿੰਘ ਧਲਿਓ, ਨੰਬਰਦਾਰ ਰੀਤਮਹਿੰਦਰ ਸਿੰਘ ਸੇਖੋਂ, ਨੰਬਰਦਾਰ ਪਰਮਜੀਤ ਸਿੰਘ, ਸਮਾਜਸੇਵੀ ਅਫ਼ਤਾਬ ਖਾਂ. ਕੁਲਵੰਤ ਸਿੰਘ, ਨਿਰਮਲ ਸਿੰਘ, ਜਗਦੀਪ ਸਿੰਘ ਸੋਹੀ ਆਦਿ ਪਿੰਡ ਵਾਸੀ ਮੌਜੂਦ ਸਨ।