Visitor : Visitor

ਮੂਸੇਵਾਲਾ ਕਤਲਕਾਂਡ : ਲਾਰੈਂਸ ਨੇ ਪਹਿਲਾਂ ਹਾਸ਼ਿਮ ਬਾਬਾ ਨੂੰ ਦਿੱਤੀ ਸੀ ਸੁਪਾਰੀ, ਕਮਾਂਡੋ ਵੇਖ ਮੁੜ ਗਿਆ ਸੀ ਗੁਰਗਾ

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਲਾਰੈਂਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸੁਪਾਰੀ ਪਹਿਲਾਂ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਭ ਤੋਂ ਵੱਡੇ ਗੈਂਗਸਟਰ ਹਾਸ਼ਿਮ ਬਾਬਾ ਨੂੰ ਦਿੱਤੀ ਸੀ। ਜਨਵਰੀ ‘ਚ ਮੂਸੇਵਾਲਾ ਨੂੰ ਮਾਰਨ ਆਇਆ ਗੈਂਗਸਟਰ ਸ਼ਾਹਰੁਖ ਉਸੇ ਦਾ ਗੁਰਗਾ ਹੈ ਪਰ ਉਨ੍ਹਾਂ ਦਾ ਪਲਾਨ ਸਿਰੇ ਨਹੀਂ ਚੜ੍ਹਿਆ, ਜਿਸ ਤੋਂ ਬਾਅਦ ਲਾਰੈਂਸ ਨੇ ਇਸ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਲਾਰੈਂਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸੁਪਾਰੀ ਪਹਿਲਾਂ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਸਭ ਤੋਂ ਵੱਡੇ ਗੈਂਗਸਟਰ ਹਾਸ਼ਿਮ ਬਾਬਾ ਨੂੰ ਦਿੱਤੀ ਸੀ। ਜਨਵਰੀ ‘ਚ ਮੂਸੇਵਾਲਾ ਨੂੰ ਮਾਰਨ ਆਇਆ ਗੈਂਗਸਟਰ ਸ਼ਾਹਰੁਖ ਉਸੇ ਦਾ ਗੁਰਗਾ ਹੈ ਪਰ ਉਨ੍ਹਾਂ ਦਾ ਪਲਾਨ ਸਿਰੇ ਨਹੀਂ ਚੜ੍ਹਿਆ, ਜਿਸ ਤੋਂ ਬਾਅਦ ਲਾਰੈਂਸ ਨੇ ਇਸ ਦੀ ਜ਼ਿੰਮੇਵਾਰੀ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੂੰ ਸੌਂਪ ਦਿੱਤੀ। ਗੋਲਡੀ ਨੇ ਸ਼ੂਟਰਾਂ ਦੀ ਇੱਕ ਟੀਮ ਬਣਾਈ ਤੇ 29 ਮਈ ਨੂੰ ਮੂਸੇਵਾਲਾ ਨੂੰ ਮਾਰ ਦਿੱਤਾ।

ਹਾਸ਼ਿਮ ਬਾਬਾ ਨੇ ਗੈਂਗਸਟਰ ਸ਼ਾਹਰੁਖ ਦੇ ਨਾਲ ਜਨਵਰੀ ‘ਚ ਸ਼ਾਰਪ ਸ਼ੂਟਰਾਂ ਦੀ ਟੀਮ ਮੂਸੇਵਾਲਾ ਦੇ ਪਿੰਡ ਮੂਸਾ ‘ਚ ਭੇਜੀ ਸੀ। ਉਨ੍ਹਾਂ ਨੇ ਮੂਸੇਵਾਲਾ ਦੀ ਰੇਕੀ ਕੀਤੀ। ਉਸ ਵੇਲੇ ਮੂਸੇਵਾਲਾ ਕੋਲ 10 ਕਮਾਂਡੋ ਦੀ ਸਕਿਓਰਿਟੀ ਸੀ, ਜਿਨ੍ਹਾਂ ਕੋਲ ਏਕੇ-47 ਸੀ। ਇਹ ਵੇਖ ਕੇ ਸ਼ਾਹਰੁਖ ਵਾਪਸ ਚਲਾ ਗਿਆ ਤੇ ਕਿਹਾ ਕਿ ਮੂਸੇਵਾਲਾ ਕੋਲ ਆਧੁਨਿਕ ਹਥਿਆਰਾਂ ਵਾਲੇ ਕਮਾਂਡੋ ਹਨ। ਮੂਸੇਵਾਲਾ ਨੂੰ ਮਾਰਨ ਲਈ ਆਧੁਨਿਕ ਹਥਿਆਰਾਂ ਦੀ ਲੋੜ ਹੈ। ਇਸ ਤੋਂ ਪਹਿਲਾਂ ਕਿ ਲਾਰੈਂਸ ਅਤੇ ਗੋਲਡੀ ਬਰਾੜ ਹਥਿਆਰ ਭੇਜਦੇ ਸ਼ਾਹਰੁਖ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਫੜ ਲਿਆ ਸੀ।

Lawrence had earlier given

ਕੌਣ ਹੈ ਹਾਸ਼ਿਮ ਬਾਬਾ ?
ਹਾਸ਼ਿਮ ਬਾਬਾ ਦਾ ਅਸਲੀ ਨਾਂ ਆਸਿਮ ਹੈ। ਉਹ ਦਿੱਲੀ ਦੇ ਯਮੁਨਾਪਰ ਇਲਾਕੇ ਵਿੱਚ ਜੂਏ ਦਾ ਧੰਦਾ ਕਰਦਾ ਸੀ। ਉਸ ਦੇ ਸੰਜੇ ਦੱਤ ਵਾਂਗ ਵੱਡੇ ਵਾਲ ਹਨ। ਉਹ ਅੰਡਰਵਰਲਡ ਡੌਨ ਅਬੂ ਸਲੇਮ ਅਤੇ ਦਾਊਦ ਇਬਰਾਹਿਮ ਤੋਂ ਪ੍ਰਭਾਵਿਤ ਹੋ ਕੇ ਵੱਡਾ ਡੌਨ ਬਣਨ ਦੇ ਸੁਪਨੇ ਵੇਖਣ ਲੱਗਾ। ਉਹ ਦਿੱਲੀ ਦੇ ਨਾਸਿਰ ਗੈਂਗ ਵਿੱਚ ਸ਼ਾਮਲ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਵਪਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰੌਤੀ ਵਸੂਲਣ ਦੇ ਨਾਲ ਫਿਰੌਤੀ ਨਾ ਦੇਣ ਵਾਲਿਆਂ ਨੂੰ ਗੋਲੀ ਮਾਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਗੈਂਗ ਦਾ ਸਰਗਣਾ ਨਾਸਿਰ ਜੇਲ੍ਹ ਗਿਆ ਤਾਂ ਹਾਸ਼ਿਮ ਬਾਬਾ ਨੇ ਗੈਂਗ ਦੀ ਕਮਾਨ ਸੰਭਾਲ ਲਈ। ਹੌਲੀ-ਹੌਲੀ ਉਸ ਨੇ ਇਸ ਪੂਰੇ ਗੈਂਗ ਨੂੰ ਕਾਬੂ ਕਰ ਲਿਆ।

ਪੰਜਾਬ ਪੁਲਿਸ ਹੁਣ ਲਾਰੇਂਸ ਅਤੇ ਜੱਗੂ ਭਗਵਾਨਪੁਰੀਆ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕਰ ਰਹੀ ਹੈ। ਦੋਵਾਂ ਨੂੰ ਖਰੜ ਸਥਿਤ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਦੇ ਦਫ਼ਤਰ ਲਿਆਂਦਾ ਗਿਆ ਹੈ। ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੂਸੇਵਾਲਾ ਦੇ ਕਤਲ ‘ਚ ਵਰਤੇ ਗਏ ਹਥਿਆਰ ਜੱਗੂ ਭਗਵਾਨਪੁਰੀਆ ਰਾਹੀਂ ਕਾਤਲਾਂ ਤੱਕ ਪਹੁੰਚੇ ਸਨ। ਭਗਵਾਨਪੁਰੀਆ ਦੇ ਲਿੰਕ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਨਾਲ ਵੀ ਜੁੜ ਰਹੇ ਹਨ।

Leave a Reply

Your email address will not be published. Required fields are marked *

Visitor : Visitor