Visitor : Visitor

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਖਤਮ, 5 ਘੰਟੇ ਤੱਕ ਚੱਲਿਆ ਐਨਕਾਊਂਟਰ, ਮਾਰੇ ਗਏ ਦੋਵੇਂ ਗੈਂਗਸਟਰ  

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ ਖਤਮ ਹੋ ਚੁੱਕੀ ਹੈ। ਇਸ ਐਨਕਾਊਂਟਰ ਵਿੱਚ ਦੋਵੇਂ ਗੈਂਗਸਟਰ ਮਾਰੇ ਜਾ ਚੁੱਕੇ ਹਨ। ਐਨਕਾਊਂਟਰ ਲਗਭਗ 5 ਘੰਟੇ ਤੱਕ ਚੱਲਿਆ ਹੈ। ਡੀ.ਜੀ.ਪੀ. ਗੌਰਵ ਯਾਦਵ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਗੈਂਗਸਟਰਾਂ ਦੀਆਂ ਲਾਸ਼ਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ ਖਤਮ ਹੋ ਚੁੱਕੀ ਹੈ। ਇਸ ਐਨਕਾਊਂਟਰ ਵਿੱਚ ਦੋਵੇਂ ਗੈਂਗਸਟਰ ਮਾਰੇ ਜਾ ਚੁੱਕੇ ਹਨ। ਐਨਕਾਊਂਟਰ ਲਗਭਗ 5 ਘੰਟੇ ਤੱਕ ਚੱਲਿਆ ਹੈ। ਡੀ.ਜੀ.ਪੀ. ਗੌਰਵ ਯਾਦਵ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਗੈਂਗਸਟਰਾਂ ਦੀਆਂ ਲਾਸ਼ਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੈਂਗਸਟਰਾਂ ਕੋਲੋਂ AK-47 ਤੇ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ।

ਇਹ ਮੁੱਠਭੇੜ ਅੰਮ੍ਰਿਤਸਰ ਦੇ ਅਟਾਰੀ-ਭਾਖਨਾ ਕਲਾਂ ਰੋਡ ‘ਤੇ ਹੋਈ। ਮਿਲੀ ਜਾਣਕਾਰੀ ਮੁਤਾਬਕ ਦੋਨੋ ਪਾਸਿਆਂ ਤੋਂ ਸੈਂਕੜੇ ਰਾਊਂਡ ਫਾਇਰ ਕੀਤੇ ਗਏ ਹਨ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਸੁੰਨਸਾਨ ਇਲਾਕੇ ਵਿੱਚ ਬਣੀ ਇੱਕ ਪੁਰਾਣੀ ਹਵੇਲੀ ਵਿੱਚ ਗੈਂਗਸਟਰ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਲੂਕੇ ਬੈਠੇ ਸਨ।

ਇਹ ਵੀ ਖਬਰ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਲੋੜੀਂਦੇ ਗੈਂਗਸਟਰ ਮਨਪ੍ਰੀਤ ਸਿੰਘ ਮਨੂੰ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਪਾਕਿਸਤਾਨ ਜਾਣ ਦੀ ਫ਼ਿਰਾਕ ਵਿੱਚ ਸਨ। ਉਹ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਤੋਂ ਪਾਕਿਸਤਾਨ ਜਾਣਾ ਚਾਹੁੰਦੇ ਸੀ, ਤਾਂ ਹੀ ਉਹ ਅਟਾਰੀ ਸਰਹੱਦ ਨਜ਼ਦੀਕ ਪਹੁੰਚ ਗਏ ਸਨ। ਸੁਰੱਖਿਆ ਏਜੰਸੀਆਂ ਨੂੰ ਸੂਚਨਾ ਮਿਲਣ ਤੋਂ ਬਾਅਦ ਉਹ ਪਿੰਡ ਚੀਚਾ ਭਕਨਾ ਵਿਖੇ ਕਾਬੂ ਕਰ ਲਏ ਗਏ।

Leave a Reply

Your email address will not be published. Required fields are marked *

Visitor : Visitor