Visitor : Visitor

ਝੀਲ ‘ਚ ਡੁੱਬਣ ਕਾਰਨ ਮੋਹਾਲੀ ਦੇ 7 ਨੌਜਵਾਨਾਂ ਦੀ ਮੌਤ

 ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਚੰਡੀਗੜ੍ਹ : ਗੋਬਿੰਦ ਸਾਗਰ ਝੀਲ ‘ਚ ਮੋਹਾਲੀ  ਜ਼ਿਲ੍ਹੇ ਦੇ ਬਨੂੜ ਨਾਲ ਸਬੰਧਤ 7 ਨੌਜਵਾਨਾਂ  ਦੀ  ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ, ਜਦਕਿ 4 ਨੌਜਵਾਨ ਆਪਣੇ ਆਪ ਨੂੰ ਸੰਭਾਲਦੇ ਹੋਏ ਬਾਹਰ ਨਿਕਲਣ ‘ਚ ਕਾਮਯਾਬ ਰਹੇ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਗੋਤਾਖੋਰਾਂ ਦੀ ਮੱਦਦ ਨਾਲ ਨੌਜਵਾਨ…

 ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਚੰਡੀਗੜ੍ਹ : ਗੋਬਿੰਦ ਸਾਗਰ ਝੀਲ ‘ਚ ਮੋਹਾਲੀ  ਜ਼ਿਲ੍ਹੇ ਦੇ ਬਨੂੜ ਨਾਲ ਸਬੰਧਤ 7 ਨੌਜਵਾਨਾਂ  ਦੀ  ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ, ਜਦਕਿ 4 ਨੌਜਵਾਨ ਆਪਣੇ ਆਪ ਨੂੰ ਸੰਭਾਲਦੇ ਹੋਏ ਬਾਹਰ ਨਿਕਲਣ ‘ਚ ਕਾਮਯਾਬ ਰਹੇ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਗੋਤਾਖੋਰਾਂ ਦੀ ਮੱਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਰਿੰਦਰ ਕੰਵਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਨੌਜਵਾਨ ਇੱਥੇ ਸੈਰ ਕਰਨ ਆਏ ਸਨ ਅਤੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨਹਾਉਣ ਲਈ ਪਾਣੀ ਵਿੱਚ ਉਤਰਿਆ ਅਤੇ ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਡੁੱਬਣ ਲੱਗਾ।

ਜਿਸ ‘ਤੇ ਬਾਕੀ ਨੌਜਵਾਨਾਂ ਨੇ ਉਸ ਨੂੰ ਬਚਾਉਣ ਲਈ ਸੰਗਲਾਂ ਦੇ ਰੂਪ ‘ਚ ਝੀਲ ‘ਚ ਉਤਰ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਝੀਲ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਉਹ ਵੀ ਉਸ ‘ਚ ਡੁੱਬ ਗਏ । ਜਦਕਿ ਕੁੱਝ ਨੌਜਵਾਨ ਬਾਹਰ ਆ ਗਏ। ਮੰਤਰੀ ਨੇ ਦੱਸਿਆ ਕਿ ਸਾਰੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਿਨ੍ਹਾਂ ਦੀ ਉਮਰ 16 ਤੋਂ 19 ਸਾਲ ਦੇ ਵਿਚਕਾਰ ਸੀ।

Leave a Reply

Your email address will not be published. Required fields are marked *

Visitor : Visitor