Visitor : Visitor

ਪੰਜਾਬ : ਚੀਨੀ ਵਾਇਰਸ ਦੀ ਮਾਰ ’ਚ ਆਇਆ ਝੋਨਾ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਚੰਡੀਗੜ੍ਹ, 28 ਅਗਸਤ 2022 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਝੋਨੇ ਦੇ ਪੌਦਿਆਂ ਦੇ ਵਾਧਾ ਰੁਕ ਜਾਣ ਲਈ ‘ਸਾਉਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ’ (ਐਸ.ਆਰ. ਬੀ.ਐਸ.ਡੀ.ਵੀ.) ਕਾਰਨ ਦੱਸਿਆ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਇਸ ਵਾਇਰਸ ਦੇ ਪ੍ਰਕੋਪ ਦਾ ਪਤਾ  ਲੱਗਿਆ ਹੈ। ਸਭ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਚੰਡੀਗੜ੍ਹ, 28 ਅਗਸਤ 2022 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਝੋਨੇ ਦੇ ਪੌਦਿਆਂ ਦੇ ਵਾਧਾ ਰੁਕ ਜਾਣ ਲਈ ‘ਸਾਉਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ’ (ਐਸ.ਆਰ. ਬੀ.ਐਸ.ਡੀ.ਵੀ.) ਕਾਰਨ ਦੱਸਿਆ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ ਇਸ ਵਾਇਰਸ ਦੇ ਪ੍ਰਕੋਪ ਦਾ ਪਤਾ  ਲੱਗਿਆ ਹੈ। ਸਭ ਤੋਂ ਪਹਿਲਾਂ ਇਸਦੇ ਮਾਮਲੇ ਸਾਲ 2001 ਵਿੱਚ ਚੀਨ ਦੇ ਦੱਖਣੀ ਹਿੱਸੇ ’ਚ ਦੇਖਣ ਨੂੰ ਮਿਲੇ ਸਨ। ਇਸ ਨਾਲ ਫਸਲਾਂ ਕਾਫੀ ਪ੍ਰਭਾਵਿਤ ਹੋਈ ਸੀ। ਲੁਧਿਆਣਾ ਸਥਿਤ ਪੀਏਯੂ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਾਲ ਨੇ ਕਿਹਾ ਕਿ ਝੋਨੇ ਦੇ ਪੌਦੇ ਦੇ ਛੋਟੇ ਰਹਿਣ ਦਾ ਅਸਲੀ ਕਾਰਨ ਇਹ ਵਾਇਰਸ ਹੈ। ‘ਅਮਰ ਉਜਾਲਾ’ ਦੀ ਖ਼ਬਰ ਮੁਤਾਬਕ ਸੂਬੇ ਦੇ ਸ੍ਰੀ ਫਤਿਹਗੜ੍ਹ ਸਾਹਿਬ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਐਸਏਐਸ ਨਗਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਸ਼ਿਕਾਇਤ ਮਿਲੀ ਸੀ ਕਿ ਝੋਨੇ ਦੇ ਪੌਦੇ ਨਹੀਂ ਵਧ ਰਹੇ। ਉਸਦੇ ਕਾਰਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਪੌਦਿਆਂ ਦੇ ਸੈਂਪਲ ਲਏ ਅਤੇ ਜਾਂਚ ਕੀਤੀ। ਟੀਮ ਨੇ ਦੇਖਿਆ ਕਿ 15-25 ਜੂਨ ਦੌਰਾਨ ਲਗਾਇਆ ਗਿਆ ਝੋਨਾ ਜ਼ਿਆਦਾ ਪ੍ਰਭਾਵਿਤ ਹੈ।

ਵਿਗਿਆਨੀਆਂ ਅਨੁਸਾਰ ਪ੍ਰਭਾਵਿਤ ਪੌਦੇ ਬਹੁਤ ਛੋਟੇ ਸਨ। ਉਨ੍ਹਾਂ ਦੀਆਂ ਪੱਤੀਆਂ ਪਤਲੀਆਂ ਤੇ ਸਿੱਧੀਆਂ ਸਨ। ਪੌਦੇ ਦੀਆਂ ਜੜ੍ਹਾਂ ਤੇ ਤਣੇ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਅਵਿਕਸਿਤ ਪੌਦੇ ਦੀ ਉਚਾਈ ਵਿੱਚ ਆਮ ਪੌਦੇ ਦੇ ਮੁਕਾਬਲੇ ਇਕ ਤਿਹਾਈ ਤੋਂ ਅੱਧੇ ਤੱਕ ਘੱਟ ਦੇਖਣ ਨੂੰ ਮਿਲੇ। ਪੌਦੇ ਦੀਆਂ ਜੜ੍ਹਾਂ ਖੋਖਲੀਆਂ ਸਨ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਉਖਾੜਿਆ ਜਾ ਸਕਦਾ ਸੀ। ਖੇਤੀ ਵਿੱਚ ਕਰੀਬ ਕਰੀਬ ਝੋਨੇ ਦੀਆਂ ਸਾਰੀਆਂ ਕਿਸਮਾਂ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਦੇਖੀ ਗਈ।

Leave a Reply

Your email address will not be published. Required fields are marked *

Visitor : Visitor