ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ– ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟ੍ਰੈਫਿਕ ਨਿਯਮ ਤੋੜਣ ਦੇ ਜੁਰਮਾਨੇ ਡਬਲ ਕਰ ਦਿੱਤੇ ਹਨ। ਹੁਣ ਸਰਕਾਰ ਦੇ ਹੀ ਰੈਵੇਨਿਊ ਮੰਤਰੀ ਬ੍ਰਹਿਮਸ਼ੰਕਰ ਜਿੰਪਾ ਨੇ ਇਸ ਦਾ ਵਿਰੋਧ ਕੀਤਾ ਹੈ। ਜਿੰਪਾ ਨੇ ਕਿਹਾ ਕਿ ਮੈਂ ਚਾਲਾਨ ਮਹਿੰਗਾ ਕਰਨ ਦੇ ਹੱਕ ਵਿਚ ਨਹੀਂ ਹਾਂ। ਗਲਤੀ ਕਰਨ ਵਾਲੇ ਨੂੰ ਪੈਨਲਟੀ ਦੀ ਬਜਾਏ ਟੀਚ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਨੂੰ ਬਦਲਣਾ ਚਾਹੀਦਾ ਹੈ। ਹਾਲਾਂਕਿ ਸਰਕਾਰ ਵਲੋਂ ਅਜੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਜਿੰਨੇ ਦਾ ਜੁਰਮਾਨਾ ਹੈ, ਉਨੇ ਦਾ ਤਾਂ ਵ੍ਹੀਕਲ ਹੀ ਹੁੰਦਾ ਹੈ। ਇਸ ਲਈ ਗਲਤੀ ਕਰਨ ਵਾਲੇ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ। ਉਸ ਨੂੰ ਕਿਹਾ ਜਾਣਾ ਚਾਹੀਦਾ ਹੈ ਕਿ ਅੱਗੇ ਤੋਂ ਡਰਾਈਵਿੰਗ ਲਾਇਸੈਂਸ ਨਹੀਂ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਸ ਜੁਰਮਾਨੇ ਨੂੰ ਬਦਲਣ ਦੀ ਲੋੜ ਹੈ। ਕਿਸੇ ਨੂੰ 10 ਹਜ਼ਾਰ ਜੁਰਮਾਨਾ ਹੋਵੇਗਾ ਤਾਂ ਉਹ ਪ੍ਰੇਸ਼ਾਨ ਹੋ ਜਾਵੇਗਾ। ਕਿਸੇ ਤੋਂ ਉਧਾਰ ਮੰਗੇਗਾ। ਇਹ ਠੀਕ ਨਹੀਂ ਹੈ। ਸਰਕਾਰ ਖੁਦ ਆਪਣੀ ਹੀ ਗੱਲ ਲਾਗੂ ਨਹੀਂ ਕਰਦੀ।
ਓਵਰਸਪੀਡ ‘ਤੇ ਪਹਿਲਾਂ ਪਹਿਲੀ ਵਾਰ ਵਿਚ 1 ਹਜ਼ਾਰ ਅਤੇ ਦੂਜੀ ਵਾਰ ਵਿਚ 2 ਹਜ਼ਾਰ ਜੁਰਮਾਨਾ ਹੁੰਦਾ ਸੀ ਸਰਕਾਰ ਨੇ ਇਸ ਨੂੰ ਵਧਾ ਕੇ ਪਹਿਲੀ ਵਾਰ 1 ਹਜ਼ਾਰ ਅਤੇ 3 ਮਹੀਨੇ ਲਈ ਡਰਾਈਵਿੰਗ ਲਾਇਸੈਂਸ ਦਾ ਨਿਯਮ ਬਣਾ ਦਿੱਤਾ। ਦੂਜੀ ਵਾਰ ਵਿਚ 2 ਹਜ਼ਾਰ ਜੁਰਮਾਨਾ ਅਤੇ 3 ਮਹੀਨੇ ਲਈ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਵੇਗਾ।
ਟ੍ਰੈਫਿਕ ਸਿਗਨਲ ਜੰਪ ‘ਤੇ ਪਹਿਲਾਂ ਪਹਿਲੀ ਵਾਰ ਵਿਚ 500 ਅਤੇ ਦੂਜੀ ਵਾਰ ਵਿਚ 1000 ਜੁਰਮਾਨਾ ਸੀ। ਇਸ ਨੂੰ ਵਧਾ ਕੇ ਹੁਣ ਪਹਿਲੀ ਵਾਰ ਵਿਚ 1 ਹਜ਼ਾਰ ਅਤੇ ਦੂਜੀ ਵਾਰ ਵਿਚ 2 ਹਜ਼ਾਰ ਜੁਰਮਾਨਾ ਕਰ ਦਿੱਤਾ ਗਿਆ। ਨਾਲ ਹੀ ਡਰਾਈਵਿੰਗ ਲਾਇਸੈਂਸ ਵੀ 3 ਮਹੀਨੇ ਲਈ ਸਸਪੈਂਡ ਹੋਵੇਗਾ।
ਡਰਾਈਵਿੰਗ ਕਰਦੇ ਹੋਏ ਮੋਬਾਇਲ ਯੂਜ਼ ਕਰਨ ‘ਤੇ ਪਹਿਲਾਂ ਪਹਿਲੀ ਵਾਰ ਵਿਚ 2 ਹਜ਼ਾਰ ਅਤੇ ਦੂਜੀ ਵਾਰ ਵਿਚ 10 ਹਜ਼ਾਰ ਜੁਰਮਾਨਾ ਸੀ। ਹੁਣ ਇਸ ਨੂੰ ਵਧਾ ਕੇ ਪਹਿਲੀ ਵਾਰ ਵਿਚ 5 ਹਜ਼ਾਰ ਅਤੇ ਦੂਜੀ ਵਾਰ ਵਿਚ 10 ਹਜ਼ਾਰ ਕਰ ਦਿੱਤਾ ਗਿਆ। ਦੋਵੇਂ ਹੀ ਵਾਰ ਡਰਾਈਵਿੰਗ ਲਾਇਸੈਂਸ ਵੀ 3-3 ਮਹੀਨੇ ਲਈ ਸਸਪੈਂਡ ਹੋਵੇਗਾ।
ਸ਼ਰਾਬ ਜਾਂ ਹੋਰ ਨਸ਼ੇ ਵਿਚ ਗੱਡੀ ਚਲਾਉਣ ਤੋਂ ਪਹਿਲਾਂ 1 ਹਜ਼ਾਰ ਅਤੇ ਦੂਜੀ ਵਾਰ 2 ਹਜ਼ਾਰ ਜੁਰਮਾਨਾ ਸੀ। ਇਸ ਨੂੰ ਵਧਾ ਕੇ ਹੁਣ ਪਹਿਲੀ ਵਾਰ ਵਿਚ 5 ਹਜ਼ਾਰ ਅਤੇ ਦੂਜੀ ਵਾਰ ਵਿਚ 10 ਹਜ਼ਾਰ ਕਰ ਦਿੱਤਾ ਗਿਆ। ਦੋਵੇਂ ਹੀ ਵਾਰ 3-3 ਮਹੀਨੇ ਲਈ ਡਰਾਈਵਿੰਗ ਲਾਇਸੈਂਸ ਵੀ ਸਸਪੈਂਡ ਹੋਵੇਗਾ।
ਟੂ-ਵ੍ਹੀਲਰ ‘ਤੇ 3 ਸਵਾਰੀ ਯਾਨੀ ਟ੍ਰਿਪਲ ਰਾਈਡਿੰਗ ‘ਤੇ ਪਹਿਲਾਂ ਪਹਿਲੀ ਵਾਰ ਅਤੇ ਦੂਜੀ ਵਾਰ ਵਿਚ 1-1 ਹਜ਼ਾਰ ਅਤੇ 3 ਮਹੀਨੇ ਲਈ ਡਰਾਈਵਿੰਗ ਲਾਇਸੈਂਸ ਹੁੰਦਾ ਸੀ। ਨਵੇਂ ਨਿਯਮ ਵਿਚ ਦੂਜੀ ਵਾਰ ਦਾ ਜੁਰਮਾਨਾ 1 ਤੋਂ ਵਧਾ ਕੇ 2 ਹਜ਼ਾਰ ਕਰ ਦਿੱਤਾ ਗਿਆ ਹੈ।
ਓਵਰਲੋਡਿੰਗ ‘ਤੇ ਪਹਿਲਾਂ ਹਰ ਵਾਰ 20 ਹਜ਼ਾਰ ਅਤੇ ਹਰ ਟਨ ਦਾ ਵਾਧੂ 2000 ਜੁਰਮਾਨਾ ਸੀ। ਸਰਕਾਰ ਨੇ ਇਸ ਨੂੰ ਵਧਾ ਕੇ ਪਹਿਲੀ ਵਾਰ ਵਿਚ 3 ਮਹੀਨੇ ਲਈ ਡਰਾਈਵਿੰਗ ਲਾਇਸੈਂਸ ਸਸਪੈਂਡ ਕਰਨ ਅਤੇ ਦੂਜੀ ਵਾਰ ਵਿਚ ਜੁਰਮਾਨਾ ਵਧਾ ਕੇ 40 ਹਜ਼ਾਰ ਕਰਨ ਦੇ ਨਾਲ ਡਰਾਈਵਿੰਗ ਲਾਇਸੈਂਸ 3 ਮਹੀਨੇ ਲਈ ਸਸਪੈਂਡ ਕਰਨ ਦਾ ਨਿਯਮ ਬਣਾ ਦਿੱਤਾ।

