ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬੁਲੇਟ ਚਲਾਉਣ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਬੁਲੇਟ ਦੇ ਪਿੱਛੇ ਬੈਠੇ ਨਜ਼ਰ ਆ ਰਹੇ ਹਨ।
ਦਰਅਸਲ ਹਾਲ ਹੀ ‘ਚ ਬਠਿੰਡਾ ‘ਚ ਵਿਰਾਸਤੀ ਮੇਲੇ ‘ਚ ਪਹੁੰਚੇ ਹਰਸਿਮਰਤ ਬਾਦਲ ਨੇ ਬੁਲੇਟ ਚਲਾਈ। ਇਸ ਦੌਰਾਨ ਬੁਲੇਟ ਦੀ ਸਵਾਰੀ ਲੈਂਦੇ ਹੋਏ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਪਿੱਛੇ ਬੈਠ ਕੇ ਕਹਿੰਦੇ ਹਨ ਕਿ ਲੋਕਾਂ ਦਾ ਕੀ ਹੈ ਉਹ ਤਾਂ ਗੱਲਾਂ ਕਰਦੇ ਹਨ. ਦੂਜੇ ਪਾਸੇ ਹੱਸਦੇ ਹੋਏ ਹਿਰਸਮਰਤ ਬਾਦਲ ਕਹਿੰਦੇ ਹਨ ਕਿ ਚਲੋ ਇਨ੍ਹਾਂ ਨੂੰ ਭਜਾ ਲਿਜਾਂਦੇ ਹਾਂ।

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਵਿੱਚ ਹਰਸਿਮਰਤ ਕੌਰ ਬਾਦਲ ਬਹੁਤ ਖੁਸ਼ ਨਜ਼ਰ ਆ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਗਿੱਲ ਵੀ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗੁਜਰਾਤ ਅਤੇ ਹਿਮਾਚਲ ਵਿਚ ਹੋਈਆਂ ਚੋਣਾਂ ‘ਤੇ ਬੋਲਦਿਆਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਦੇ ਲੋਕ ਪੰਜਾਬੀਆਂ ਨਾਲੋਂ ਸਿਆਣੇ ਨਿਕਲੇ ਹਨ, ਧੋਖੇਬਾਜ਼ ਅਤੇ ਤਬਦੀਲੀ ਦੇ ਚੱਕਰ ਵਿੱਚ ਨਹੀਂ ਫਸੇ, ਉਨ੍ਹਾਂ ਨੇ ਭਾਈਚਾਰਕ ਸਾਂਝ ਲਈ ਵੋਟ ਪਾਈ।

ਹਾਲ ਹੀ ਵਿੱਚ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖਿਆ ਗਿਆ ਇੱਕ ਪੱਤਰ ਸਾਂਝਾ ਕੀਤਾ ਗਿਆ ਜਿਸ ਵਿੱਚ ਸਾਹਿਬਜ਼ਾਦਿਆਂ ਦੇ ਮਹਾਨ ਸ਼ਹਾਦਤ ਦਿਵਸ ਦੇ ਸੰਬੰਧ ਵਿੱਚ ਸਿੱਖ ਮਰਿਆਦਾ ਅਤੇ ਭਾਵਨਾਵਾਂ ਮੁਤਾਬਕ ਨੋਟੀਫਿਕੇਸ਼ਨ ਜਾਰੀ ਕਰਨ ਸੰਬੰਧੀ ਗੱਲ ਕੀਤੀ ਗਈ।