ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 29 ਜੁਲਾਈ ( ਪ੍ਰਾਈਮ ਪੋਸਟ ਪੰਜਾਬ ) : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰੋਜ਼ਗਾਰ ਯੋਜਨਾ ਤਹਿਤ 1 ਅਗਸਤ 2022 ਤੋਂ ਬੀ.ਪੀ.ਓ. ਦੀ ਅਸਾਮੀ ਲਈ ਕੋਚਿੰਗ ਸਬੰਧੀ ਨਵੇਂ ਬੈਚ ਸ਼ੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਬੀ.ਪੀ.ਓ. ਦੀ ਅਸਾਮੀ ਲਈ 10000/- ਰੁਪਏ ਤੋਂ 16000/- ਰੁਪਏ ਪ੍ਰਤੀ ਮਹੀਨਾ ਤਨਖ਼ਾਹ ਅਤੇ ਆਈ.ਟੀ., ਆਊਟਸੋਰਸਿੰਗ, ਅਕਾਊਂਟ ਐਗਜ਼ੀਕਿਊਟਿਵ, ਸੀ.ਏ., ਸੇਲਜ਼ ਐਗਜ਼ੀਕਿਊਟਿਵ ਲਈ 15000/- ਰੁਪਏ ਤੋਂ 50000/- ਰੁਪਏ ਪ੍ਰਤੀ ਮਹੀਨਾ ਤਨਖ਼ਾਹ ਹੈ।
ਉਨਾਂ ਦੱਸਿਆ ਕਿ ਇਸ ਬੈਚ ਵਿੱਚ ਪ੍ਰਾਰਥੀਆਂ ਦਾ ਇੰਗਲਿਸ਼ ਕਮਨੀਕੇਸ਼ਨ ਸਕਿੱਲ ਵਧੀਆ ਹੋਣਾ ਚਾਹੀਦਾ ਹੈ। ਪ੍ਰਾਰਥੀਆਂ ਦਾ ਇੰਗਲਿਸ਼ ਕਮਨੀਕੇਸ਼ਨ ਸਕਿੱਲ ਵਧੀਆ ਬਣਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 2 ਕੋਚਿੰਗ ਬੈਚ ਸ਼ੁਰੂ ਕੀਤੇ ਜਾ ਰਹੇ ਹਨ। ਇਨਾਂ ਕੋਚਿੰਗ ਬੈਚਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਹੋਵੇਗਾ। ਇਹ ਟ੍ਰੇਨਿੰਗ 10 ਦਿਨਾਂ ਲਈ ਹੈ ਅਤੇ ਰੋਜ਼ਾਨਾ 3 ਘੰਟੇ ਦੀ ਹੋਵੇਗੀ। ਇਨਾਂ ਟ੍ਰੇਨਿੰਗ ਬੈਚਾਂ ਵਿੱਚ ਘੱਟ ਤੋਂ ਘੱਟ 30 ਪ੍ਰਾਰਥੀ ਸ਼ਾਮਿਲ ਹੋਣਗੇ।
ਜਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਟ੍ਰੇਨਿੰਗ ਪ੍ਰ੍ਰਾਪਤ ਕਰਨ ਤੋਂ ਬਾਅਦ ਇਨਾਂ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀ ਚੰਡੀਗੜ, ਮੁਹਾਲੀ ਵਿਖੇ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ’ਤੇ ਪ੍ਰਾਰਥੀ ਨੂੰ ਟ੍ਰੇਨਿੰਗ ਵਿੱਚ ਸ਼ਾਮਿਲ ਕੀਤਾ ਜਾਵੇਗਾ। ਨਵੇਂ ਚਾਹਵਾਨ ਪ੍ਰਾਰਥੀ ਭਵਿੱਖ ਵਿੱਚ ਹੋਣ ਵਾਲੀ ਟ੍ਰੇਨਿੰਗ ਪ੍ਰਾਪਤ ਕਰਨ ਲਈ https://tinyurl.com/2p8z57sb ’ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ ’ਤੇ 1652-291313 ’ਤੇ ਸੰਪਰਕ ਕੀਤਾ ਜਾ ਸਕਦਾ ਹੈ।