Visitor : Visitor
,

ਐਨਡੀਪੀਐਸ ਐਕਟ ਦੇ ਮੁਕੱਦਮੇ ਦਾ ਭਗੌੜਾ ਮੁਲਜ਼ਮ ਕਾਬੂ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 10 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਭਗੌੜੇ ਮੁਜਰਮਾਂ ਨੂੰ ਫੜਨ ਲਈ ਮਾਨਸਾ ਪੁਲਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਮੁਜਰਮ ਇਸ਼ਤਿਹਾਰੀ (ਭਗੌੜਾ) ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਸੁਖਦੇਵ ਸਿੰਘ ਵਾਸੀ ਸੱਦਾ ਸਿੰਘ ਵਾਲਾ ਜਿਸਦੇ ਵਿਰੁੱਧ ਮੁਕੱਦਮਾ ਨੰਬਰ 60 ਮਿਤੀ 11.06.2016 ਅ/ਧ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 10 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਭਗੌੜੇ ਮੁਜਰਮਾਂ ਨੂੰ ਫੜਨ ਲਈ ਮਾਨਸਾ ਪੁਲਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਮੁਜਰਮ ਇਸ਼ਤਿਹਾਰੀ (ਭਗੌੜਾ) ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਸੁਖਦੇਵ ਸਿੰਘ ਵਾਸੀ ਸੱਦਾ ਸਿੰਘ ਵਾਲਾ ਜਿਸਦੇ ਵਿਰੁੱਧ ਮੁਕੱਦਮਾ ਨੰਬਰ 60 ਮਿਤੀ 11.06.2016 ਅ/ਧ 15/61/85 ਐਨਡੀਪੀਐਸ ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਹੋਇਆ ਸੀ, ਪਰ ਇਹ ਮੁਲਜ਼ਮ ਅਦਾਲਤ ਵਿੱਚੋਂ ਤਾਰੀਖ ਪੇਸ਼ੀ ਤੋਂ ਗੈਰਹਾਜ਼ਰ ਹੋਣ ਕਰਕੇ ਮਾਨਯੋੋਗ ਅਦਾਲਤ ਜਿਲ੍ਹਾ  ਅਤੇ ਸੈਸ਼ਨਜ ਜੱਜ ਮਾਨਸਾ ਵੱਲੋਂ ਇਸਨੂੰ ਮਿਤੀ 21.10.2021 ਤੋੋਂ ਅ/ਧ 299 ਜਾਬਤਾ ਫੌੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। 

ਸ:ਥ: ਸੁਰੇਸ਼ ਕੁਮਾਰ ਇੰਚਾਰਜ ਪੀਓ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਦਾ ਟਿਕਾਣਾ ਟਰੇਸ ਕਰਕੇ ਇਸਨੂੰ ਠੂਠਿਆਵਾਲੀ ਰੋਡ ਮਾਨਸਾ ਤੋੋਂ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਸਦਰ ਮਾਨਸਾ ਦੇ ਹਵਾਲੇ ਕੀਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor