ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 8 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਥਾਣਾ ਸਿਟੀ-1 ਮਾਨਸਾ ਦੇ ਏਰੀਆ ਵਿੱਚੋਂ ਝਪਟ ਮਾਰ ਕੇ ਲੇਡੀਜ਼ ਪਰਸ ਅਤੇ ਕੈਰੀਬੈਗ ਦੀ ਖੋਹ ਸਬੰਧੀ ਦਰਜ਼ ਹੋੋਏ ਅਨਟਰੇਸ ਮੁਕੱਦਮੇ ਨੂੰ 2 ਦਿਨਾਂ ਦੇ ਅੰਦਰ ਟਰੇਸ ਕਰਕੇ ਵਾਰਦਾਤ ਕਰਨ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਪਾਸੋਂ ਖੋੋਹ ਕੀਤਾ ਇੱਕ ਮੋੋਬਾਇਲ ਫੋੋਨ ਸਮੇਤ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਸ ਮਦੈਲਾ ਰੇਖਾ ਰਾਣੀ ਪਤਨੀ ਵਿਨੇ ਕੁਮਾਰ ਵਾਸੀ ਮਾਨਸਾ ਨੇ ਬਿਆਨ ਲਿਖਾਇਆ ਕਿ ਉਹ ਪਿੰਡ ਖਾਰਾ ਵਿਖੇ ਸਰਕਾਰੀ ਸਕੂਲ ਵਿੱਚ ਟੀਚਰ ਲੱਗੀ ਹੋੋਈ ਹੈ। ਮਿਤੀ 04.07.2022 ਨੂੰ ਸਕੂਲ ਵਿੱਚੋੋ ਛੁੱਟੀ ਹੋੋਣ ਤੋੋਂ ਬਾਅਦ ਉਹ ਵਾਪਸ ਆਪਣੇ ਘਰ ਆ ਰਹੀ ਸੀ। ਜਦੋਂ ਉਹ ਜਵਾਹਰਕੇ ਰੋੋਡ ਤੋਂ ਨਿੰਮ ਵਾਲੀ ਗਲੀ ਪੈਦਲ ਆ ਰਹੀ ਰਹੀ ਸੀ ਤਾਂ ਪਿਛੋ ਮੋੋਟਰਸਾਈਕਲ ਪਰ ਸਵਾਰ 2 ਨਾਮਲੂਮ ਨੌਜਵਾਨਾਂ ਨੇ ਝਪਟ ਮਾਰ ਕੇ ਉਸਦਾ ਪਰਸ ਅਤੇ ਕੈਰੀ ਬੈਗ ਜਿਸ ਵਿੱਚ ਉਸਦਾ ਮੋੋਬਾਇਲ ਫੋੋਨ ਮਾਰਕਾ ਓਪੋ, 1500/- ਰੁਪਏ ਨਗਦੀ, ਜਰੂਰੀ ਕਾਗਜਾਤ, ਚਾਬੀਆਂ, ਟਿਫਨ ਅਤੇ ਪਾਣੀ ਵਾਲੀ ਬੋੋਤਲ ਸੀ, ਨੂੰ ਖੋਹ ਲਿਆ ਅਤੇ ਮੋਟਰਸਾਈਕਲ ਭਜਾ ਕੇ ਲੈ ਗਏ। ਮਦੈਲਾ ਦੇ ਬਿਆਨ ਪਰ ਨਾਮਲੂਮ ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 114 ਮਿਤੀ 05.07.2022 ਅ/ਧ 379-ਬੀ ਹਿੰ:ਦੰ: ਥਾਣਾ ਸਿਟੀ-1 ਮਾਨਸਾ ਦਰਜ ਰਜਿਸਟਰ ਕੀਤਾ ਗਿਆ।
ਐਸਆਈ ਅੰਗਰੇਜ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਾਨਸਾ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ: ਦਲੇਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫਤੀਸ ਅਮਲ ਵਿੱਚ ਲਿਆਂਦੀ ਗਈ। ਜਿਹਨਾਂ ਵੱਲੋੋਂ ਮੁਕੱਦਮਾ ਨੂੰ ਟਰੇਸ ਕਰਕੇ 2 ਮੁਲਜ਼ਮਾਂ ਸੰਗਮਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਅਤੇ ਅਜੇ ਕੁਮਾਰ ਉਰਫ ਨਿਪਾਲੀ ਪੁੱਤਰ ਬਲਵੀਰ ਸਿੰਘ ਵਾਸੀਅਨ ਮਾਨਸਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਖੋੋਹ ਕੀਤਾ ਮੋੋਬਾਇਲ ਫੋੋਨ ਸਮੇਤ ਵਾਰਦਾਤ ਵਿੱਚ ਵਰਤੇ ਮੋੋਟਰਸਾਈਕਲ ਮਾਰਕਾ ਪਲਟੀਨਾ ਨੰਬਰੀ ਪੀਬੀ03ਜੈਡ-2467 ਨੂੰ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ। ਮੁਲਜ਼ਮਾਂ ਵੱਲੋੋਂ ਪਰਸ ਅਤੇ ਹੈਂਡਬੈਗ ਨੂੰ ਖੁਰਦ-ਬੁਰਦ ਕਰਨ ਕਰਕੇ ਮੁਕੱਦਮੇ ਵਿੱਚ ਜੁਰਮ ਅ/ਧ 201 ਹਿੰ:ਦੰ: ਦਾ ਵਾਧਾ ਕੀਤਾ ਗਿਆ।
ਗ੍ਰਿਫਤਾਰ ਮੁਲਜ਼ਮਾਂ ਦਾ ਸਾਬਕਾ ਰਿਕਾਰਡ ਵਾਚਣ ਉਪਰੰਤ ਪਾਇਆ ਗਿਆ ਹੈ ਕਿ ਮੁਲਜ਼ਮ ਅਜੇ ਕੁਮਾਰ ਉਰਫ ਨਿਪਾਲੀ ਵਿਰੁੱਧ ਪਹਿਲਾਂ ਵੀ ਖੋਹ ਦਾ ਮੁਕੱਦਮਾ ਦਰਜ਼ ਰਜਿਸਟਰ ਹੈ, ਜੋ ਮਿਤੀ 16.06.2022 ਨੂੰ ਹੀ ਜਮਾਨਤ ਪਰ ਬਾਹਰ ਆਇਆ ਸੀ, ਦੂਸਰੇ ਮੁਲਜ਼ਮ ਸੰਗਮਦੀਪ ਸਿੰਘ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਜਿਹਨਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

