ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ 24 ਦਸੰਬਰ 2022 : ਪੰਜਾਬ ਅੰਦਰ ਕੜਾਕੇ ਦੀ ਪੈ ਰਹੀ ਠੰਢ ਨੂੰ ਮੁੱਖ ਰੱਖਦਿਆਂ ਥਾਣਾ ਜੌੜਕੀਆਂ (ਮਾਨਸਾ ) ਦੇ ਸਾਂਝ ਕੇਂਦਰ ਮੁਲਾਜ਼ਮਾਂ ਕਾਂਸਟੇਬਲ ਕੁਲਦੀਪ ਸਿੰਘ ਅਤੇ ਕਾਂਸਟੇਬਲ ਮਨਪ੍ਰੀਤ ਸਿੰਘ ਵੱਲੋਂ ਸਰਕਾਰੀ ਸਕੂਲ ਪਿੰਡ ਚੂੜੀਆ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਅਤੇ ਜਰਾਬਾਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਦਾ ਸਟਾਫ ਵੀ ਹਾਜ਼ਰ ਸੀ ਤੇ ਸਾਂਝ ਕੇਂਦਰ ਕਰਮਚਾਰੀਆਂ ਦੇ ਸ਼ਲਾਘਾ ਯੋਗ ਕੰਮ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਮੇਂ-ਸਮੇਂ ਸਿਰ ਲੋੜਵੰਦ ਵਿਅਕਤੀਆਂ ਦੀ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਵਿਚ ਅਸੀਂ ਇਕ ਦੂਸਰੇ ਦੇ ਕੰਮ ਆ ਸਕੀਏ ਅਤੇ ਆਪਣਾ ਇਹ ਪਿਆਰ ਸਾਂਝਾ ਕਰੀਏ ਅਤੇ ਆਉਣ ਵਾਲੇ ਸਮੇਂ ਵਿਚ ਅਸੀਂ ਇਕ ਚੰਗਾ ਸਮਾਜ ਸਿਰਜ ਸਕੀਏ l