Visitor : Visitor

ਫਿਰਕੂ ਫਾਸੀਵਾਦੀ ਤਾਕਤਾਂ ਦਾ ਕਾਰਪੋਰੇਟ ਘਰਾਣਿਆਂ ਨਾਲ ਗੱਠਜੋੜ ਦੇਸ਼  ਲਈ ਘਾਤਕ : ਕਾਮਰੇਡ  ਸੇਖੋ – ਕਾਮਰੇਡ ਚੰਨੋ

  15 ਅਗਸਤ ਨੂੰ ਪਾਰਟੀ ਦਫਤਰ ਮਾਨਸਾ ਤੇ ਲਹਿਰਾਵਾਂਗੇ ਰਾਸ਼ਟਰੀ ਝੰਡਾ : ਐਡਵੋਕੇਟ ਉੱਡਤ  ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 23 ਜੁਲਾਈ 2022 : ਸਥਾਨਿਕ ਬਾਬਾ ਗੱਜਣ ਸਿੰਘ ਟਾਂਡੀਆਂ ਭਵਨ ਵਿੱਖੇ ਸੀਪੀਆਈ (ਐਮ) ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਕਾਮਰੇਡ ਕਰਨੈਲ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਹੋਈ  । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਐਮ ਦੇ…

 

15 ਅਗਸਤ ਨੂੰ ਪਾਰਟੀ ਦਫਤਰ ਮਾਨਸਾ ਤੇ ਲਹਿਰਾਵਾਂਗੇ ਰਾਸ਼ਟਰੀ ਝੰਡਾ : ਐਡਵੋਕੇਟ ਉੱਡਤ 

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 23 ਜੁਲਾਈ 2022 : ਸਥਾਨਿਕ ਬਾਬਾ ਗੱਜਣ ਸਿੰਘ ਟਾਂਡੀਆਂ ਭਵਨ ਵਿੱਖੇ ਸੀਪੀਆਈ (ਐਮ) ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਕਾਮਰੇਡ ਕਰਨੈਲ ਸਿੰਘ ਭੀਖੀ ਦੀ ਪ੍ਰਧਾਨਗੀ ਹੇਠ ਹੋਈ  । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਤੇ ਸੂਬਾ ਸਕੱਤਰੇਤ ਮੈਬਰ ਕਾਮਰੇਡ ਭੂਪ ਚੰਦ ਚੰਨੋ ਨੇ ਕਿਹਾ ਕਿ ਦੇਸ਼ ਆਜ਼ਾਦੀ  ਤੋ ਬਾਅਦ ਸੱਭ ਤੋ ਵੱਧ ਮਾੜੇ ਦੌਰ ਵਿੱਚੋ ਗੁਜਰ ਰਿਹਾ ਹੈ ਤੇ ਫਿਰਕੂ ਫਾਸੀਵਾਦੀ ਤਾਕਤਾਂ ਦਾ ਕਾਰਪੋਰੇਟ ਘਰਾਣਿਆਂ ਨਾਲ ਗੱਠਜੋੜ ਦੇਸ਼  ਲਈ ਸਭ ਤੋ ਘਾਤਕ ਸਿੱਧ ਹੋ ਰਿਹਾ ਹੈ । ਮੋਦੀ ਹਕੂਮਤ ਦੇਸ਼  ਨੂੰ ਫ਼ਿਰਕੂ ਲੀਹਾਂ ਤੇ ਲਿਜਾ ਕੇ ਘੱਟ ਗਿਣਤੀਆਂ ਦੇ ਖਿਲਾਫ ਤਰਤੀਬ ਵਾਰ ਹਮਲੇ ਕਰ ਰਹੀ ਹੈ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਤੇ ਲੋਕਤੰਤਰੀ ਰਿਵਾਇਤਾ  ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਦੇਸ਼  ਦੀ ਫਿਜਾ  ਵਿੱਚ ਫਿਰਕੂ ਜ਼ਹਿਰ ਘੋਲ ਕੇ ਪਬਲਿਕ ਅਦਾਰਿਆਂ ਨੂੰ ਗਹਿਣੇ ਕੀਤਾ ਜਾ ਰਿਹਾ ਤੇ ਮੋਦੀ ਸਰਕਾਰ ਦੇ ਦਰਬਾਰੀ ਪੂੰਜੀ ਪਤੀਆਂ ਦੇ ਵਾਰੇ ਨਿਆਰੇ ਕੀਤੇ ਜਾ ਰਹੇ ਹਨ । 

ਉਨ੍ਹਾਂ ਕਿਹਾ ਕਿ ਗਰਮ ਖਿਆਲੀ ਆਗੂ ਸਿਮਰਨਜੀਤ ਸਿੰਘ ਮਾਨ ਦਾ ਸ਼ਹੀਦ ਭਗਤ ਸਿੰਘ ਤੇ ਗ਼ਦਰੀ ਬਾਬਿਆਂ ਦਾ ਅਪਮਾਨ  ਕਰਨ ਵਾਲਾ ਬਿਆਨ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ ਤੇ ਬ੍ਰਿਟਿਸ਼ ਸਾਮਰਾਜ ਦੇ ਝੋਲੀ ਚੁੱਕ ਫਿਰਕੂ ਤਾਕਤਾਂ  ਨੂੰ ਗ਼ਦਰੀ ਬਾਬਿਆਂ ਦਾ ਸਾਮਰਾਜ ਵਿਰੋਧੀ ਫਲਸਫਾ ਰਾਸ ਨਹੀ ਆ ਰਿਹਾ  ।    

ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਐਮ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ  8 ਅਗਸਤ ਨੂੰ ਜਨਤਕ ਜੱਥੇਬੰਦੀਆਂ ਵੱਲੋ ਕੀਤੇ ਜਾ ਰਹੇ ਸਤਿਆਗ੍ਰਹਿ ਵਿੱਚ  ਪਾਰਟੀ ਵੱਧ ਚੜ੍ਹ ਕੇ ਸ਼ਾਮਲ ਹੋਵੇਗੀ ਤੇ 15 ਅਗਸਤ ਨੂੰ ਪਾਰਟੀ ਦਫਤਰ ਬਾਬਾ ਗੱਜਣ ਸਿੰਘ ਟਾਂਡੀਆਂ ਭਵਨ ਵਿੱਖੇ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ ਤੇ ਸੰਵਿਧਾਨ ਦੀ ਰਾਖੀ ਲਈ ਅਹਿਦ ਕੀਤਾ ਜਾਵੇਗਾ ।

Leave a Reply

Your email address will not be published. Required fields are marked *

Visitor : Visitor