ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਅਤੇ ਮਾਰੂ ਹਥਿਆਰ ਅਤੇ ਖੋਹ ਕੀਤੀ ਨਗਦੀ ਕਰਵਾਈ ਬਰਾਮਦ
ਸੰਜੀਵ ਜਿੰਦਲ / ਰੋਹਿਨ ਜਿੰਦਲ
ਮਾਨਸਾ, 23 ਜੁਲਾਈ ( ਪ੍ਰਾਈਮ ਪੋਸਟ ਪੰਜਾਬ ) : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਮਿਤੀ 22.07.2022 ਨੂੰ ਥਾਣਾ ਜੌੜਕੀਆਂ ਵਿਖੇ ਖੋਹ ਦੇ ਦਰਜ਼ ਹੋੋਏ ਅਨਟਰੇਸ ਮੁਕੱਦਮੇ ਨੂੰ 3 ਘੰਟਿਆਂ ਅੰਦਰ ਟਰੇਸ ਕਰਕੇ ਵਾਰਦਾਤ ਕਰਨ ਵਾਲੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਹਨਾਂ ਪਾਸੋਂ ਖੋੋਹ ਕੀਤੀ ਨਗਦੀ ਅਤੇ ਮਾਰੂ ਹਥਿਆਰ ਨਲਕੇ ਦੀ ਹੱਥੀ ਸਮੇਤ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰਵਾ ਕੇ ਕਬਜ਼ੇ ਵਿੱਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਜੌੜਕੀਆਂ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਇਲਾਕਾ ਥਾਣਾ ਮੌਜੂਦ ਸੀ ਤਾਂ ਕਾਲਾ ਸਿੰਘ ਪੁੱਤਰ ਹਰਮੰਦਰ ਸਿੰਘ ਵਾਸੀ ਰਾਏਪੁਰ ਨੇ ਪੁਲਿਸ ਪਾਰਟੀ ਪਾਸ ਇਤਲਾਹ ਦਿੱਤੀ ਕਿ ਮਿਤੀ 22.07.2022 ਦੀ ਸ਼ਾਮ ਨੂੰ ਉਹ ਆਪਣੇ ਮੋਟਰਸਾਈਕਲ ਪਰ ਪਿੰਡ ਪੇਰੋਂ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੋਟਰਸਾਈਕਲ ਸਵਾਰ 3 ਨਾਮਲੂਮ ਵਿਆਕਤੀ ਜਿਹਨਾਂ ਪਾਸ ਨਲਕੇ ਦੀ ਹੱਥੀ ਸੀ, ਨੇ ਉਸਦਾ ਮੋੋਟਰਸਾਈਕਲ ਰੋਕ ਲਿਆ ਅਤੇ ਝਪਟ ਮਾਰ ਕੇ ਉਸਦਾ ਪਰਸ ਕੱਢ ਲਿਆ। ਜਿਸ ਵਿੱਚ ਉਸਦੇ 4 ਹਜ਼ਾਰ ਰੁਪਏ ਨਗਦੀ ਅਤੇ ਆਧਾਰ ਕਾਰਡ ਸੀ, ਨੂੰ ਖੋਹ ਕੇ ਮੌਕਾ ਤੋੋਂ ਮੋਟਰਸਾਈਕਲ ਭਜਾ ਕੇ ਲੈ ਗਏ। ਮਦੱਈ ਦੇ ਬਿਆਨ ਪਰ ਨਾਮਲੂਮ ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 42 ਮਿਤੀ 22.07.2022 ਅ/ਧ 379-ਬੀ ਹਿੰ:ਦੰ: ਥਾਣਾ ਜੌੜਕੀਆਂ ਦਰਜ ਰਜਿਸਟਰ ਕੀਤਾ ਗਿਆ।
ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਜੌੜਕੀਆਂ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ: ਦਲੇਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਨੂੰ 3 ਘੰਟਿਆਂ ਅੰਦਰ ਟਰੇਸ ਕਰਕੇ ਤਿੰਨੇ ਮੁਲਜ਼ਮਾਂ ਰਾਜ ਕੁਮਾਰ ਉਰਫ ਗੰਡਾਸਾ ਪੁੱਤਰ ਭੋਲਾ ਸਿੰਘ, ਅਮਨਦੀਪ ਸਿੰਘ ਉਰਫ ਪਟਰੋਲ ਪੁੱਤਰ ਬੂਟਾ ਸਿੰਘ ਵਾਸੀਅਨ ਫਤਿਹਪੁਰ ਅਤੇ ਅੰਮ੍ਰਿਤਪਾਲ ਸਿੰਘ ਉਰਫ ਗੱਗੂ ਪੁੱਤਰ ਚਰਨੀ ਸਿੰਘ ਵਾਸੀ ਚੈਨੇਵਾਲਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਖੋੋਹ ਕੀਤੀ ਨਗਦੀ 4 ਹਜ਼ਾਰ ਰੁਪਏ, ਇੱਕ ਆਧਾਰ ਕਾਰਡ ਸਮੇਤ ਵਾਰਦਾਤ ਵਿੱਚ ਵਰਤੇ ਮੋੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਨੰਬਰੀ ਪੀਬੀH31ਕਿਊ-3727 ਅਤੇ ਮਾਰੂ ਹਥਿਆਰ ਨਲਕੇ ਦੀ ਹੱਥੀ ਲੋੋਹਾ ਨੂੰ ਬਰਾਮਦ ਕਰਵਾ ਕੇ ਕਬਜ਼ੇ ਵਿੱਚ ਲਿਆ ਗਿਆ ਅਤੇ ਮੁਕੱਦਮੇ ਵਿੱਚ ਜੁਰਮ ਅ/ਧ 411 ਹਿੰ:ਦੰ ਦਾ ਵਾਧਾ ਕੀਤਾ ਗਿਆ।
ਗ੍ਰਿਫਤਾਰ ਮੁਲਜ਼ਮਾਂ ਦਾ ਸਾਬਕਾ ਰਿਕਾਰਡ ਵਾਚਣ ਉਪਰੰਤ ਪਾਇਆ ਗਿਆ ਹੈ ਕਿ ਮੁਲਜ਼ਮ ਰਾਜ ਕੁਮਾਰ ਉਰਫ ਗੰਡਾਸਾ ਵਿਰੁੱਧ ਪਹਿਲਾਂ ਵੀ ਡਕੈਤੀ ਦਾ ਮੁਕੱਦਮਾ ਜਿਲ੍ਹਾ ਫਤਿਹਾਬਾਦ (ਹਰਿਆਣਾ) ਵਿਖੇ ਦਰਜ਼ ਰਜਿਸਟਰ ਹੈ ਅਤੇ ਦੂਸਰੇ ਦੋਨਾਂ ਮੁਲਜ਼ਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

