Visitor : Visitor

ਫੋਰੈਂਸਿਕ ਜਾਂਚ ‘ਚ ਹੋਇਆ ਖੁਲਾਸਾ, ਐਨਕਾਊਂਟਰ ਤੋਂ 2 ਦਿਨ ਪਹਿਲਾਂ ਹਵੇਲੀ ‘ਚ ਰੁਕੇ ਸੀ 8-10 ਲੋਕ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਪਿੰਡ ਭਕਨਾ ਖੁਰਦ ਦੀ ਜਿਸ ਹਵੇਲੀ ਵਿੱਚ ਪੰਜਾਬ ਪੁਲਿਸ ਨੇ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਕੁੱਸਾ ਦਾ ਐਨਕਾਊਂਟਰ ਕੀਤਾ ਉਥੋਂ ਫੋਰੈਂਸਿੰਕ ਟੀਮ ਦੇ ਹੱਥ ਕਈ ਮਹੱਤਵਪੂਰਨ ਜਾਣਕਾਰੀਆਂ ਲੱਗੀਆਂ ਹਨ। ਫੋਰੈਂਸਿੰਕ ਟੀਮ ਨੇ ਇੱਥੇ ਲਗਭਗ 14 ਘੰਟੇ ਤੱਕ ਜਾਂਚ ਕੀਤੀ। ਟੀਮ ਦਾ ਦਾਅਵਾ ਹੈ ਕਿ ਹਵੇਲੀ ਵਿਚ ਦੋ ਦਿਨ ਪਹਿਲਾਂ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਪਿੰਡ ਭਕਨਾ ਖੁਰਦ ਦੀ ਜਿਸ ਹਵੇਲੀ ਵਿੱਚ ਪੰਜਾਬ ਪੁਲਿਸ ਨੇ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਕੁੱਸਾ ਦਾ ਐਨਕਾਊਂਟਰ ਕੀਤਾ ਉਥੋਂ ਫੋਰੈਂਸਿੰਕ ਟੀਮ ਦੇ ਹੱਥ ਕਈ ਮਹੱਤਵਪੂਰਨ ਜਾਣਕਾਰੀਆਂ ਲੱਗੀਆਂ ਹਨ। ਫੋਰੈਂਸਿੰਕ ਟੀਮ ਨੇ ਇੱਥੇ ਲਗਭਗ 14 ਘੰਟੇ ਤੱਕ ਜਾਂਚ ਕੀਤੀ। ਟੀਮ ਦਾ ਦਾਅਵਾ ਹੈ ਕਿ ਹਵੇਲੀ ਵਿਚ ਦੋ ਦਿਨ ਪਹਿਲਾਂ 8 ਤੋਂ 10 ਲੋਕ ਮੌਜੂਦ ਸਨ। ਹਵੇਲੀ ਤੋਂ ਲਏ ਗਏ ਫਿੰਗਰ ਪ੍ਰਿੰਟ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ।

ਹੁਣ ਪੁਲਿਸ ਭਕਨਾ ਖੁਰਦ ਤੇ ਆਸ-ਪਾਸ ਦੇ ਖੇਤਰ ਦੇ ਲਗਭਗ ਇਕ ਦਰਜਨ ਸ਼ੱਕੀ ਲੋਕਾਂ ‘ਤੇ ਨਜ਼ਰ ਰੱਖ ਰਹੀ ਹੈ। ਫੋਰੈਂਸਿੰਕ ਟੀਮ ਵੀਰਵਾਰ ਤੜਕੇ ਸਾਢੇ ਚਾਰ ਵਜੇ ਪੁਲਿਸ ਅਧਿਕਾਰੀਆਂ ਨਾਲ ਹਵੇਲੀ ਪਹੁੰਚੀ ਤੇ ਸ਼ਾਮ ਸਾਢੇ ਛੇ ਵਜੇ ਜਾਂਚ ਖਤਮ ਕਰਕੇ ਵਾਪਸ ਪਰਤੀ।

ਸ਼ੂਟਰ ਰੂਪਾ ਤੇ ਕੁੱਸਾ ਦੇ ਐਨਕਾਊਂਟਰ ਤੋਂ ਪਹਿਲਾਂ ਪਿੰਡ ਦੇ ਲੋਕਾਂ ਨੇ ਹਵੇਲੀ ਕੋਲ ਕੋਰੋਲਾ ਕਾਰ ਤੇ ਥਾਰ ਜੀਪ ਦੇਖੇ ਜਾਣ ਦੀ ਗੱਲ ਕਹੀ ਸੀ। ਐਨਕਾਊਂਟਰ ਦੇ ਬਾਅਦ ਜਦੋਂ ਪੁਲਿਸ ਨੇ ਦੁਬਾਰਾ ਹਵੇਲੀ ਦੀ ਤਲਾਸ਼ੀ ਲਈ ਤਾਂ ਉਥੋਂ ਇਕ ਹੋਰ ਪਿਸਤੌਲ ਤੇ ਏਕੇ 47 ਤੇ 31 ਕਾਰਤੂਸ ਬਰਾਮਦ ਕੀਤੇ । ਪੁਲਿਸ ਨੂੰ ਸ਼ੰਕਾ ਹੈ ਕਿ ਹਵੇਲੀ ਕੋਲ ਕਿਸੇ ਖੇਤਰ ਵਿੱਚ ਪਾਕਿਸਤਾਨ ਤੋਂ ਪਹੁੰਚੀ ਵੱਡੀ ਹਥਿਆਰਾਂ ਦੀ ਖੇਪ ਪਹੁੰਚੀ ਹੈ, ਜਿਸ ਲਈ ਸਰਚ ਜਾਰੀ ਹੈ।

ਐਕਨਾਊਂਟਰ ਦੇ ਅਗਲੇ ਦਿਨ ਕਿਸੇ ਨੂੰ ਵੀ ਹਵੇਲੀ ਤੱਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਵੇਲੀ ਦੇ ਚਾਰੇ ਪਾਸੇ ਪੁਲਿਸ ਦਾ ਸਖਤ ਪਹਿਰਾ ਲਗਾ ਦਿੱਤਾ ਗਿਆ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਤੱਕ ਮੈਜਿਸਟ੍ਰੇਟ ਘਟਨਾ ਵਾਲੀ ਥਾਂ ਦੀ ਜਾਂਚ ਨਹੀਂ ਕਰ ਲੈਂਦੇ ਉਦੋਂ ਤੱਕ ਹਵੇਲੀ ਨੂੰ ਸੀਲ ਕੀਤਾ ਗਿਆ ਹੈ।

ਜਗਰੂਪ ਰੂਪਾ ਤੇ ਮਨੂ ਕੁੱਸਾ ਦੀਆਂ ਲਾਸ਼ਾਂ ਦੀ ਤਲਾਸ਼ੀ ਲਈ ਗਈ ਤਾਂ ਰੂਪਾ ਦੀ ਪੈਂਟ ਦੀ ਜੇਬ ਵਿਚੋਂ ਇਕ ਮੈਗਜ਼ੀਨ ਤੇ ਕਈ ਕਾਰਤੂਸ ਬਰਾਮਦ ਹੋਏ। ਸਿਵਲ ਹਸਪਤਾਲ ਤੋਂ ਸ਼ਾਮ 5 ਵਜੇ ਦੋਵੇਂ ਲਾਸ਼ਾਂ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ਵਿਚ ਸ਼ਿਫਟ ਕਰ ਦਿੱਤਾ ਗਿਆ। ਪੌਣੇ 8 ਵਜੇ ਲਾਸ਼ਾਂ ਦੀ MIR ਕਰਵਾਈ ਗਈ ਤੇ 3 ਡਾਕਟਰਾਂ ਦੀ ਟੀਮ ਨੇ ਦੋਵਾਂ ਦਾ ਪੋਸਟਮਾਰਟਮ ਕੀਤਾ।

Leave a Reply

Your email address will not be published. Required fields are marked *

Visitor : Visitor