2038 ਨਸ਼ੀਲੀ ਗੋੋਲੀਆਂ ਸਮੇਤ 2 ਮੋੋਟਰਸਾਈਕਲ, 200 ਲੀਟਰ ਲਾਹਣ, 31 ਬੋਤਲਾਂ ਸ਼ਰਾਬ, 3 ਨਸ਼ੀਲੀ ਸੀਸ਼ੀਆਂ ਅਤੇ 1 ਚਾਲੂ ਭੱਠੀ ਕੀਤੀ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 10 ਜੁਲਾਈ 2022 : ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਪੰਜਾਬ ਸਰਕਾਰ ਨੇ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੈ । ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਬੁਢਲਾਡਾ ਦੇ ਸ:ਥ: ਮੇਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਜੋਧਾ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਜੇਠੂਕੇ (ਬਠਿੰਡਾ) ਨੂੰ ਕਾਬੂ ਕਰਕੇ ਉਸ ਪਾਸੋਂ 700 ਨਸ਼ੀਲੀ ਗੋਲੀਆਂ ਮਾਰਕਾ ਟਰਾਮਾਡੋਲ ਦੀ ਬਰਾਮਦਗੀ ਕੀਤੀ ਗਈ ਹੈ।
ਥਾਣਾ ਸਦਰ ਬੁਢਲਾਡਾ ਦੇ ਸ:ਥ: ਤੇਜਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਅੰਮ੍ਰਿਤਪਾਲ ਸਿੰਘ ਉਰਫ ਤੋਤੀ ਪੁੱਤਰ ਮੇਲਾ ਸਿੰਘ ਵਾਸੀ ਲੱਲੂਆਣਾ ਨੂੰ ਕਾਬੂ ਕਰਕੇ ਉਸ ਪਾਸੋਂ 530 ਨਸ਼ੀਲੀ ਗੋਲੀਆਂ ਮਾਰਕਾ ਅਲਪ੍ਰਾਜੋਲਮ ਦੀ ਬਰਾਮਦਗੀ ਕੀਤੀ ਗਈ ਹੈ।

ਥਾਣਾ ਸਰਦੂਲਗੜ ਦੇ ਤਫਤੀਸ਼ੀ ਅਫਸਰ ਐਸਆਈ ਗਗਨਦੀਪ ਕੌਰ ਸਮੇਤ ਪੁਲਿਸ ਪਾਰਟੀ ਵੱਲੋਂ ਸੁਖਦੇਵ ਕੁਮਾਰ ਪੁੱਤਰ ਬਨਾਰਸੀ ਦਾਸ ਵਾਸੀ ਸੰਘਾ ਨੂੰ ਮੋਟਰਸਾਈਕਲ ਹੀਰੋ ਐਚਐਫ ਡੀਲਕਸ ਨੰਬਰੀ ਐਚਆਰ 24ਏਸੀ- 5726 ਸਮੇਤ ਕਾਬੂ ਕਰਕੇ ਉਸ ਪਾਸੋਂ 400 ਨਸ਼ੀਲੀ ਗੋਲੀਆਂ ਮਾਰਕਾ ਅਲਪ੍ਰਾਜੋਲਮ ਦੀ ਬਰਾਮਦਗੀ ਕੀਤੀ ਗਈ ਹੈ।
ਥਾਣਾ ਬਰੇਟਾ ਦੇ ਐਸਆਈ ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਹਰਬਿਲਾਸ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਕੁਲਾਣਾ ਨੂੰ ਕਾਬੂ ਕਰਕੇ ਉਸ ਪਾਸੋਂ 280 ਨਸ਼ੀਲੀ ਗੋਲੀਆਂ ਮਾਰਕਾ ਅਲਪ੍ਰਾਸੇਫ ਦੀ ਬਰਾਮਦਗੀ ਕੀਤੀ ਗਈ ਹੈ।

ਥਾਣਾ ਬਰੇਟਾ ਦੇ ਸ:ਥ: ਰਾਜਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਤੀਸ਼ ਕੁਮਾਰ ਪੁੱਤਰ ਬਿੱਲੂ ਰਾਮ ਵਾਸੀ ਬਰੇਟਾ ਨੂੰ ਕਾਬੂ ਕਰਕੇ ਉਸ ਪਾਸੋਂ 98 ਨਸ਼ੀਲੀ ਗੋਲੀਆਂ ਮਾਰਕਾ ਅਲਪ੍ਰਾਜੋਲਮ ਦੀ ਬਰਾਮਦਗੀ ਕੀਤੀ ਗਈ ਹੈ। ਥਾਣਾ ਜੋਗਾ ਦੇ ਸ:ਥ: ਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਰਣਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਜੋਗਾ ਨੂੰ ਮੋਟਰਸਾਈਕਲ ਬਜਾਜ ਸੀਟੀ100 ਨੰਬਰੀ ਪੀਬੀ31ਯੂ-2821 ਸਮੇਤ ਕਾਬੂ ਕਰਕੇ ਉਸ ਪਾਸੋਂ 30 ਨਸ਼ੀਲੀ ਗੋੋਲੀਆਂ ਅਤੇ 3 ਨਸ਼ੀਲੀ ਸੀਸ਼ੀਆਂ ਦੀ ਬਰਾਮਦਗੀ ਕੀਤੀ ਗਈ ਹੈ।
ਇਸੇ ਤਰ੍ਹਾਂ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਥਾਣਾ ਬੋਹਾ ਦੀ ਪੁਲਿਸ ਪਾਰਟੀ ਵੱਲੋੋਂ ਬਲਜਿੰਦਰ ਸਿੰਘ ਉਰਫ ਬੱਬੀ ਪੁੱਤਰ ਸਤਨਾਮ ਸਿੰਘ ਵਾਸੀ ਸੇਰਖਾਂ ਵਾਲਾ ਨੂੰ ਕਾਬੂ ਕਰਕੇ ਉਸ ਪਾਸੋੋ 150 ਲੀਟਰ ਲਾਹਣ ਬਰਾਮਦ ਕੀਤੀ ਗਈ।

ਥਾਣਾ ਸਰਦੂਲਗੜ੍ਹ ਦੇ ਹੌੌਲਦਾਰ ਸੁਖਚੈਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਬਲਵਿੰਦਰ ਸਿੰਘ ਪੁੱਤਰ ਰੁਲੀਆ ਸਿੰਘ ਵਾਸੀ ਆਹਲੂਪੁਰ ਨੂੰ ਕਾਬੂ ਕਰਕੇ ਉਸ ਪਾਸੋੋ 1 ਚਾਲੂ ਭੱਠੀ, 50 ਲੀਟਰ ਲਾਹਣ ਅਤੇ 10 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ ਗਈ। ਥਾਣਾ ਬਰੇਟਾ ਦੇ ਹੌੌਲਦਾਰ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਜੱਗੀ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਬਰੇਟਾ ਨੂੰ ਕਾਬੂ ਕਰਕੇ ਉਸ ਪਾਸੋੋ 11 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹੀਰ ਸੌਫੀ (ਹਰਿਆਣਾ) ਬਰਾਮਦ ਕੀਤੀ ਗਈ।
ਥਾਣਾ ਬਰੇਟਾ ਦੇ ਹੀ ਹੌੌਲਦਾਰ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਗੁਰਚਰਨ ਸਿੰਘ ਪੁੱਤਰ ਗੰਢੂ ਰਾਮ ਵਾਸੀ ਢੰਡੋੋਲੀ (ਹਰਿਆਣਾ) ਨੂੰ ਕਾਬੂ ਕਰਕੇ ਉਸ ਪਾਸੋੋ 10 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਹੀਰ ਸੌਫੀ (ਹਰਿਆਣਾ) ਬਰਾਮਦ ਕੀਤੀ ਗਈ ਹੈ।
ਐੱਸਐੱਸਪੀ ਮਾਨਸਾ ਨੇ ਦੱਸਿਆ ਕਿ ਉਕਤ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤੇ ਜਾਣਗੇ ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

