Visitor : Visitor
,

ਝਪਟ ਮਾਰ ਕੇ ਮੋਬਾਇਲ ਫੋੋਨ ਖੋਹਣ ਵਾਲੇ 2 ਮੁਲਜ਼ਮ ਕੀਤੇ ਕਾਬੂ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 5 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਸ਼ਹਿਰ ਬੁਢਲਾਡਾ ਵਿਖੇ ਝਪਟ ਮਾਰ ਕੇ ਮੋਬਾਇਲ ਫੋਨ ਖੋਹਣ ਦੀ ਵਾਰਦਾਤ ਕਰਨ ਵਾਲੇ 2 ਮੁਲਜ਼ਮਾਂ ਨੂੰ ਮਾਨਸਾ ਪੁਲਿਸ ਵੱਲੋੋਂ 3 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜਿਨ੍ਹਾਂ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 5 ਜੁਲਾਈ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਸ਼ਹਿਰ ਬੁਢਲਾਡਾ ਵਿਖੇ ਝਪਟ ਮਾਰ ਕੇ ਮੋਬਾਇਲ ਫੋਨ ਖੋਹਣ ਦੀ ਵਾਰਦਾਤ ਕਰਨ ਵਾਲੇ 2 ਮੁਲਜ਼ਮਾਂ ਨੂੰ ਮਾਨਸਾ ਪੁਲਿਸ ਵੱਲੋੋਂ 3 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਜਿਨ੍ਹਾਂ ਪਾਸੋਂ ਖੋੋਹ ਕੀਤਾ ਮੋੋਬਾਇਲ ਫੋੋਨ ਸਮੇਤ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਨੂੰ ਵੀ ਬਰਾਮਦ ਕਰਕੇ ਕਬਜ਼ੇ  ਵਿੱਚ ਲਿਆ ਗਿਆ ਹੈ। 

ਉਨ੍ਹਾਂ ਦੱਸਿਆ  ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਸ ਮੁਦੱਈ ਪ੍ਰਵੀਨ ਕੁਮਾਰ ਪੁੱਤਰ ਸਾਂਝਾ ਰਾਮ ਵਾਸੀ ਬੁਢਲਾਡਾ ਨੇ ਬਿਆਨ ਲਿਖਾਇਆ ਕਿ ਮਿਤੀ 03.07.2022 ਨੂੰ ਵਕਤ ਕਰੀਬ 9:30 ਵਜੇ ਰਾਤ ਉਹ ਸੈਰ ਕਰਨ ਲਈ ਆਈਟੀਆਈ ਚੌਕ ਤੋਂ ਬੱਸ ਸਟੈਂਡ ਬੁਢਲਾਡਾ ਵੱਲ ਜਾ ਰਿਹਾ ਸੀ ਅਤੇ ਆਪਣੇ ਮੋਬਾਇਲ ਫੋੋਨ ਤੇ ਗੱਲ ਕਰ ਰਿਹਾ ਸੀ ਤਾਂ ਪਿਛੋ ਮੋੋਟਰਸਾਈਕਲ ਪਰ ਸਵਾਰ 2 ਨੌਜਵਾਨਾਂ ਨੇ ਝਪਟ ਮਾਰ ਕੇ ਉਸਦਾ ਮੋੋਬਾਇਲ ਫੋਨ ਖੋਹ ਲਿਆ ਅਤੇ ਮੌਕੇ  ਤੋੋਂ ਮੋਟਰਸਾਈਕਲ ਭਜਾ ਕੇ ਲੈ ਗਏ। ਮੁਦੱਈ ਵੱਲੋੋਂ ਮਿਤੀ 04.07.2022 ਨੂੰ ਥਾਣਾ ਇਤਲਾਹ ਦੇਣ ਤੇ ਉਸਦੇ ਬਿਆਨ ਪਰ ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 146 ਮਿਤੀ 04.07.2022  ਅ/ਧ 379-ਬੀ ਹਿੰ:ਦੰ: ਥਾਣਾ ਸਿਟੀ ਬੁਢਲਾਡਾ ਦਰਜ ਰਜਿਸਟਰ ਕੀਤਾ ਗਿਆ। 

ਐਸਆਈ ਗੁਰਲਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ ਸ:ਥ: ਮੇਲਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਮੁਕੱਦਮੇ ਦੀ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆ ਕੇ 3 ਘੰਟਿਆਂ ਦੇ ਅੰਦਰ ਮੋਬਾਇਲ ਫੋਨ ਖੋਹਣ ਵਾਲੇ ਦੋੋਨਾਂ ਮੁਲਜ਼ਮਾਂ ਲਛਮਣ ਸਿੰਘ ਪੁੱਤਰ ਭੋੋਲਾ ਸਿੰਘ ਅਤੇ ਸੰਦੀਪ ਸਿੰਘ ਉਰਫ ਚਟਨੀ ਪੁੱਤਰ ਮਿੱਠੂ ਸਿੰਘ ਵਾਸੀਅਨ ਰਾਮਪੁਰ ਮੰਡੇਰ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ  ਪਾਸੋਂ ਖੋੋਹ ਕੀਤਾ ਮੋੋਬਾਇਲ ਫੋੋਨ ਸਮੇਤ ਵਾਰਦਾਤ ਵਿੱਚ ਵਰਤੇ ਮੋੋਟਰਸਾਈਕਲ ਮਾਰਕਾ ਪਲਟੀਨਾ ਨੰਬਰੀ ਐਚਆਰ59ਈ-0690 ਨੂੰ ਵੀ ਬਰਾਮਦ ਕਰਕੇ ਕਬਜ਼ੇ  ਵਿੱਚ ਲਿਆ ਗਿਆ ਹੈ। 

ਗ੍ਰਿਫਤਾਰ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਖੋੋਹ ਦੇ 2 ਮੁਕੱਦਮੇ ਦਰਜ਼ ਰਜਿਸਟਰ ਹਨ। ਜਿਹਨਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।  

Leave a Reply

Your email address will not be published. Required fields are marked *

Visitor : Visitor