Visitor : Visitor

ਗੰਦੇ ਨਾਲੇ ‘ਚ ਡਿੱਗੇ 2 ਸਾਲਾ ਬੱਚੇ ਦੀ ਲਾਸ਼ ਬਰਾਮਦ

ਬਿਊਰੋ ਪ੍ਰਾਈਮ ਪੋਸਟ ਪੰਜਾਬ   ਕਪੂਰਥਲਾ : ਕਪੂਰਥਲਾ ਦੇ ਗੋਇੰਦਵਾਲ ਰੋਡ ‘ਤੇ 9 ਅਗਸਤ ਨੂੰ ਗੰਦੇ ਨਾਲੇ ‘ਚ ਡਿੱਗੇ 2 ਸਾਲਾ ਬੱਚੇ ਅਭਿਲਾਸ਼ ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਕਰੀਬ 1 ਕਿਲੋਮੀਟਰ ਦੂਰ ਇਕ ਨਾਲੇ ‘ਚੋਂ ਮਿਲੀ। ਬੱਚੇ ਨੂੰ ਇਸ ਹਾਲਤ ‘ਚ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ, ਫੌਜ ਅਤੇ ਐਨਡੀਆਰਐਫ ਦੀ…

ਬਿਊਰੋ ਪ੍ਰਾਈਮ ਪੋਸਟ ਪੰਜਾਬ  

ਕਪੂਰਥਲਾ : ਕਪੂਰਥਲਾ ਦੇ ਗੋਇੰਦਵਾਲ ਰੋਡ ‘ਤੇ 9 ਅਗਸਤ ਨੂੰ ਗੰਦੇ ਨਾਲੇ ‘ਚ ਡਿੱਗੇ 2 ਸਾਲਾ ਬੱਚੇ ਅਭਿਲਾਸ਼ ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਕਰੀਬ 1 ਕਿਲੋਮੀਟਰ ਦੂਰ ਇਕ ਨਾਲੇ ‘ਚੋਂ ਮਿਲੀ। ਬੱਚੇ ਨੂੰ ਇਸ ਹਾਲਤ ‘ਚ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ, ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਕਰੀਬ 4 ਦਿਨਾਂ ਤੱਕ ਇਸ ਬੱਚੇ ਨੂੰ ਲੱਭਣ ਲਈ ਬਚਾਅ ਮੁਹਿੰਮ ਚਲਾਈ ਪਰ ਕੋਈ ਸਫਲਤਾ ਨਹੀਂ ਮਿਲੀ। ਜਿਸ ਤੋਂ ਬਾਅਦ ਐੱਨ.ਡੀ.ਆਰ.ਡੀ ਦੀ ਟੀਮ ਨੇ ਵੀ ਬਚਾਅ ਕਾਰਜ ਰੋਕ ਦਿੱਤਾ ਅਤੇ ਜ਼ਿਲਾ ਪ੍ਰਸ਼ਾਸਨ ਖੁਦ ਬਚਾਅ ਕਾਰਜ ਚਲਾ ਰਿਹਾ ਸੀ। ਪਰ ਹੁਣ ਪਰਵਾਸੀ ਪਰਿਵਾਰ ਦੇ ਲੋਕਾਂ ਨੇ ਬੱਚਾ ਨਹਿਰ ਦੇ ਰਸਤੇ ‘ਚੋਂ ਮਿਲਿਆ ਹੈ। ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਨੂੰ ਪੂਸਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor