ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ 29 ਜੁਲਾਈ 2022 : ਪਿਛਲੇ ਦਿਨੀਂ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਅਮਰੀਕਾ ਵੱਲੋਂ ਦਿੱਲੀ ਨੋਇਡਾ ਵਿਖੇ ਬਾਸਕਟਬਾਲ (17 ਸਾਲ ਤੱਕ) ਖਿਡਾਰੀਆਂ ਦੇ ਟਰਾਇਲ ਲਏ ਗਏ । ਜਿਸ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਗੁਰਜੀਤ ਸਿੰਘ ਦੀ ਐਸੋਸੀਏਸ਼ਨ ਵੱਲੋਂ ਚੋਣ ਕੀਤੀ ਗਈ । ਜਾਣਕਾਰੀ ਦਿੰਦਿਆ ਬਾਸਕਟਬਾਲ ਦੇ ਖਿਡਾਰੀ ਜੁਗਰਾਜ ਸਿੰਘ ਮਾਸ਼ਾ ਨੇ ਦੱਸਿਆ ਕਿ ਗੁਰਜੀਤ ਸਿੰਘ ਦਾ ਜਨਮ 4 ਸਤੰਬਰ 2007 ਪਿੰਡ ਭੈਣੀਬਾਘਾ ਵਿਖੇ ਜਗਤਾਰ ਸਿੰਘ ਦੇ ਘਰ ਹੋਇਆ । ਗੁਰਜੀਤ ਸਿੰਘ ਸਿੰਘ ਨੇ ਬਾਸਕਟਬਾਲ ਦੀਆਂ ਬਰੀਕੀਆਂ ਕੋਚ ਪਰਮਿੰਦਰ ਸਿੰਘ ਬੱਬੀ ਕੋਲੋਂ ਸਿੱਖਿਆ । ਖੇਡ ਵਿੱਚ ਚੰਗੀ ਲਗਨ ਅਤੇ ਗੁਰਜੀਤ ਸਿੰਘ ਦੀ ਮਿਹਨਤ ਸਦਕਾ ਗੁਰਜੀਤ ਦੀ ਸਪੋਰਟਸ ਵਿੰਗ ਪਟਿਆਲਾ ਵਿਖੇ ਚੋਣ ਹੋਈ । ਜਿੱਥੇ ਉਸ ਨੇ ਮਲਟੀਪਰਪਜ਼ ਸਕੂਲ ਪਟਿਆਲਾ ਵਿਖੇ ਕੋਚ ਅਮਰਜੋਤ ਸਿੰਘ ਕੋਲੋਂ ਬਾਸਕਟਬਾਲ ਦੀ ਅਗਲੇਰੀ ਤਕਨੀਕ ਨੂੰ ਸਿੱਖਿਆ । ਗੁਰਜੀਤ ਸਿੰਘ ਦੀ ਮਿਹਨਤ ਅਤੇ ਲਗਨ ਕਾਰਨ ਦਿੱਲੀ ਵਿਖੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਅਮਰੀਕਾ ਵੱਲੋਂ ਉਸ ਦੀ ਚੋਣ ਹੋਈ ।

ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਉੱਤਰੀ ਅਮਰੀਕਾ ਵਿੱਚ ਇੱਕ ਪੇਸ਼ੇਵਰ ਬਾਸਕਟਬਾਲ ਲੀਗ ਹੈ। ਲੀਗ 30 ਟੀਮਾਂ ਦੀ ਬਣੀ ਹੋਈ ਹੈ ਅਤੇ ਇਹ ਸੰਯੁਕਤ ਰਾਜ ਅਤੇ ਕੈਨੇਡਾ ਵਿੱਚ ਪ੍ਰਮੁੱਖ ਪੇਸ਼ੇਵਰ ਖੇਡ ਲੀਗਾਂ ਵਿੱਚੋਂ ਇੱਕ ਹੈ।ਇਹ ਵਿਸ਼ਵ ਦੀ ਪ੍ਰਮੁੱਖ ਪੁਰਸ਼ ਪੇਸ਼ੇਵਰ ਬਾਸਕਟਬਾਲ ਲੀਗ ਹੈ। ਇਸ ਮੌਕੇ ਗੁਰਜੀਤ ਦੇ ਪਰਿਵਾਰਕ ਮੈਂਬਰਾਂ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀ ਬਹੁਤ ਖ਼ੁਸ਼ ਹੋਏ ।

