Visitor : Visitor

ਸਾਥੀਆਂ ਦੀ ਗ੍ਰਿਫਤਾਰੀ ਮਗਰੋਂ ਗੈਂਗਸਟਰ ਅਰਸ਼ ਡੱਲਾ ਨੇ ਪੁਲਿਸ ਨੂੰ ਦਿੱਤੀ ਸ਼ਰੇਆਮ ਧਮਕੀ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਗੈਂਗਸਟਰ ਅਰਸ਼ ਡੱਲਾ ਨੇ ਆਪਣੇ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਫੇਸਬੁੱਕ ‘ਤੇ ਪੋਸਟ ਪਾ ਕੇ ਪੁਲਿਸ ਨੂੰ ਸ਼ਰੇਆਮ ਧਮਕੀ ਦਿੱਤੀ ਹੈ । ਉਸ ਨੇ ਪੋਸਟ ਵਿੱਚ ਕਿਹਾ ਕਿ ਪੁਲਿਸ ਸਾਡੇ ਸਾਥੀਆਂ ‘ਤੇ ਨਾਜਾਇਜ਼ ਪਰਚੇ ਪਾ ਰਹੀ ਹੈ, ਹੁਣ ਪੁਲਿਸ ਦੇ ਸਟਾਈਲ ‘ਚ ਹੀ ਪੁਲਿਸ ਨੂੰ ਜਵਾਬ ਦਿਆਂਗੇ। ਉਸ ਨੇ ਨਾਲ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਗੈਂਗਸਟਰ ਅਰਸ਼ ਡੱਲਾ ਨੇ ਆਪਣੇ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਫੇਸਬੁੱਕ ‘ਤੇ ਪੋਸਟ ਪਾ ਕੇ ਪੁਲਿਸ ਨੂੰ ਸ਼ਰੇਆਮ ਧਮਕੀ ਦਿੱਤੀ ਹੈ । ਉਸ ਨੇ ਪੋਸਟ ਵਿੱਚ ਕਿਹਾ ਕਿ ਪੁਲਿਸ ਸਾਡੇ ਸਾਥੀਆਂ ‘ਤੇ ਨਾਜਾਇਜ਼ ਪਰਚੇ ਪਾ ਰਹੀ ਹੈ, ਹੁਣ ਪੁਲਿਸ ਦੇ ਸਟਾਈਲ ‘ਚ ਹੀ ਪੁਲਿਸ ਨੂੰ ਜਵਾਬ ਦਿਆਂਗੇ। ਉਸ ਨੇ ਨਾਲ ਹੀ ਕਿਹਾ ਕਿ ਤਿੰਨ ਥਾਵਾਂ ‘ਤੇ ਮਿਲੇ ਬੰਬਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ। ਦਿੱਲੀ ਤੋਂ ਫੜੇ ਗਏ ਸਾਥੀਆਂ ਕੋਲ ਕੋਈ ਗ੍ਰੇਨੇਡ ਨਹੀਂ ਹੈ, ਪੁਲਿਸ ਨੇ ਗ੍ਰੇਨੇਡ ਦੀ ਨਾਜਾਇਜ਼ ਬਰਾਮਦਗੀ ਦਿਖਾਈ ਹੈ।

ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਹੀ ਪੁਲਿਸ ਨੇ ਅਰਸ਼ ਡੱਲਾ ਦੇ ਚਾਰ ਸਾਥੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ 3 ਗ੍ਰੇਨੇਡ ਤੇ 9mm ਪਿਸਤੌਲਾਂ ਤੇ ਕਾਰਤੂਸ ਇਨ੍ਹਾਂ ਤੋਂ ਬਰਾਮਦ ਕੀਤੇ ਸਨ।

ਅਰਸ਼ ਡੱਲਾ ਨੇ ਪੋਸਟ ਵਿੱਚ ਲਿਖਿਆ ਕਿ ਪਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੀਪਕ ਮੋਗਾ ਤੇ ਸੰਨੀ ਈਸਾਪੁਰ ਕੋਲ ਦੋ 9mm ਪਿਸਟਲ ਤੇ 100 ਦੇ ਕਰੀਬ ਕਾਰਤੂਸ ਸੀ ਪਰ ਕੋਈ ਬੰਬ ਜਾਂ ਗ੍ਰੇਨੇਡ ਨਹੀਂ ਸੀ। ਪੁਲਿਸ ਆਪਣੇ ਨੰਬਰ ਤੇ ਤਾਰਿਆਂ ਲਈ ਇੱਕ ਵਾਰ ਵੀ ਕਿਸੇ ਬੇਕਸੂਰ ‘ਤੇ ਪਰਚਾ ਪਾਉਣ ਲੱਗੀ ਨਹੀਂ ਸੋਚਦੀ। ਉਸ ਨੇ ਕਿਹਾ ਕਿ ਜਿਨ੍ਹਾਂ ਨੇ ਇਹ ਪਰਚਾ ਪਾਇਆ ਜੇ ਉਹ ਸੱਚੇ ਨੇ ਤਾਂ ਸਾਰੀ ਟੀਮ ਆਪਣੇ ਬੱਚਿਆਂ ਨਾਲ ਮੀਡੀਆ ਸਾਹਮਣੇ ਆ ਕੇ ਗੁਰੂ ਘਰ ਜਾ ਕੇ ਸਹੁੰ ਚੁੱਕਣ।

ਡੱਲਾ ਨੇ ਕਿਹਾ ਕਿ ਪੁਲਿਸ ਬਿਨਾਂ ਵਜ੍ਹਾ ਤੋਂ ਮੈਨੂੰ ਤੇ ਮੇਰੇ ਵੀਰਾਂ ਨੂੰ ਅੱਤਵਾਦੀ ਬਣਾਈ ਜਾ ਰਹੀ  ਹੈ , ਇਹ ਲੋਕ ਦੱਸਣ ਕਿ ਮੈਂ ਅੱਜ ਤੱਕ ਕਿਤੇ ਕੋਈ ਧਮਾਕਾ ਕੀਤਾ ਹੋਇਆ ਹੋਵੇ। ਉਸ ਨੇ ਕਿਹਾ ਕਿ ਮੇਰੇ ਨਾਲ ਇਹ ਤੀਜੀ ਵਾਰ ਹੋਇਆ  ਹੈ। ਪਹਿਲਾਂ ਫਾਜ਼ਿਲਕਾ ਫਿਰ ਗੁਰਦਾਸਪੁਰ ਸਾਈਡ ਹੁਣ ਮੋਹਾਲੀ ਤਿੰਨੋਂ ਥਾਵਾਂ ‘ਤੇ ਇਨ੍ਹਾਂ ਬੰਬਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਸੀ।

ਗੈਂਗਸਟਰ ਨੇ ਪੁਲਿਸ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇ ਇਹ ਲੋਕ ਨਹੀਂ ਹਟ ਸਕਦੇ ਤਾਂ ਸਿੱਧਾ ਕੋਈ ਅਫਸਰ ਮੈਨੂੰ ਫੋਨ ਕਰਕੇ ਕਹਿ ਦੇਵੇ ਕਿ ਅਸੀਂ ਨਾਜਾਇਜ਼ ਕਰਨੋਂ ਨਹੀਂ ਹਟਣਾ ਫਿਰ ਮੈਂ ਵੀ ਉਸੇ ਸਟਾਈਲ ਵਿੱਚ ਜਵਾਬ ਦਿਆਂ ਕਿਉਂਕਿ ਇਹ ਮਜਬੂਰ ਕਰੀ ਜਾ ਰਹੇ ਨੇ ਬਿਨਾਂ ਗੱਲ  ਤੋਂ ਪਰਚੇ ਪਾ ਕੇ।

Leave a Reply

Your email address will not be published. Required fields are marked *

Visitor : Visitor