ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਬੁਢਲਾਡਾ, 12 ਜੁਲਾਈ 2022 : ਬੁਢਲਾਡਾ ਵਿਖੇ ਅਰੋੜ ਵੰਸ਼ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਅਰੋੜ ਵੰਸ਼ ਦੀਆ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਿਚਾਰ ਕੀਤਾ ਗਿਆ, ਆਉਣ ਵਾਲੀਆਂ ਮੁਸ਼ਕਲਾਂ ਲਈ ਇਕ ਯਾਦ ਪੱਤਰ ਐਮਐਲਏ ਪ੍ਰਿੰਸੀਪਲ ਬੁੱਧ ਰਾਮ ਨੂੰ ਦਿੱਤਾ ਜਾਵੇਗਾ । ਮੰਗ ਪੱਤਰ ਵਿੱਚ ਇਸ ਬਰਾਦਰੀ ਵੱਲੋਂ ਇਹ ਮੰਗ ਰੱਖੀ ਗਈ ਹੈ ਕਿ ਉਨ੍ਹਾਂ ਨੂੰ ਨੌਕਰੀ ਵਿੱਚ ਪਹਿਲ ਦਿਤੀ ਜਾਵੇ,ਇਸ ਦੇ ਨਾਲ ਹੀ ਮੈਡੀਕਲ ਕੈਪ ,ਲੋੜ ਵੰਦ ਲਈ ਪੈਨਸ਼ਨ,ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । 11 ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ ਜਿਸ ਵਿਚ ਡਾ. ਪ੍ਰੇਮ ਸਾਗਰ, ਡਾ. ਬਲਦੇਵ ਕੱਕੜ ਚੇਅਰਪਰਸਨ ਸੰਜੀਵੀਨੀ, ਜਿਲ੍ਹਾ ਸਾਬਕਾ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ ਟਿੰਕੂ ਪੰਜਾਬ, ਅਮਨ ਅਹੂਜਾ,ਹੰਸ ਰਾਜ ਸਾਬਕਾ ਸਰਪੰਚ,ਯੁਵਨਿਸ਼ ਅਰੋੜਾ,ਸੁਰਿੰਦਰ ਪਲਾਨੀ,ਰਾਜੂ ਅਰੋੜਾ,ਲੱਕੀ ਅਰੋੜਾ,ਸੰਜੇ ਅਰੋੜਾ, ਪਰਿਲਾਦ ਮਦਾਨ,ਰਿਕੁ(ਰਾਜੀਵ)ਰਾਜਿੰਦਰ ਵਰਮਾ ਨੂੰ ਟੀਮ ਮੈਂਬਰ ਨਿਯੁਕਤ ਕੀਤਾ ਗਿਆ ਹੈ।

