Visitor : Visitor

‘ਭਗਤ ਸਿੰਘ ਦੇ ਅੱਤਵਾਦੀ ਹੋਣ ਵਾਲਾ ਬਿਆਨ ਸੱਚ ਹੈ, ਮੈਂ ਮੁਆਫ਼ੀ ਨਹੀਂ ਮੰਗਾਂਗਾ’: ਸਿਮਰਨਜੀਤ ਸਿੰਘ ਮਾਨ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਆਪਣੇ ਬਿਆਨ ‘ਤੇ ਕਾਇਮ ਹਨ । ਇਸ ਸਬੰਧੀ ਵੱਡਾ ਬਿਆਨ ਦਿੰਦਿਆਂ ਮਾਨ ਨੇ ਕਿਹਾ ਕਿ ਭਗਤ ਸਿੰਘ ਦੇ ਅੱਤਵਾਦੀ ਹੋਣ ਦਾ ਬਿਆਨ ਸੱਚ ਹੈ। ਇਸ ਲਈ ਉਹ ਮੁਆਫੀ ਨਹੀਂ ਮੰਗਣਗੇ। ਦੱਸ ਦੇਈਏ ਕਿ ਸੰਗਰੂਰ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਸੰਗਰੂਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੇ ਆਪਣੇ ਬਿਆਨ ‘ਤੇ ਕਾਇਮ ਹਨ । ਇਸ ਸਬੰਧੀ ਵੱਡਾ ਬਿਆਨ ਦਿੰਦਿਆਂ ਮਾਨ ਨੇ ਕਿਹਾ ਕਿ ਭਗਤ ਸਿੰਘ ਦੇ ਅੱਤਵਾਦੀ ਹੋਣ ਦਾ ਬਿਆਨ ਸੱਚ ਹੈ। ਇਸ ਲਈ ਉਹ ਮੁਆਫੀ ਨਹੀਂ ਮੰਗਣਗੇ।

Simranjit singh mann on bhagat singh

ਦੱਸ ਦੇਈਏ ਕਿ ਸੰਗਰੂਰ ਤੋਂ ਚੋਣ ਜਿੱਤਣ ਤੋਂ ਬਾਅਦ ਮਾਨ ਹਰਿਆਣਾ ਦੇ ਕਰਨਾਲ ਗਏ ਸਨ । ਉਥੇ ਉਨ੍ਹਾਂ ਨੇ ਭਗਤ ਸਿੰਘ ਨੂੰ ਅੱਤਵਾਦੀ ਕਹਿ ਦਿੱਤਾ । ਜਿਸ ਤੋਂ ਬਾਅਦ ਉਨ੍ਹਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ । ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਮੰਗ ਕੀਤੀ ਜਾ ਰਹੀ ਹੈ ਕਿ ਮਾਨ ਨੂੰ ਆਪਣੇ ਇਸ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਨਾਨਾ ਅਰੂੜ ਸਿੰਘ ‘ਤੇ ਜਲ੍ਹਿਆਂਵਾਲਾ ਬਾਗ ਵਿੱਚ ਗੋਲੀਆਂ ਚਲਾਉਣ ਵਾਲੇ ਡਾਇਰ ਨੂੰ ਸਿਰੋਪਾਓ ਦੇਣ ‘ਤੇ ਵੀ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਨਾ ਜਨਰਲ ਡਾਇਰ ਦਾ ਗੁੱਸਾ ਸ਼ਾਂਤ ਨਾ ਕਰਦੇ ਤਾਂ ਉਹ ਹਰਿਮੰਦਰ ਸਾਹਿਬ ‘ਤੇ ਬੰਬ ਸੁੱਟ ਦਿੰਦਾ, ਜੋ ਸਿੱਖਾਂ ਲਈ ਬਹੁਤ ਵੱਡੀ ਗੱਲ ਹੁੰਦੀ।

Leave a Reply

Your email address will not be published. Required fields are marked *

Visitor : Visitor